ਰੇਲਵੇ ਫਾਟਕ ਵਿਚਾਲੇ ਫਸੀ ਸਕੂਲੀ ਬੱਸ, 40 ਵਿਦਿਆਰਥੀ ਵਾਲ-ਵਾਲ ਬਚੇ

Saturday, Jul 27, 2024 - 09:41 AM (IST)

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ 'ਚ ਰੇਲਵੇ ਫਾਟਕ ਉੱਤੇ ਫਸੀ ਇਕ ਸਕੂਲੀ ਬੱਸ ਵਿਚ ਸਫਰ ਕਰ ਰਹੇ 40 ਬੱਚਿਆਂ ਨੂੰ ਲੋਕੋ ਪਾਇਲਟ ਅਤੇ ਸਥਾਨਕ ਲੋਕਾਂ ਦੀ ਸਮਝਦਾਰੀ ਨੇ ਟਾਈਮ ਰਹਿੰਦਿਆਂ ਬਚਾ ਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਖਾਪਰਖੇੜਾ ’ਚ ਵਾਪਰੀ। ਉਨ੍ਹਾਂ ਦੱਸਿਆ ਕਿ ਰੇਲਵੇ ਫਾਟਕ ਪਾਰ ਕਰਦੇ ਸਮੇਂ ਬੱਸ ਡਰਾਈਵਰ ਨੇ ਲਾਲ ਬੱਤੀ ਨੂੰ ਅਣਗੌਲਿਆ ਕੀਤਾ ਸੀ।

ਜਦੋਂ ਬੱਸ ਰੇਲ ਪੱਟੜੀ ’ਤੇ ਪਹੁੰਚੀ ਤਾਂ ਟਰੇਨ ਦੇ ਲੰਘਣ ਲਈ ਰੇਲਵੇ ਫਾਟਕ ਦੋਹਾਂ ਪਾਸਿਆਂ ਤੋਂ ਬੰਦ ਹੋ ਚੁੱਕਾ ਸੀ, ਜਿਸ ਕਾਰਨ ਬੱਸ ਉਥੇ ਹੀ ਫਸ ਗਈ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਸਥਾਨਕ ਲੋਕ ਜਲਦੀ ਹੀ ਪੱਟੜੀ ’ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਟਰੇਨ ਚਾਲਕ ਨੂੰ ਟਰੇਨ ਰੋਕਣ ਦਾ ਸੰਕੇਤ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪੱਟੜੀ ’ਤੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੁੰਦਿਆਂ ਦੇਖ ਕੇ ਲੋਕੋ ਪਾਇਲਟ ਨੂੰ ਲੱਗਾ ਕਿ ਕੁਝ ਗੜਬੜ ਹੈ, ਇਸ ਲਈ ਉਸ ਨੇ ਬ੍ਰੇਕ ਲਾਈ ਅਤੇ ਟਰੇਨ ਨੂੰ ਰੇਲਵੇ ਫਾਟਕ ਤੋਂ ਪਹਿਲਾਂ ਹੀ ਰੋਕ ਲਿਆ।

ਅਧਿਕਾਰੀ ਨੇ ਦੱਸਿਆ ਕਿ 10 ਮਿੰਟ ਦੇ ਅੰਦਰ ਸਥਿਤੀ ਨੂੰ ਸੰਭਾਲ ਲਿਆ ਗਿਆ ਅਤੇ ਬੱਸ ਸੁਰੱਖਿਅਤ ਰੂਪ ਨਾਲ ਦੂਜੇ ਪਾਸੇ ਪਹੁੰਚ ਗਈ। ਖਾਪਰਖੇੜਾ ਪੁਲਸ ਥਾਣੇ ਦੇ ਮੁਖੀ ਧਾਨਜੀ ਜਾਲਕ ਨੇ ਕਿਹਾ ਕਿ ਇਸ ਮਾਮਲੇ ਵਿਚ ਸਕੂਲ ਬੱਸ ਡਰਾਈਵਰ ਦੀ ਗਲਤੀ ਹੈ ਕਿਉਂਕਿ ਉਸ ਨੇ ਲਾਲ ਬੱਤੀ ਵੇਖਣ ਅਤੇ ਇਹ ਜਾਣਦੇ ਹੋਏ ਵੀ ਸਵ-ਚਾਲਿਤ ਗੇਟ ਬੰਦ ਹੋ ਜਾਣਗੇ ਤਾਂ ਵੀ ਵਾਹਨ ਨੂੰ ਨਹੀਂ ਰੋਕਿਆ। 


Tanu

Content Editor

Related News