ਸਿੱਕਿਮ ’ਚ ਸਕੂਲ ਬੱਸ ਪਲਟੀ, 23 ਵਿਦਿਆਰਥੀਆਂ ਸਮੇਤ 26 ਜ਼ਖ਼ਮੀ

Friday, May 19, 2023 - 01:45 PM (IST)

ਸਿੱਕਿਮ ’ਚ ਸਕੂਲ ਬੱਸ ਪਲਟੀ, 23 ਵਿਦਿਆਰਥੀਆਂ ਸਮੇਤ 26 ਜ਼ਖ਼ਮੀ

ਗੰਗਟੋਕ (ਭਾਸ਼ਾ)- ਈਸਟ ਸਿੱਕਿਮ ਜ਼ਿਲ੍ਹੇ ’ਚ ਵੀਰਵਾਰ ਨੂੰ ਇਕ ਸਕੂਲ ਬੱਸ ਦੇ ਪਲਟਣ ਨਾਲ 23 ਵਿਦਿਆਰਥੀਆਂ ਸਮੇਤ 26 ਲੋਕ ਜ਼ਖ਼ਮੀ ਹੋ ਗਏ। ਗੰਗਟੋਕ ਤੋਂ ਲਗਭਗ 40 ਕਿਲੋਮੀਟਰ ਦੂਰ ਈਸਟ ਸਿੱਕਿਮ ਜ਼ਿਲ੍ਹੇ ਦੇ ਮਾਖਾ ਦੇ ਬਾਹਰੀ ਇਲਾਕੇ ਸਿੰਗਬੇਲ ’ਚ ਇਹ ਹਾਦਸਾ ਵਾਪਰਿਆ। 

ਪੁਲਸ ਨੇ ਦੱਸਿਆ ਕਿ 26 ਜ਼ਖ਼ਮੀਆਂ ’ਚ 23 ਵਿਦਿਆਰਥੀ, ਇਕ ਬੱਸ ਡਰਾਈਵਰ ਅਤੇ 2 ਸਕੂਲ ਕਰਮਚਾਰੀ ਹਨ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਉਪਲੱਬਧ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਗੰਭੀਰ ਰੂਪ ’ਚ ਜ਼ਖ਼ਮੀ 12 ਲੋਕਾਂ ਨੂੰ ਗੰਗਟੋਕ ਦੇ ਐੱਸ.ਟੀ.ਐੱਨ.ਐੱਮ. ਮਲਟੀਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ ਹੈ।


author

DIsha

Content Editor

Related News