ਭਾਰਤ-ਪਾਕਿ ਸਰਹੱਦ ’ਤੇ ਬਣੇ ਇਸ ਸਕੂਲ 'ਚ ਪੜ੍ਹਿਆ ਹਰ ਦੂਜਾ ਬੱਚਾ ਬਣਦਾ ਹੈ ਡਾਕਟਰ

10/17/2022 4:10:12 PM

ਨੈਸ਼ਨਲ ਡੈਸਕ- ਭਾਰਤ-ਪਾਕਿਸਤਾਨ ਬਾਰਡਰ ਦਾ ਨਾਂ ਸੁਣਦੇ ਹੀ ਤੁਹਾਡੇ ਦਿਮਾਗ 'ਚ ਸਰਹੱਦ ਦੇ ਦੋਵੇਂ ਪਾਸੇ ਤੋਪਾਂ, ਕੰਡਿਆਲੀ ਤਾਰ, ਫ਼ੌਜੀ ਅਤੇ ਫ਼ੌਜੀ ਚੌਕੀਆਂ ਦੀਆਂ ਤਸਵੀਰਾਂ ਆਉਣ ਲੱਗਦੀਆਂ ਹਨ। ਹਾਲਾਂਕਿ ਇਸ ਦੇ ਉਲਟ ਸਰਹੱਦ 'ਤੇ ਕੁਝ ਅਜਿਹਾ ਹੈ, ਜੋ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ- ਪਿਤਾ ਦੇ ਸੰਘਰਸ਼ ਦੀ ਕਹਾਣੀ; ਪੁੱਤ ਦੀ ਮੌਤ ਦੇ ਇਨਸਾਫ਼ ਲਈ 72 ਦੀ ਉਮਰ ’ਚ ਕਾਨੂੰਨ ਦੀ ਪੜ੍ਹਾਈ ਕਰ ਜਿੱਤੀ ਜੰਗ

ਸਕੂਲ ਵਿਦਿਆਰਥੀਆਂ ਨੂੰ NEET ਪ੍ਰੀਖਿਆ ਲਈ ਕਰ ਰਿਹੈ ਤਿਆਰ

ਦਰਅਸਲ ਭਾਰਤ-ਪਾਕਿਸਤਾਨ ਬਾਰਡਰ ’ਤੇ ਇਕ ਸਕੂਲ ਮੌਜੂਦ ਹੈ, ਜੋ ਬੱਚਿਆਂ ਨੂੰ ‘ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ’ (NEET) ਪ੍ਰੀਖਿਆ ਲਈ ਤਿਆਰ ਕਰ ਰਿਹਾ ਹੈ। ਇਹ ਸਕੂਲ NEET ਮਾਮਲੇ ਵਿਚ ਸਭ ਤੋਂ ਵਧੀਆ ਵਿਦਿਅਕ ਸੰਸਥਾ ਵਜੋਂ ਉੱਭਰਿਆ ਹੈ। ਇਸ ਸਕੂਲ ’ਚ NEET ਦੀ ਤਿਆਰੀ ਕਰਨ ਵਾਲੇ ਜ਼ਿਆਦਾਤਰ ਬੱਚੇ ਪਾਸ ਵੀ ਹੋਏ ਹਨ।

ਸਕੂਲ ਦਾ ਨਾਂ- ਫਿਫਟੀ ਵਿਲੇਜ਼ਰ ਸਰਵਿਸ ਇੰਸਟੀਚਿਊਟ

ਇਕ ਮੀਡੀਆ ਰਿਪੋਰਟ ਮੁਤਾਬਕ ਸਰਹੱਦ 'ਤੇ ਸਥਿਤ ਇਹ ਸਕੂਲ ਪੈਸਿਆਂ ਦੀ ਮਜਬੂਰੀ ਕਾਰਨ ਮਜ਼ਦੂਰੀ ਕਰਨ ਵਾਲੇ ਬੱਚਿਆਂ ਨੂੰ ਇਕ ਹੋਰ ਮੌਕਾ ਦੇ ਰਿਹਾ ਹੈ। ਇੱਥੇ ਪੜ੍ਹ ਕੇ ਬੱਚੇ ਡਾਕਟਰ ਬਣਨ ਦਾ ਸੁਫ਼ਨਾ ਪੂਰਾ ਕਰ ਰਹੇ ਹਨ। ਦਰਅਸਲ ਇਸ ਸਕੂਲ ਦਾ ਨਾਮ ਹੈ- ‘ਫਿਫਟੀ ਵਿਲੇਜ਼ਰ ਸਰਵਿਸ ਇੰਸਟੀਚਿਊਟ।’

ਇਹ ਵੀ ਪੜ੍ਹੋ- ਦੇਸ਼ ’ਚ ਪਹਿਲੀ ਵਾਰ ਹਿੰਦੀ ’ਚ ਹੋਵੇਗੀ MBBS ਦੀ ਪੜ੍ਹਾਈ, ਅਮਿਤ ਸ਼ਾਹ ਨੇ ਕਿਤਾਬਾਂ ਕੀਤੀਆਂ ਰਿਲੀਜ਼

PunjabKesari

65 ਵਿਦਿਆਰਥੀ ਬਣੇ ਡਾਕਟਰ

ਇਹ ਸਕੂਲ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ ਸਥਿਤ ਹੈ। ਇਸ ਸਾਲ ਮੈਡੀਕਲ ਦਾਖਲਾ ਪ੍ਰੀਖਿਆ NEET 2022 ਜੁਲਾਈ ’ਚ ਆਯੋਜਿਤ ਕੀਤੀ ਗਈ ਸੀ। ਇਸ ਸਕੂਲ ’ਚ ਪੜ੍ਹਦੇ 27 ਵਿਦਿਆਰਥੀਆਂ ਨੇ ਸਫ਼ਲਤਾਪੂਰਵਕ ਇਹ ਪ੍ਰੀਖਿਆ ਪਾਸ ਕੀਤੀ। ਇਹ ਇੰਸਟੀਚਿਊਟ 10 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਪਰ ਇੰਨੇ ਥੋੜ੍ਹੇ ਸਮੇਂ ਵਿਚ ਵੀ ਇੱਥੇ ਪੜ੍ਹ ਰਹੇ 65 ਵਿਦਿਆਰਥੀ ਡਾਕਟਰ ਬਣ ਗਏ ਹਨ।

ਇਹ ਵੀ ਪੜ੍ਹੋ- Global Hunger Index 2022: ਭੁੱਖਮਰੀ ’ਚ ਭਾਰਤ ਦੀ ਰੈਂਕਿੰਗ ਖ਼ਰਾਬ, 6 ਸਥਾਨ ਹੇਠਾਂ ਖਿਸਕਿਆ


ਸਕੂਲ ’ਚ ਕਿਸ ਨੂੰ ਮਿਲਦਾ ਹੈ ਦਾਖ਼ਲਾ?

ਇਸ ਸਕੂਲ ਵਿਚ ਗਰੀਬ ਤਬਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਅਜਿਹੇ ਵਿਦਿਆਰਥੀ ਜਿਨ੍ਹਾਂ ਦੀ ਪੜ੍ਹਾਈ ਰੁਕਣ ਦੇ ਕੰਢੇ ਹੈ, ਉਨ੍ਹਾਂ ਨੂੰ ਵੀ ਦਾਖ਼ਲਾ ਮਿਲ ਜਾਂਦਾ ਹੈ। ਇਸ ਦੇ ਨਾਲ ਹੀ ਆਪਣੇ ਪਰਿਵਾਰ ਚਲਾਉਣ ਲਈ ਮਜ਼ਦੂਰੀ ਕਰਨ ਲਈ ਮਜਬੂਰ ਹੋਣਹਾਰ ਵਿਦਿਆਰਥੀ ਵੀ ਇਸ ਸਕੂਲ ਵਿਚ ਦਾਖ਼ਲਾ ਲੈ ਕੇ ਆਪਣੇ ਸੁਫ਼ਨੇ ਪੂਰੇ ਕਰਦੇ ਹਨ। ਵਿਦਿਅਕ ਅਦਾਰੇ ’ਚ ਅਜਿਹੇ ਬੱਚੇ ਵੀ ਪੜ੍ਹ ਰਹੇ ਹਨ, ਜੋ ਕਦੇ ਖਾਲੀ ਢਿੱਡ ਸੜਕਾਂ ’ਤੇ ਸੌਣ ਲਈ ਮਜਬੂਰ ਸਨ। ਪਰਿਵਾਰ ਦਾ ਢਿੱਡ ਪਾਲਣ ਲਈ ਉਨ੍ਹਾਂ ਨੂੰ ਚਾਹ ਦੀਆਂ ਦੁਕਾਨਾਂ 'ਤੇ ਵੀ ਕੰਮ ਕਰਨਾ ਪੈਂਦਾ ਸੀ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ; ਪ੍ਰੇਮੀ ਨੇ ਕਤਲ ਕਰ ਘਰ ’ਚ ਦਫ਼ਨਾਈ ਪ੍ਰੇਮਿਕਾ ਦੀ ਲਾਸ਼, ਦੋ ਸਾਲ ਬਾਅਦ ਮਿਲਿਆ ਕੰਕਾਲ

ਹਰ ਸਾਲ 50 ਵਿਦਿਆਰਥੀ ਸ਼ਾਰਟਲਿਸਟ ਕੀਤੇ ਜਾਂਦੇ ਹਨ

ਫਿਫਟੀ ਵਿਲੇਜ਼ਰ ਸਰਵਿਸ ਇੰਸਟੀਚਿਊਟ ਦੀ ਸ਼ੁਰੂਆਤ 2012 ਵਿਚ ਡਾ. ਭਰਤ ਸਰਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਸੀ। ਇਸ ਸੰਸਥਾ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਸੀ, ਜੋ ਸਾਧਨਾਂ ਦੀ ਘਾਟ ਕਾਰਨ ਡਾਕਟਰ ਨਹੀਂ ਬਣ ਸਕੇ। ਹਰ ਸਾਲ ਇਹ ਸੰਸਥਾ 10ਵੀਂ ਜਮਾਤ ਪਾਸ ਕਰਨ ਵਾਲੇ ਗਰੀਬ ਤਬਕੇ ਦੇ 50 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕਰਦੀ ਹੈ। ਸ਼ਾਰਟਲਿਸਟ ਕੀਤੇ ਵਿਦਿਆਰਥੀਆਂ ਨੂੰ ਬਾਇਓਲੋਜੀ ਵਿਸ਼ੇ ਨਾਲ ਸਰਕਾਰੀ ਸਕੂਲ ’ਚ ਦਾਖ਼ਲਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ NEET ਲਈ ਕੋਚਿੰਗ ਦਿੱਤੀ ਜਾਂਦੀ ਹੈ। ਹੁਣ ਤੱਕ ਇਸ ਸੰਸਥਾ ’ਚ ਪੜ੍ਹ ਰਹੇ 65 ਵਿਦਿਆਰਥੀਆਂ ਨੂੰ ਵੱਖ-ਵੱਖ ਮੈਡੀਕਲ ਕਾਲਜਾਂ ਵਿਚ ਦਾਖ਼ਲਾ ਦਿੱਤਾ ਜਾ ਚੁੱਕਾ ਹੈ।


Tanu

Content Editor

Related News