ਸਕੂਲੀ ਬਸਤਿਆਂ ਦਾ ਵੱਧ ਬੋਝ ਪਰ ਕੋਰਟ ਨੇ ਕਿਹਾ- ''ਕਿਤਾਬਾਂ ਤਾਂ ਪਤਲੀਆਂ ਹੋ ਗਈਆਂ ਹਨ''

07/08/2019 5:15:14 PM

ਮੁੰਬਈ (ਭਾਸ਼ਾ)— ਪੜ੍ਹਾਈ ਲਈ ਜਿੱਥੇ ਅੱਜ ਦੇ ਸਮੇਂ 'ਚ ਬੱਚਿਆਂ 'ਤੇ ਬੋਝ ਜਿਹਾ ਹੈ, ਉੱਥੇ ਹੀ ਸਕੂਲੀ ਬਸਤਿਆਂ ਦਾ ਵਜ਼ਨ ਵੀ ਵਧ ਗਿਆ ਹੈ ਪਰ ਬਾਂਬੇ ਹਾਈ ਕੋਰਟ ਨੇ ਬੱਚਿਆਂ ਦੇ ਸਕੂਲੀ ਬਸਤਿਆਂ ਦੇ ਵਜ਼ਨ ਨੂੰ ਘੱਟ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਕੋਰਟ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਾ ਕਿ ਬੱਚੇ ਆਪਣੇ ਮੋਢਿਆਂ 'ਤੇ ਭਾਰੀ ਬਸਤੇ ਲੈ ਜਾਂਦੇ ਹਨ, ਕਿਉਂਕਿ ਸਮੇਂ ਦੇ ਨਾਲ-ਨਾਲ ਕਿਤਾਬਾਂ ਪਤਲੀਆਂ ਹੋ ਗਈਆਂ ਹਨ। ਕੋਰਟ ਨੇ ਕਿਹਾ ਕਿ ਸਕੂਲੀ ਬਸਤਿਆਂ ਦੇ ਭਾਰ ਦੀ ਮਾਤਰਾ ਨਿਸ਼ਚਿਤ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਦੇਣ ਦੀ ਲੋੜ ਨਹੀਂ ਹੈ।

Image result for Bombay high court

ਕੋਰਟ ਨੇ ਇਹ ਵੀ ਕਿਹਾ ਕਿ ਸਾਡੇ ਜ਼ਮਾਨੇ ਵਿਚ ਕਿਤਾਬਾਂ ਵਜ਼ਨਦਾਰ ਹੁੰਦੀਆਂ ਸਨ। ਅੱਜ-ਕੱਲ ਕਿਤਾਬਾਂ ਪਤਲੀਆਂ ਹੋ ਗਈਆਂ ਹਨ। ਜਸਟਿਸ ਪ੍ਰਦੀਪ ਨੰਦਰਾਜਜੋਗ ਅਤੇ ਜਸਟਿਸ ਐੱਨ. ਐੱਮ. ਜਾਮਦਾਰ ਨੇ ਕਿਹਾ, ''ਸਾਡੀਆਂ ਕਿਤਾਬਾਂ ਵਿਚ ਦਿਖਾਇਆ ਜਾਂਦਾ ਸੀ ਕਿ ਸਿਰਫ ਔਰਤਾਂ ਹੀ ਘਰ ਦਾ ਕੰਮ ਕਰਦੀਆਂ ਹਨ, ਅੱਜ ਦੀਆਂ ਕਿਤਾਬਾਂ ਦਿਖਾਉਂਦੀਆਂ ਹਨ ਕਿ ਪੁਰਸ਼ ਫਰਸ਼ 'ਤੇ ਝਾੜੂ ਲਾ ਰਹੇ ਹਨ। ਬੈਂਚ ਨੇ ਕਿਹਾ, ''ਸਾਡੀਆਂ ਕਿਤਾਬਾਂ ਬਹੁਤ ਵਜ਼ਨਦਾਰ ਹੁੰਦੀਆਂ ਸਨ ਪਰ ਸਾਨੂੰ ਪਿੱਠ ਦਰਦ ਦੀ ਕੋਈ ਸਮੱਸਿਆ ਨਹੀਂ ਹੋਈ।''


Tanu

Content Editor

Related News