ਪੁੱਤ ਨਹੀਂ ਮੰਨਦਾ ਸੀ ਗੱਲ ਤਾਂ ਪਿਓ ਨੇ ਮਾਰੀ ਝਿੜਕ ! ਗੁੱਸੇ ''ਚ ਆ ਕੇ ਮੁੰਡੇ ਨੇ...
Thursday, Oct 15, 2026 - 01:13 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ 'ਚ ਪਿਓ ਦੀ ਝਿੜਕ ਤੋਂ ਪ੍ਰੇਸ਼ਾਨ 21 ਸਾਲਾ ਨੌਜਵਾਨ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਗੜ੍ਹਵਾਰ ਥਾਣਾ ਖੇਤਰ ਵਿਚ ਅਭਿਸ਼ੇਕ ਕੁਮਾਰ ਦੀ ਲਾਸ਼ ਬੁੱਧਵਾਰ ਸਵੇਰੇ ਇਕ ਰੁੱਖ ਨਾਲ ਲਟਕਦੀ ਮਿਲੀ। ਥਾਣਾ ਇੰਚਾਰਜ ਹਿਤੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਉਨ੍ਹਾਂ ਦੱਸਿਆ ਕਿ ਅਭਿਸ਼ੇਕ ਈ-ਰਿਕਸ਼ਾ ਚਾਲਕ ਸੀ। ਪੁਲਸ ਅਨੁਸਾਰ, ਉਹ ਪਰਿਵਾਰ ਵਾਲਿਆਂ ਦੀ ਗੱਲ ਨਹੀਂ ਮੰਨਦਾ ਸੀ, ਜਿਸ ਨੂੰ ਲੈ ਕੇ ਉਸ ਦੇ ਪਿਓ ਨੇ 2 ਦਿਨ ਪਹਿਲਾਂ ਉਸ ਨੂੰ ਝਿੜਕਿਆ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ।
