ਅਹਿਮਦਾਬਾਦ-ਹੈਦਰਾਬਾਦ ਫਲਾਇਟ ’ਚ ਵਿਦਿਆਰਥਣ ਨੇ ਕੀਤੀ ਅਜਿਹੀ ਸ਼ਰਾਰਤ, ਪੁਆ ''ਤੀਆਂ ਭਾਜੜਾਂ

Monday, Oct 19, 2026 - 09:45 AM (IST)

ਅਹਿਮਦਾਬਾਦ-ਹੈਦਰਾਬਾਦ ਫਲਾਇਟ ’ਚ ਵਿਦਿਆਰਥਣ ਨੇ ਕੀਤੀ ਅਜਿਹੀ ਸ਼ਰਾਰਤ, ਪੁਆ ''ਤੀਆਂ ਭਾਜੜਾਂ

ਹੈਦਰਾਬਾਦ (ਏਜੰਸੀ) - ਅਹਿਮਦਾਬਾਦ ਤੋਂ ਹੈਦਰਾਬਾਦ ਜਾ ਰਹੀ ਉਡਾਣ ’ਚ 12 ਸਾਲ ਦੀ ਵਿਦਿਆਰਥਣ ਵੱਲੋਂ ਬੰਬ ਰੱਖੇ ਹੋਣ ਦੀ ਗੱਲ ਕਹੇ ਜਾਣ ਪਿੱਛੋਂ ਇੱਥੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ। ਹਾਲਾਂਕਿ, ਬਾਅਦ ’ਚ ਇਹ ਪਤਾ ਲੱਗਿਆ ਕਿ ਵਿਦਿਆਰਥਣ ਨੇ ਸ਼ਰਾਰਤ ਅਧੀਨ ਬਿਨਾਂ ਸੋਚੇ-ਸਮਝੇ ਇਹ ਗੱਲ ਕਹੀ ਸੀ। ਅਧਿਕਾਰੀਆਂ ਨੇ ਐਤਵਾਰ ਦੱਸਿਆ ਕਿ ਸੱਤਵੀਂ ਜਮਾਤ ਦੀ ਵਿਦਿਆਰਥਣ ਸ਼ਨੀਵਾਰ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਕੂਲ ਦੀ ਟ੍ਰਿਪ ਤੋਂ ਹੈਦਰਾਬਾਦ ਵਾਪਸ ਆ ਰਹੀ ਸੀ।

ਇਹ ਵੀ ਪੜ੍ਹੋ : 1,00,00,000 ਤੋਂ ਵੱਧ ਦੀ ਡਰੱਗਜ਼! ਤਾਮਿਲਨਾਡੂ ’ਚ DRI ਦੇ ਹੱਥ ਲੱਗੀ ਵੱਡੀ ਸਫਲਤਾ, 4 ਗ੍ਰਿਫ਼ਤਾਰ

ਉਸ ਨੇ ਇਕ ਸਹਿਪਾਠੀ ਨੂੰ ਦੱਸਿਆ ਕਿ ਜਹਾਜ਼ ’ਚ ਬੰਬ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਸੁਣ ਕੇ ਅਮਲੇ ਦੇ ਇਕ ਮੈਂਬਰ ਨੇ ਪਾਇਲਟ ਨੂੰ ਸੂਚਿਤ ਕੀਤਾ। ਹੈਦਰਾਬਾਦ ’ਚ ਉਤਰਨ ਤੋਂ ਬਾਅਦ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਪਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਅਧਿਕਾਰੀ ਨੇ ਕਿਹਾ ਕਿ ਕਿਉਂਕਿ ਵਿਦਿਆਰਥਣ ਨਾਬਾਲਗ ਹੈ, ਇਸ ਲਈ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਉਸ ਦੇ ਅਧਿਆਪਕਾਂ ਨੇ ਉਸ ਨੂੰ ਸਮਝਾ ਦਿੱਤਾ ਹੈ। ਉਸ ਨੇ ਬਿਨਾਂ ਸੋਚੇ-ਸਮਝੇ ਬੰਬ ਹੋਣ ਦੀ ਗੱਲ ਕਹੀ ਸੀ। ਉਸ ਦਾ ਧਮਕੀ ਦੇਣ ਦਾ ਕੋਈ ਇਰਾਦਾ ਨਹੀਂ ਸੀ।

ਇਹ ਵੀ ਪੜ੍ਹੋ : 'ਜੈ ਮਾਤਾ ਦੀ...; ਪੰਜਾਬੀ ਪਰਿਵਾਰ ਨੇ ਇੱਛਾ ਪੂਰੀ ਹੋਣ 'ਤੇ ਮਾਂ ਜਵਾਲਾ ਜੀ ਮੰਦਰ 'ਚ ਚੜ੍ਹਾਇਆ ਸੋਨੇ ਦਾ ਛੱਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News