ਸਕੂਲ ''ਚ ਖਰਾਬ ਖਾਣਾ ਖਾਣ ਕਾਰਨ 75 ਵਿਦਿਆਰਥੀ ਬੀਮਾਰ, 12 ਹਸਪਤਾਲ ਦਾਖਲ

Monday, Sep 14, 2026 - 08:13 AM (IST)

ਸਕੂਲ ''ਚ ਖਰਾਬ ਖਾਣਾ ਖਾਣ ਕਾਰਨ 75 ਵਿਦਿਆਰਥੀ ਬੀਮਾਰ, 12 ਹਸਪਤਾਲ ਦਾਖਲ

ਨੈਸ਼ਨਲ ਡੈਸਕ : ਸੂਰਤ ਦੇ ਇੱਕ ਨਿੱਜੀ ਬੋਰਡਿੰਗ ਸਕੂਲ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਸ਼ੱਕੀ ਜ਼ਹਿਰ ਵਾਲਾ ਭੋਜਨ ਖਾਣ ਨਾਲ ਘੱਟੋ-ਘੱਟ 75 ਵਿਦਿਆਰਥੀ ਬੀਮਾਰ ਹੋ ਗਏ, ਜਿਨ੍ਹਾਂ ਵਿੱਚੋਂ 12 ਨੂੰ ਹਸਪਤਾਲ ਵਿੱਚ ਇਲਾਦ ਲਈ ਭਰਤੀ ਕਰਵਾਇਆ ਗਿਆ। ਇਸ ਘਟਨਾ ਦੀ ਸੂਚਨਾ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਖ਼ਤਰੇ ਤੋਂ ਬਾਹਰ ਹਨ। ਸੂਰਤ ਨਗਰ ਨਿਗਮ ਦੇ ਮੈਡੀਕਲ ਸਿਹਤ ਅਧਿਕਾਰੀ ਪੀ.ਐੱਚ. ਉਮਰੀਗਰ ਨੇ ਕਿਹਾ, "ਸ਼ਹਿਰ ਦੇ ਅਬਰਾਮਾ ਇਲਾਕੇ ਵਿੱਚ ਪੀ.ਪੀ. ਸਾਵਨੀ ਸਕੂਲ ਦੇ ਹੋਸਟਲ ਵਿੱਚ ਰਹਿਣ ਵਾਲੇ 75 ਵਿਦਿਆਰਥੀਆਂ ਨੇ ਸ਼ਨੀਵਾਰ ਰਾਤ ਤੋਂ ਦਸਤ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ।"

ਇਹ ਵੀ ਪੜ੍ਹੋ : ਕਾਂਗਰਸ ਆਗੂ ਹਰੀਸ਼ ਰਾਵਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ, ਜਾਣੋ ਵਜ੍ਹਾ

ਉਨ੍ਹਾਂ ਕਿਹਾ ਕਿ 15 ਤੋਂ 17 ਸਾਲ ਦੀਆਂ ਨੌਂ ਕੁੜੀਆਂ ਸਮੇਤ 12 ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਮਰੀਗਰ ਨੇ ਕਿਹਾ ਕਿ 12 ਵਿਦਿਆਰਥੀਆਂ ਵਿੱਚੋਂ ਚਾਰ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਬਾਕੀਆਂ ਦੀ ਹਾਲਤ ਸਥਿਰ ਹੈ। ਨਗਰ ਨਿਗਮ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਸੂਰਤ ਨਗਰ ਨਿਗਮ ਦੇ ਸਿਹਤ ਵਿਭਾਗ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਵਿੱਚ ਕਿਹਾ ਗਿਆ, “ਖੁਰਾਕ ਵਿਭਾਗ, ਸਿਹਤ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਨੇ ਪੀ.ਪੀ. ਸਾਹਨੀ ਸਕੂਲ ਦੇ ਹੋਸਟਲ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਚਾਰ ਭੋਜਨ ਦੇ ਨਮੂਨੇ ਲਏ ਗਏ ਅਤੇ ਜ਼ਰੂਰੀ ਜਾਂਚ ਲਈ ਭੇਜੇ ਗਏ।'' ਨਗਰ ਨਿਗਮ ਨੇ ਕਿਹਾ ਕਿ ਹੋਸਟਲ ਵਿੱਚ ਰਹਿਣ ਵਾਲੇ ਹੋਰ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਲਈ ਇੱਕ ਮੋਬਾਈਲ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ। ਉਮਰੀਗਰ ਨੇ ਕਿਹਾ ਕਿ ਬੋਰਡਿੰਗ ਸਕੂਲ ਵਿੱਚ ਲਗਭਗ 2,200 ਵਿਦਿਆਰਥੀ ਅਤੇ 300 ਸਟਾਫ਼ ਮੈਂਬਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਨੇ ਸ਼ਨੀਵਾਰ ਨੂੰ ਇੱਕੋ ਜਿਹਾ ਖਾਣਾ ਖਾਧਾ।

ਇਹ ਵੀ ਪੜ੍ਹੋ : ਪੰਜਾਬ ਲਿਆਂਦਾ ਗਿਆ ਅੰਮ੍ਰਿਤਪਾਲ, ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਸ ਨੇ ਕੀਤੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News