3 ਦਿਨਾਂ ਹਰਿਆਣਾ ਵਿਧਾਨ ਸਭਾ ਸੈਸ਼ਨ ਦੀ ਕੱਲ ਹੋਵੇਗੀ ਸ਼ੁਰੂਆਤ

Sunday, Nov 03, 2019 - 04:03 PM (IST)

ਚੰਡੀਗੜ੍ਹ—ਹਰਿਆਣਾ ਦੀ ਭਾਜਪਾ-ਜੇਜੇਪੀ ਗਠਜੋੜ ਸਰਕਾਰ ਦਾ ਪਹਿਲਾਂ ਵਿਧਾਨ ਸਭਾ ਸੈਸ਼ਨ 4 ਨਵੰਬਰ ਨੂੰ ਸ਼ੁਰੂ ਹੋ ਰਿਹਾ ਹੈ, ਜੋ ਕਿ 6 ਨਵੰਬਰ ਤੱਕ ਚੱਲੇਗਾ। ਇਨ੍ਹਾਂ 3 ਦਿਨਾਂ ਤੱਕ ਚੱਲਣ ਵਾਲੇ ਸੈਂਸ਼ਨ ਦੌਰਾਨ ਵਿਧਾਇਕਾਂ ਦੀ ਸਹੁੰ ਚੁੱਕ ਸਮਾਗਮ ਅਤੇ ਸਪੀਕਰ ਦੀ ਚੋਣ ਕੀਤੀ ਜਾਵੇਗੀ।

PunjabKesari

ਦੱਸਣਯੋਗ ਹੈ ਕਿ 4 ਨਵੰਬਰ ਨੂੰ ਹਰਿਆਣਾ ਰਾਜਭਵਨ 'ਚ ਸ਼ੁਰੂ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਰਾਜਪਾਲ ਸਤਿਆਦੇਵ ਨਰਾਇਣ ਆਰੀਆ ਪ੍ਰੋਟੈੱਸ ਸਪੀਕਰ ਨੂੰ ਸਹੁੰ ਚੁਕਾਈ ਜਾਵੇਗੀ ਅਤੇ ਇਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਵੇਗੀ। ਪਹਿਲੇ ਦਿਨ ਪ੍ਰੋਟੈੱਸ ਸਪੀਕਰ ਸਾਰੇ 90 ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਏਗਾ। ਇਸ ਤੋਂ ਬਾਅਦ ਸਪੀਕਰ ਦੀ ਚੋਣ ਕਰਵਾਈ ਜਾਵੇਗਾ ਅਤੇ ਫਿਰ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਵੇਗੀ।ਇਸ ਤੋਂ 2 ਦਿਨ ਬਾਅਦ ਰਾਜਪਾਲ ਤੱਕ ਰਾਜਪਾਲ ਭਾਸ਼ਣ 'ਤੇ ਚਰਚਾ ਅਤੇ ਬਹਿਸ ਹੋਵੇਗੀ ਅਤੇ ਤੀਜੇ ਦਿਨ ਮੁੱਖ ਮੰਤਰੀ ਭਾਸ਼ਣ ਦੀ ਚਰਚਾ 'ਤੇ ਜਵਾਬ ਵੀ ਦੇਣਗੇ।


Iqbalkaur

Content Editor

Related News