ਸੁਰੱਖਿਆ ਪ੍ਰੀਸ਼ਦ ਪ੍ਰਮੁੱਖ ਨੇ ਕਸ਼ਮੀਰ ਮੁੱਦੇ ''ਤੇ ਭਾਰਤ, ਪਾਕਿ ਵਿਚਾਲੇ ਗੱਲਬਾਤ ਦਾ ਕੀਤਾ ਸਮਰਥਨ

08/15/2019 3:44:27 AM

ਜੀਨੇਵਾ - ਅਗਸਤ ਮਹੀਨੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਮੁੱਖ ਪੋਲੈਂਡ ਨੇ ਆਖਿਆ ਹੈ ਕਿ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਮਤਭੇਦਾਂ ਨੂੰ ਦੂਰ ਕਰਨ ਲਈ ਦੋਵੇਂ ਦੇਸ਼ ਦੋ-ਪੱਖੀ ਗੱਲਬਾਤ ਦੇ ਜ਼ਰੀਏ ਇਸ ਦਾ ਹੱਲ ਕੱਢ ਸਕਦੇ ਹਨ।

ਪੋਲੈਂਡ ਦੇ ਵਿਦੇਸ਼ ਮੰਤਰੀ ਜੇ ਜਾਪੁਤੋਵਿਚ ਨੂੰ ਪੱਤਰਕਾਰਾਂ ਨੇ ਮੰਗਲਵਾਰ ਨੂੰ ਸਵਾਲ ਕੀਤਾ ਸੀ ਕਿ ਪਾਕਿਸਤਾਨ ਨੇ ਕਸ਼ਮੀਰ ਦੀ ਸਥਿਤੀ 'ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ ਅਤੇ ਪ੍ਰੀਸ਼ਦ ਦੇ ਪ੍ਰਧਾਨ ਦੇ ਰੂਪ 'ਚ ਪੋਲੈਂਡ ਅਜਿਹੀ ਅਪੀਲ ਦਾ ਸਮਰਥਨ ਕਰਦਾ ਹੈ। ਜਾਪੁਤੋਵਿਚ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸੀ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਉਨ੍ਹਾਂ ਆਖਿਆ ਕਿ ਅਸੀਂ ਜੰਮੂ ਕਸ਼ਮੀਰ ਦੀ ਪ੍ਰਸਤਾਵਿਤ ਬਦਲੀ ਸਥਿਤੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅ 'ਤੇ ਚਿੰਤਾ ਵਿਅਕਤ ਕੀਤੀ।

ਪੋਲੈਂਡ ਦਾ ਮੰਨਣਾ ਹੈ ਕਿ ਵਿਵਾਦ ਨੂੰ ਸਿਰਫ ਸ਼ਾਂਤੀਪੂਰਣ ਤਰੀਕਿਆਂ ਨਾਲ ਹੀ ਹੱਲ ਕੱਢਿਆ ਜਾ ਸਕਦਾ ਹੈ ਅਤੇ ਅਸੀਂ ਮਤਭੇਦਾਂ ਨੂੰ ਦੂਰ ਕਰਨ ਲਈ ਪਾਕਿਸਤਾਨ ਅਤੇ ਭਾਰਤ ਵਿਚਾਲੇ ਗੱਲਬਾਤ ਦੇ ਪੱਖ 'ਚ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਦੋਵੇਂ ਦੇਸ਼ ਦੋ-ਪੱਖੀ ਗੱਲਬਾਤ ਕਰ ਇਸ ਮੁੱਦੇ ਦਾ ਹੱਲ ਕੱਢ ਸਕਦੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਣ ਸਬੰਧ ਪੂਰੇ ਦੱਖਣੀ ਏਸ਼ੀਆ ਖੇਤਰ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਦੇ ਹਨ ਅਤੇ ਇਸ ਦੇ ਗੰਭੀਰ ਰਾਜਨੀਤਕ, ਸੁਰੱਖਿਆ ਅਤੇ ਆਰਥਿਕ ਨਤੀਜੇ ਹੋ ਸਕਦੇ ਹਨ।


Khushdeep Jassi

Content Editor

Related News