ਕਰਨਾਟਕ ਦੇ 17 ਵਿਧਾਇਕਾਂ ਦੀ ਪਟੀਸ਼ਨ ''ਤੇ ਤੁਰੰਤ ਸੁਣਵਾਈ ਤੋਂ ਨਾਂਹ
Thursday, Sep 12, 2019 - 06:27 PM (IST)

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਕਰਨਾਟਕ ਦੇ ਆਯੋਗ ਕਰਾਰ ਦਿੱਤੇ ਗਏ 17 ਵਿਧਾਇਕਾਂ ਦੀਆਂ ਪਟੀਸ਼ਨਾਂ 'ਤੇ ਤੁਰੰਤ ਸੁਣਵਾਈ ਕਰਨ ਤੋਂ ਅੱਜ ਭਾਵ ਵੀਰਵਾਰ ਨੂੰ ਇਨਕਾਰ ਕਰ ਦਿੱਤਾ ਹੈ। ਆਯੋਗ ਕਰਾਰ ਦਿੱਤੇ ਗਏ ਵਿਧਾਇਕਾਂ ਵਲੋਂ ਸੀਨੀਅਰ ਵਕੀਲ ਰਾਕੇਸ਼ ਨੇ ਮਾਣਯੋਗ ਜੱਜ ਐੱਨ.ਵੀ.ਰਮਨ ਦੀ ਪ੍ਰਧਾਨਗੀ ਵਾਲੇ ਬੈਂਚ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ ਪਰ ਉਨ੍ਹਾਂ ਇਹ ਕਹਿ ਕਿ ਸੁਣਵਾਈ ਤੋਂ ਨਾਂਹ ਕਰ ਦਿੱਤੀ ਕਿ ਜਲਦੀ ਵਾਲੀ ਕਿਹੜੀ ਗੱਲ ਹੈ? ਇਸ ਮਾਮਲੇ 'ਤੇ ਬਾਅਦ 'ਚ ਵੀ ਸੁਣਵਾਈ ਹੋ ਸਕਦੀ ਹੈ।