ਲਾਂਚ ਹੋਈ ਸੁਪਰੀਮ ਕੋਰਟ ਦੀ ਮੋਬਾਇਲ ਐਪ, ਹੁਣ ਰੀਅਲ ਟਾਈਮ ’ਚ ਵੇਖ ਸਕੋਗੇ ਕਾਰਵਾਈ

Wednesday, Dec 07, 2022 - 06:42 PM (IST)

ਲਾਂਚ ਹੋਈ ਸੁਪਰੀਮ ਕੋਰਟ ਦੀ ਮੋਬਾਇਲ ਐਪ, ਹੁਣ ਰੀਅਲ ਟਾਈਮ ’ਚ ਵੇਖ ਸਕੋਗੇ ਕਾਰਵਾਈ

ਗੈਜੇਟ ਡੈਸਕ– ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਆਪਣੀ ਮੋਬਾਇਲ ਐਪਲੀਕੇਸ਼ਨ ਦਾ ਐਂਡਰਾਇਡ ਵਰਜ਼ਨ 2.0 ਲਾਂਚ ਕੀਤਾ। ਇਹ ਐਪਲੀਕੇਸ਼ਨ ਕਾਨੂੰਨੀ ਅਧਿਕਾਰੀਆਂ ਅਤੇ ਵੱਖ-ਵੱਖ ਕੇਂਦਰੀ ਮੰਤਰਾਲਿਆਂ ਦੇ ਨੋਡਲ ਅਧਿਕਾਰੀਆਂ ਨੂੰ ਅਦਾਲਤੀ ਕਾਰਵਾਈ ਨੂੰ ਰੀਅਲ ਟਾਈਮ ’ਚ ਵੇਖਣ ਦੀ ਸੁਵਿਧਾ ਦੇਵੇਗਾ। ਇਸ ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ, ਜਦਕਿ ਇਸਦਾ ਆਈ.ਓ.ਐੱਸ. ਵਰਜ਼ਨ ਇਕ ਹਫਤੇ ’ਚ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ– ਸੜਕ ’ਤੇ ਖੜ੍ਹਾ ਖ਼ਰਾਬ ਟਰੱਕ ਬਣਿਆ ਕਾਲ, 3 ਦੋਸਤਾਂ ਦੀ ਹੋਈ ਦਰਦਨਾਕ ਮੌਤ

ਭਾਰਤ ਦੇ ਮੁੱਖ ਜੱਜ ਧਨੰਜੈ ਯਸ਼ਵੰਤ ਚੰਦਰਚੂੜ ਨੇ ਕਿਹਾ ਕਿ ਐਪ ਦਾ ਐਂਡਰਾਇਡ ਵਰਜ਼ਨ 2.0 ਉਪਲੱਬਧ ਹੈ ਜਦਕਿ ਆਈ.ਓ.ਐੱਸ. ਇਕ ਹਫਤੇ ਦੇ ਸਮੇਂ ’ਚ ਉਪਲੱਬਧ ਹੋਵੇਗਾ। ਇਹ ਐਪ ਵਕੀਲਾਂ ਦੇ ਰਿਕਾਰਡ ਤੋਂ ਇਲਾਵਾ, ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੇ ਸਾਰੇ ਕਾਨੂੰਨ ਅਧਿਕਾਰੀਆਂ ਅਤੇ ਨੋਡਲ ਅਫ਼ਸਰਾਂ ਨੂੰ ਵਿਸ਼ੇਸ਼ ਰੀਅਲ ਟਾਈਮ ਦੀ ਪਹੁੰਚ ਪ੍ਰਦਾਨ ਕਰੇਗੀ। ਇਸ ਐਪਲੀਕੇਸ਼ਨ ਰਾਹੀਂ ਲਾਗ-ਇਨ ਕਰਕੇ ਅਦਾਲਤੀ ਕਾਰਵਾਈ ਵੇਖ ਸਕਦੇ ਹੋ।

ਇਹ ਵੀ ਪੜ੍ਹੋ– ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ’ਚ ਭਾਜਪਾ ਕਾਰਕੁੰਨ ਨੂੰ ਦਿੱਤੀ ‘ਫਲਾਈਂਗ ਕਿੱਸ’

ਸੀ.ਜੇ.ਆਈ. ਚੰਦਰਚੂੜ ਨੇ ਐਪ ਦੀ ਲਾਂਚਿੰਗ ਦੇ ਇਕ ਦਿਨ ਪਹਿਲਾਂ ਐਲਾਨ ਕਰਦੇ ਹੋਏ ਕਿਹਾ ਕਿ ਇਸ ਐਪ ਦੀ ਮਦਦ ਨਾਲ ਕੇਂਦਰੀ ਮੰਤਰਾਲਿਆਂ ਦੇ ਕਾਨੂੰਨ ਅਧਿਕਾਰੀ ਅਤੇ ਨੋਡਲ ਅਧਿਕਾਰੀ ਰੀਅਲ ਟਾਈਮ ’ਚ ਉਨ੍ਹਾਂ ਦੇ ਮਾਮਲਿਆਂ ਦੀ ਸਥਿਤੀ, ਆਦੇਸ਼, ਫੈਸਲੇ ਅਤੇ ਉਨ੍ਹਾਂ ਦੇ ਮਾਮਲਿਆਂ ਦੀ ਪੈਂਡਿੰਗ ਸਥਿਤੀ ਦੇਖ ਸਕਦੇ ਹਨ। ਜੋ ਮੋਬਾਇਲ ਐਪ ਪਹਿਲਾਂ ਸੀ, ਉਹ ਅਦਾਲਤੀ ਕਾਰਵਾਈ ਦੇਖਣ ਲਈ ਵਕੀਲਾਂ ਨੂੰ ਆਨ-ਰਿਕਾਰਡ ਤਕ ਪਹੁੰਚ ਪ੍ਰਦਾਨ ਕਰਦੀ ਸੀ। ਇਹ ਮਾਮਲਿਆਂ, ਆਦੇਸ਼ਾਂ ਅਤੇ ਫੈਸਲਿਆਂ ਦੀ ਸਥਿਤੀ ਨੂੰ ਵੀ ਦਿਖਾਉਂਦੀ ਸੀ। ਐਂਡਰਾਇਡ 2.0 ’ਚ ਹੁਣ ਕੋਰਟ ਦੀ ਕਾਰਵਾਈ ਨੂੰ ਰੀਅਲ ਟਾਈਮ ’ਚ ਦੇਖਿਆ ਜਾ ਸਕੇਗਾ। 

ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ


author

Rakesh

Content Editor

Related News