SC ਦੀ ਦਿੱਲੀ LG ਨੂੰ ਫਟਕਾਰ, ਕੁਤੁਬਮੀਨਾਰ ਤੋਂ ਸਿਰਫ 8 ਮੀਟਰ ਛੋਟੇ ਹਨ ਕੂੜੇ ਦੇ ਪਹਾੜ

Thursday, Jul 12, 2018 - 03:36 PM (IST)

SC ਦੀ ਦਿੱਲੀ LG ਨੂੰ ਫਟਕਾਰ, ਕੁਤੁਬਮੀਨਾਰ ਤੋਂ ਸਿਰਫ 8 ਮੀਟਰ ਛੋਟੇ ਹਨ ਕੂੜੇ ਦੇ ਪਹਾੜ

ਨਵੀਂ ਦਿੱਲੀ—  ਦਿੱਲੀ 'ਚ ਬਣੇ 3 ਕੂੜੇ ਦੇ ਪਹਾੜ ਦੇ ਮੁੱਦੇ 'ਤੇ ਸੁਪਰੀਮ ਕੋਰਟ ਨੇ ਅੱਜ ਦਿੱਲੀ ਸਰਕਾਰ, ਕੇਂਦਰ ਸਰਕਾਰ ਅਤੇ ਉਪ-ਰਾਜਪਾਲ ਨੂੰ ਫਟਕਾਰ ਲਗਾਈ ਹੈ। ਕੋਰਟ ਨੇ ਕਿਹਾ ਕਿ ਵਾਰ-ਵਾਰ ਆਦੇਸ਼ ਦਿੱਤੇ ਜਾਣ ਦੇ ਬਾਵਜੂਦ ਕੂੜਾ ਘੱਟ ਨਹੀਂ ਹੋ ਰਿਹਾ ਹੈ ਅਤੇ ਨਾ ਹੀ ਇਸ ਨਾਲ ਨਿਪਟਣ ਲਈ ਅਜੇ ਤੱਕ ਕੋਈ ਹੱਲ ਹੋਇਆ ਹੈ। ਕੋਰਟ ਨੇ ਸਭ ਤੋਂ ਜ਼ਿਆਦਾ ਨਾਰਾਜ਼ਗੀ ਉਪ-ਰਾਜਪਾਲ ਅਨਿਲ ਬੈਜਲ ਨਾਲ ਜਤਾਈ ਹੈ। ਕੋਰਟ ਨੇ ਉਪ-ਰਾਜਪਾਲ ਦੇ ਇਸ ਮੁੱਦੇ 'ਤੇ ਸਟੇਟਸ ਰਿਪੋਰਟ ਮੰਗੀ ਹੈ।
 

PunjabKesariਬੈਜਲ ਨੇ ਰਿਪੋਰਟ 'ਚ ਕੂੜਾ ਪ੍ਰਬੰਧਨ ਲਈ ਨਿਗਮ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਕਿਹਾ ਕਿ ਅਸੀਂ ਇਸ 'ਤੇ ਬੈਠਕ ਕਰ ਰਹੇ ਹਾਂ। ਜਲਦੀ ਹੀ ਹੱਲ ਕੱਢਿਆ ਜਾਵੇਗਾ। ਕੋਰਟ ਉਪ-ਰਾਜਪਾਲ ਦੀ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੋਇਆ ਅਤੇ ਕਿਹਾ ਕਿ ਤੁਸੀਂ 25 ਬੈਠਕਾਂ ਕਰੋ ਜਾਂ 50 ਕੱਪ ਚਾਹ ਪੀਓ, ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ।
ਦਿੱਲੀ ਨੂੰ ਕੂੜੇ ਤੋਂ ਛੁਟਕਾਰਾ ਦਿਵਾਉਣ ਦੀ ਗੱਲ ਕਰੋ। ਕੋਰਟ ਨੇ ਐੱਲ.ਜੀ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਹਰ ਮਾਮਲੇ 'ਚ ਮੁੱਖਮੰਤਰੀ ਨੂੰ ਨਾ ਘਸੀਟੋ, ਸਿਰਫ ਅੰਗਰੇਜ਼ੀ ਦੀ ਇਕ ਲਾਈਨ 'ਚ ਦੱਸੋ ਕਿ ਕੂੜੇ ਦੇ ਜੋ ਪਹਾੜੇ ਖੜ੍ਹੇ ਹਨ ਉਹ ਕਦੋਂ ਹੱਟਣਗੇ।


Related News