ਮਾਮਲਾ ਦਿਵਿਆਂਗ ਵਿਅਕਤੀਆਂ ਦਾ ਮਜ਼ਾਕ ਉਡਾਉਣ ਦਾ: SC ਨੇ ਸਮਯ ਰੈਨਾ ਤੇ ਹੋਰਾਂ ਨੂੰ ਮੁਆਫੀ ਮੰਗਣ ਲਈ ਕਿਹਾ
Tuesday, Aug 26, 2025 - 11:13 AM (IST)

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ‘ਇੰਡੀਆਜ਼ ਗੌਟ ਲੇਟੈਂਟ’ ਦੇ ਪੇਸ਼ਕਰਤਾ ਸਮਯ ਰੈਨਾ ਸਮੇਤ 5 ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਦਿਵਿਆਂਗ ਤੇ ਦੁਰਲੱਭ ਜੈਨੇਟਿਕ ਬੀਮਾਰੀਆਂ ਤੋਂ ਪੀੜਤ ਲੋਕਾਂ ਦਾ ਮਜ਼ਾਕ ਉਡਾਉਣ ਲਈ ਆਪਣੇ ਪੋਡਕਾਸਟ ਜਾਂ ਪ੍ਰੋਗਰਾਮਾਂ ’ਚ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ।
ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਇਮਲਿਆ ਬਾਗਚੀ ਦੇ ਬੈਂਚ ਨੇ ਸੋਮਵਾਰ ਕੇਂਦਰ ਨੂੰ ਦਿਵਿਆਂਗ ਲੋਕਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦਾ ਅਪਮਾਨ ਕਰਨ ਜਾਂ ਮਜ਼ਾਕ ਉਡਾਉਣ ਵਾਲੇ ਭਾਸ਼ਣਾਂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਕਿਹਾ।
ਬੈਂਚ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਅਜਿਹੇ ਵਪਾਰਕ ਭਾਸ਼ਣਾਂ ’ਤੇ ਲਾਗੂ ਨਹੀਂ ਹੋ ਸਕਦੀ ਜੋ ਦੂਜੇ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਣ। ਅਦਾਲਤ ਨੇ ਕਿਹਾ ਕਿ ਉਹ ਬਾਅਦ ’ਚ ਰੈਨਾ ਸਮੇਤ ਹੋਰਨਾਂ ਸੋਸ਼ਲ ਮੀਡੀਆ ਇਨਫਲੂਐਂਸਰਾਂ ’ਤੇ ਦਿਵਿਆਂਗ ਲੋਕਾਂ ਦਾ ਅਪਮਾਨ ਕਰਨ ਲਈ ਜੁਰਮਾਨਾ ਲਾਉਣ 'ਤੇ ਵਿਚਾਰ ਕਰੇਗੀ। ਉਕਤ ਸਾਰਿਆਂ ’ਤੇ ਦਿਵਿਆਂਗ ਲੋਕਾਂ, ਸਪਾਈਨਲ ਮਸਕੂਲਰ ਐਟ੍ਰੋਫੀ ਤੇ ਨੇਤਰਹੀਣ ਲੋਕਾਂ ਦਾ ਮਜ਼ਾਕ ਉਡਾਉਣ ਦਾ ਦੋਸ਼ ਹੈ।