SBI ਯੂਜ਼ਰਸ ਸਾਵਧਾਨ! ਗਲਤੀ ਨਾਲ ਵੀ ਨਾ ਦਿਓ ਅਜਿਹੇ ਮੈਸੇਜ ਜਾਂ ਕਾਲ ਦਾ ਜਵਾਬ, ਨਹੀਂ ਤਾਂ ਖ਼ਾਤਾ ਹੋ ਜਾਵੇਗਾ ਖਾਲੀ

Sunday, May 22, 2022 - 06:17 PM (IST)

ਗੈਜੇਟ ਡੈਸਕ– ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸਰਕਾਰ ਨੇ ਐੱਸ.ਬੀ.ਆਈ. ਦੇ ਗਾਹਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਸਰਕਾਰੀ ਏਜੰਸੀ ਪੀ.ਆਈ.ਬੀ. ਵਲੋਂ ਜਾਰੀ ਕੀਤੀ ਗਈ। ਪੀ.ਆਈ.ਬੀ. ਨੇ ਕਿਹਾ ਹੈ ਕਿ ਐੱਸ.ਬੀ.ਆਈ. ਯੂਜ਼ਰਸ ਉਨ੍ਹਾਂ ਐੱਸ.ਐੱਮ.ਐੱਸ. ਜਾਂ ਕਾਲਸ ਦਾ ਜਵਾਬ ਨਾ ਦੇਣ ਜਿਸ ਵਿਚ ਉਨ੍ਹਾਂ ਦੇ ਅਕਾਊਂਟ ਨੂੰ ਬਲਾਕ ਕਰਨ ਦੀ ਗੱਲ ਕਹੀ ਜਾ ਰਹੀ ਹੈ। 

ਇਹ ਵੀ ਪੜ੍ਹੋ– TRAI ਦੀ ਵੱਡੀ ਤਿਆਰੀ, ਹੁਣ ਬਿਨਾਂ ਟਰੂਕਾਲਰ ਦੇ ਵੀ ਪਤਾ ਲੱਗ ਜਾਵੇਗਾ ਫੋਨ ਕਰਨ ਵਾਲੇ ਦਾ ਨਾਂ

ਐੱਸ.ਬੀ.ਆਈ. ਗਾਹਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਮੈਸੇਜ ’ਚ ਮਿਲੇ ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ ਜਿਸ ਵਿਚ ਬੈਂਕ ਅਕਾਊਂਟ ਨੂੰ ਬੰਦ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਇਸਨੂੰ ਲੈ ਕੇ ਪੀ.ਆਈ.ਬੀ. ਨੇ ਇਕ ਟਵੀਟ ਕੀਤਾ ਹੈ। ਟਵੀਟ ’ਚ ਲਿਖਿਆ ਹੈ ਕਿ ਇਕ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਵਿਚ ਤੁਹਾਡੇ ਐੱਸ.ਬੀ.ਆਈ. ਅਕਾਊਂਟ ਨੂੰ ਬਲਾਕ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਫਰਜ਼ੀ ਮੈਸੇਜ ਹੈ। ਪੀ.ਆਈ.ਬੀ. ਦੇ ਇਸ ਟਵੀਟ ’ਚ ਅਜਿਹੇ ਫੇਕ ਐੱਸ.ਐੱਮ.ਐੱਸ. ਦਾ ਸਕਰੀਨਸ਼ਾਟ ਵੀ ਹੈ। ਗਾਹਕਾਂ ਨੂੰ ਕਿਹਾ ਗਿਆ ਹੈ ਕਿ ਅਜਿਹੇ ਈ-ਮੇਲ ਜਾਂ ਐੱਸ.ਐੱਮ.ਐੱਸ. ਦਾ ਜਵਾਬ ਨਾ ਦਿਓ ਜਿਸ ਵਿਚ ਤੁਹਾਡੀ ਨਿੱਜੀ ਜਾਣਕਾਰੀ ਜਾਂ ਬੈਂਕਿੰਗ ਡਿਟੇਲਸ ਬਾਰੇ ਪੁੱਛਿਆ ਜਾਂਦਾ ਹੈ।

ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਫਿਰ ਲੱਗੇਗਾ ਝਟਕਾ, ਹੋਰ ਮਹਿੰਗੇ ਹੋਣਗੇ ਪ੍ਰੀਪੇਡ ਪਲਾਨ

 

ਇਹ ਵੀ ਪੜ੍ਹੋ– WhatsApp ਚਲਾਉਣ ਲਈ ਦੇਣੇ ਪੈਣਗੇ ਪੈਸੇ! ਕੰਪਨੀ ਇਨ੍ਹਾਂ ਯੂਜ਼ਰਸ ਲਈ ਟੈਸਟ ਕਰ ਰਹੀ ਸਬਸਕ੍ਰਿਪਸ਼ਨ ਪਲਾਨ

ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਮੈਸੇਜ ਮਿਲਦੇ ਹਨ ਤਾਂ ਇਸਨੂੰ ਤੁਰੰਤ report.phishing@sbi.co.in ’ਤੇ ਮੇਲ ਕਰਕੇ ਰਿਪੋਰਟ ਕਰੋ। ਫਰਜ਼ੀ ਐੱਸ.ਐੱਮ.ਐੱਸ. ’ਚ ਐੱਸ.ਬੀ.ਆਈ. ਗਾਹਕਾਂ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਬੈਂਕ ਦਸਤਾਵੇਜ਼ ਐਕਸਪਾਇਰ ਹੋ ਗਏ ਹਨ। ਇਸ ਕਾਰਨ ਉਨ੍ਹਾਂ ਦੇ ਖਾਤੇ ਨੂੰ ਬਲਾਕ ਕਰ ਦਿੱਤਾ ਜਾਵੇਗਾ। https://sbikvs.ll ’ਤੇ ਕਲਿੱਕ ਕਰਕੇ ਤੁਸੀਂ ਇਸਨੂੰ ਅਪਡੇਟ ਕਰ ਸਕਦੇ ਹੋ।

ਦੱਸ ਦੇਈਏ ਕਿ ਫਰਜ਼ੀ ਮੈਸੇਜ ’ਚ ਮਿਲਿਆ ਲਿੰਕ ਵੀ ਫਰਜ਼ੀ ਹੈ। ਜਿਸ ’ਤੇ ਕਲਿੱਕ ਕਰਨ ਨਾਲ ਤੁਹਾਡੀਆਂ ਕਈ ਜਾਣਕਾਰੀਆਂ ਸਕੈਮਰ ਤਕ ਪਹੁੰਚ ਜਾਂਦੀਆਂ ਹਨ। ਇਸਦੀ ਵਰਤੋਂ ਕਰਕੇ ਉਹ ਤੁਹਾਡੇ ਨਾਲ ਫਰਾਡ ਕਰ ਸਕਦੇ ਹਨ। ਇਸ ਕਾਰਨ ਤੁਹਾਨੂੰ ਇਸ ਤਰ੍ਹਾਂ ਦੇ ਸਕੈਮ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ– 5G ਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅਗਲੇ ਸਾਲ ਮਿਲਣਗੇ ਇੰਨੇ ਸਸਤੇ


Rakesh

Content Editor

Related News