''ਸੈਯਾਰਾ'' ਨੇ ਪਵਾ''ਤਾ ਪੰਗਾ ! ਸਿਨੇਮਾ ਹਾਲ ''ਚ ਹੀ ਭਿੜ ਗਏ 2 ''ਪ੍ਰੇਮੀ''
Friday, Jul 25, 2025 - 02:45 PM (IST)

ਨੈਸ਼ਨਲ ਡੈਸਕ: 'ਸੈਯਾਰਾ' ਫਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ ਤੇ ਹੁਣ ਤੱਕ 165.46 ਕਰੋੜ ਰੁਪਏ ਕਮਾ ਚੁੱਕੀ ਹੈ। ਇਸ ਫਿਲਮ ਨੂੰ ਲੈ ਕੇ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ 'ਚ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਕ੍ਰੇਜ਼ ਨਾਲ ਜੁੜਿਆ ਇੱਕ ਤਾਜ਼ਾ ਤੇ ਹੈਰਾਨ ਕਰਨ ਵਾਲਾ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਸਾਹਮਣੇ ਆਇਆ ਹੈ, ਜਿੱਥੇ ਫਿਲਮ ਦੇਖਣ ਤੋਂ ਬਾਅਦ ਦੋ ਮੁੰਡੇ ਪ੍ਰੇਮਿਕਾ ਨੂੰ ਲੈ ਕੇ ਇੱਕ-ਦੂਜੇ ਨਾਲ ਭਿੜ ਗਏ। ਇਸ ਲੜਾਈ ਦਾ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ...ਪਿੰਡ ਵਾਲਿਆਂ ਦੇ ਧੱਕੇ ਚੜ੍ਹ ਗਿਆ ਪ੍ਰੇਮਿਕਾ ਨੂੰ ਮਿਲਣ ਆਇਆ ਆਸ਼ਕ ! ਫ਼ਿਰ ਜੋ ਹੋਇਆ...
ਡੀਬੀ ਮਾਲ ਸਿਨੇਮਾ ਹਾਲ 'ਚ ਹੰਗਾਮਾ
ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਗਵਾਲੀਅਰ ਦੇ ਡੀਬੀ ਮਾਲ 'ਚ ਸਥਿਤ ਸਿਨੇਮਾ ਹਾਲ ਦਾ ਦੱਸਿਆ ਜਾ ਰਿਹਾ ਹੈ। ਇੱਥੇ ਫਿਲਮ 'ਸੈਯਾਰਾ' ਦੇਖਣ ਤੋਂ ਬਾਅਦ ਦੋ ਨੌਜਵਾਨਾਂ ਵਿਚਕਾਰ ਜ਼ਬਰਦਸਤ ਲੜਾਈ ਹੋ ਗਈ। ਸਿਨੇਮਾ ਹਾਲ ਦੇ ਬਾਹਰ ਇਸ ਹੰਗਾਮੇ ਨੂੰ ਦੇਖ ਕੇ, ਆਲੇ-ਦੁਆਲੇ ਦੇ ਲੋਕਾਂ ਨੇ ਇਸ ਪੂਰੀ ਘਟਨਾ ਨੂੰ ਆਪਣੇ ਮੋਬਾਈਲ ਫੋਨਾਂ 'ਚ ਰਿਕਾਰਡ ਵੀ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਸੈਯਾਰਾ' ਦੇਖਣ ਤੋਂ ਬਾਅਦ ਦੋਵੇਂ ਨੌਜਵਾਨ ਆਪਣੀਆਂ-ਆਪਣੀਆਂ ਸਹੇਲੀਆਂ ਨਾਲ ਬਾਹਰ ਨਿਕਲੇ। ਇਸ ਦੌਰਾਨ ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ, ਜੋ ਹਿੰਸਕ ਲੜਾਈ 'ਚ ਬਦਲ ਗਈ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਸਕੂਲ ਦੀ ਛੱਤ ਡਿੱਗਣ ਕਾਰਨ ਕਈ ਬੱਚੇ ਮਲਬੇ ਹੇਠ ਦੱਬ, ਰੈਸਕਿਊ ਜਾਰੀ
ਵੀਡੀਓ ਬਣਾਉਣ ਵਾਲੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਝਗੜਾ ਹਲਕੀ ਜਿਹੀ ਬਹਿਸ ਨਾਲ ਸ਼ੁਰੂ ਹੋਇਆ ਸੀ ਪਰ ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਨੌਜਵਾਨਾਂ ਨੇ ਇੱਕ ਦੂਜੇ 'ਤੇ ਲੱਤਾਂ ਅਤੇ ਮੁੱਕਿਆਂ ਦੀ ਬਾਰਿਸ਼ ਕਰ ਦਿੱਤੀ। ਮੌਕੇ 'ਤੇ ਮੌਜੂਦ ਮਾਲ ਦੇ ਸੁਰੱਖਿਆ ਗਾਰਡਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ, ਉਦੋਂ ਤੱਕ ਸਾਰੀ ਘਟਨਾ ਨੂੰ ਮਾਲ ਵਿੱਚ ਮੌਜੂਦ ਹੋਰ ਲੋਕਾਂ ਨੇ ਮੋਬਾਈਲ ਕੈਮਰਿਆਂ ਵਿੱਚ ਕੈਦ ਕਰ ਲਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਮਾਮਲਾ ਗਵਾਲੀਅਰ ਦੇ ਪਡਵ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਜਿਸ ਸਿਨੇਮਾ ਹਾਲ ਵਿੱਚ ਇਹ ਘਟਨਾ ਵਾਪਰੀ ਹੈ ਉਹ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਵੱਡੇ ਮਾਲ 'ਚ ਹੈ। ਫਿਲਹਾਲ ਲੜਾਈ ਵਿੱਚ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ, ਪਰ ਇਸ ਘਟਨਾ ਨੇ ਕੁਝ ਸਮੇਂ ਲਈ ਮਾਲ ਵਿੱਚ ਹਫੜਾ-ਦਫੜੀ ਮਚਾ ਦਿੱਤੀ ਤੇ ਲੋਕ ਘਬਰਾਹਟ ਵਿੱਚ ਬਾਹਰ ਆਉਣ ਲੱਗ ਪਏ।
ਇਹ ਵੀ ਪੜ੍ਹੋ...Heavy Rain: ਅਗਲੇ 24 ਘੰਟੇ ਆਫ਼ਤ ਬਣਨ ਵਾਲੇ, ਸਾਵਧਾਨ ਰਹੋ! IMD ਵੱਲੋਂ Alert ਜਾਰੀ
ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ, ਵੀਡੀਓ ਦੀ ਹੋ ਰਹੀ ਜਾਂਚ
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਸਪੀ ਰੌਬਿਨ ਜੈਨ ਨੇ ਕਿਹਾ ਕਿ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੋ ਨੌਜਵਾਨ ਇੱਕ ਮਾਲ ਦੇ ਅੰਦਰ ਲੜਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਵੀਡੀਓ ਕਦੋਂ ਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਚੌਕੀ ਦੇ ਇੰਚਾਰਜ ਨੂੰ ਪੁੱਛ ਕੇ ਵੀਡੀਓ ਦੇ ਸਮੇਂ ਦਾ ਪਤਾ ਲਗਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e