‘ਜੈ ਸ਼੍ਰੀਰਾਮ’ ਬੋਲਣਾ ਬੁਰੀ ਗੱਲ ਨਹੀਂ : ਮੋਹਨ ਭਾਗਵਤ

11/22/2021 9:58:12 AM

ਨਵੀਂ ਦਿੱਲੀ (ਵਾਰਤਾ)– ਰਾਸ਼ਟਰੀ ਸਵੈਮ ਸੇਵਕ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਕਿ ‘ਜੈ ਸ਼੍ਰੀਰਾਮ’ ਬੋਲਣਾ ਬੁਰੀ ਗੱਲ ਨਹੀਂ ਪਰ ਭਗਵਾਨ ਸ਼੍ਰੀਰਾਮ ਵਰਗਾ ਬਣਨਾ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣਾ ਜ਼ਿਆਦਾ ਜ਼ਰੂਰੀ ਹੈ। ਭਾਗਵਤ ਨੇ ਐਤਵਾਰ ਨੂੰ ਇਥੇ ਸੰਤ ਈਸ਼ਵਰ ਫਾਊਂਡੇਸ਼ਨ ਵਲੋਂ ਆਯੋਜਿਤ ਸੰਤ ਈਸ਼ਵਰ ਪੁਰਸਕਾਰ ਸਨਮਾਨ ਸਮਾਰੋਹ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੀਮਦ ਭਾਗਵਤ ਵਿਚ ਧਰਮ ਦੇ ਜੋ ਤੱਤ ਦੱਸੇ ਗਏ ਹਨ, ਉਨ੍ਹਾਂ ਵਿਚ ਸੱਚ ਨੂੰ ਧਰਮ ਦੱਸਿਆ ਗਿਆ ਹੈ। ਸੱਚ ਸਾਰਿਆਂ ਦਾ ਇਕ ਹੀ ਹੁੰਦਾ ਹੈ, ਵੱਖ-ਵੱਖ ਨਹੀਂ। ਉਸ ਸੱਚ ਤੱਕ ਸਾਰੇ ਧਰਮਾਂ ਦੇ ਲੋਕ ਆਪਣੇ-ਆਪਣੇ ਤਰੀਕਿਆਂ ਨਾਲ ਪੁੱਜਣਾ ਚਾਹੁੰਦੇ ਹਨ। ਉਨ੍ਹਾਂ ਨੂੰ ਅਜਿਹਾ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਨਾਲ ਜ਼ਬਰਦਸਤੀ ਕਰ ਕੇ ਝਗੜਣਾ ਨਹੀਂ ਚਾਹੀਦਾ ਪਰ ਆਦਰਸ਼ਾਂ ਦੇ ਰਾਹ ’ਤੇ ਮਿਲ ਕੇ ਚੱਲਣ ਨਾਲ ਹੀ ਨਤੀਜੇ ਆਉਂਦੇ ਹਨ। 

ਇਹ ਵੀ ਪੜ੍ਹੋ : ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ 2 ਬੱਚਿਆਂ ਦੀ ਮਾਂ ਨੇ ਪ੍ਰੇਮੀ ’ਤੇ ਸੁੱਟਿਆ ਤੇਜ਼ਾਬ

ਸੰਘ ਮੁਖੀ ਨੇ ਕਿਹਾ ਕਿ ਸੇਵਾ ਭਾਵਨਾ ਕਾਰਨ ਹੀ ਮਨੁੱਖ, ਮਨੁੱਖ ਮੰਨਿਆ ਜਾਂਦਾ ਹੈ। ਸੇਵਾ ਦੀ ਭਾਵਨਾ ਮਨੁੱਖ ਦੇ ਅੰਤਰ ਮਨ ਵਿਚ ਵਿਰਾਜਮਾਨ ਹੁੰਦੀ ਹੈ। ਸੰਵੇਦਨਸ਼ੀਲ ਵਿਅਕਤੀ ਹੀ ਸੇਵਾ ਕਰ ਸਕਦਾ ਹੈ। ਮਨੁੱਖ ਨੇ ਜੇਕਰ ਸੰਵੇਦਨਸ਼ੀਲਤਾ ਨੂੰ ਚੁਣਿਆ ਤਾਂ ਦੇਵਤਾ ਬਣ ਜਾਂਦਾ ਹੈ। ਪੁਰਸਕਾਰ ਜਨਜਾਤੀ ਕਲਿਆਣਾ, ਪੇਂਡੂ ਵਿਕਾਸ, ਮਹਿਲਾ ਤੇ ਬਾਲ ਕਲਿਆਣ ਤੇ ਕਲਾ, ਸਾਹਿਤ, ਵਾਤਾਵਰਣ ਅਤੇ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਦਿੱਤੇ ਜਾਂਦੇ ਹਨ। ਸੰਸਥਾਵਾਂ ਨੂੰ 5 ਲੱਖ ਅਤੇ ਨਿੱਜੀ ਵਿਅਕਤੀਆਂ ਨੂੰ ਇਕ ਲੱਖ ਰੁਪਏ ਦੀ ਧਨਰਾਸ਼ੀ, ਸ਼ਾਲ, ਸਰਟੀਫਿਕੇਟ ਅਤੇ ਟ੍ਰਾਫੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਜਨਾਨੀ ਦੀ ਮੌਤ, ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਕੀਤਾ ਹਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News