ਸਾਵਣ ਦੇ ਮਹੀਨੇ ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਤਾਂ...
Friday, Jul 11, 2025 - 08:32 AM (IST)

ਜਲੰਧਰ : 11 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਮੰਨਿਆ ਜਾਂਦਾ ਹੈ। ਇਸ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਸ਼ੁਭ ਫ਼ਲ ਮਿਲਦਾ ਹੈ। ਲੋਕ ਇਸ ਮਹੀਨੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਭੋਲੇਨਾਥ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਸਾਵਣ ਦੌਰਾਨ ਸੋਮਵਾਰ ਨੂੰ ਵਰਤ ਰੱਖਣ ਦਾ ਵਿਸ਼ੇਸ਼ ਮਹੱਤਵ ਹੈ। ਪੰਚਾਂਗ ਅਨੁਸਾਰ ਇਸ ਸਾਲ ਸਾਵਣ ਦਾ ਮਹੀਨਾ 11 ਜੁਲਾਈ 2025 ਤੋਂ ਸ਼ੁਰੂ ਹੋ ਰਿਹਾ ਹੈ, ਜੋ 9 ਅਗਸਤ 2025 ਨੂੰ ਖ਼ਤਮ ਹੋਵੇਗਾ। ਇਸ ਸਾਲ ਸਾਵਣ ਦਾ ਮਹੀਨਾ ਰੱਖੜੀ ਵਾਲੇ ਦਿਨ ਖ਼ਤਮ ਹੋਵੇਗਾ, ਜੋ 9 ਅਗਸਤ ਨੂੰ ਹੈ। ਸਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਨੂੰ ਜਲ ਦੇ ਨਾਲ ਬੇਲਪੱਤਰ, ਧਤੂਰਾ, ਸ਼ਮੀ ਦੇ ਪੱਤੇ ਆਦਿ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ ਜੇਕਰ ਕੋਈ ਸ਼ਰਧਾਲੂ ਸਾਵਣ ਦੇ ਸੋਮਵਾਰ ਦਾ ਵਰਤ ਰੱਖਦਾ ਹੈ ਤਾਂ ਉਸ ਦੇ ਵਿਆਹੁਤਾ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ। ਇਸ ਮਹੀਨੇ ਪੂਜਾ ਕਰਨੀ ਬਹੁਤ ਸ਼ੁੱਭ ਮੰਨੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਕੁਝ ਗੱਲ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ, ਜਿਵੇਂ...
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਵੇਰੇ-ਸਵੇਰੇ ਕੰਬ ਗਈ ਧਰਤੀ, ਆਇਆ ਜ਼ਬਰਦਸਤ ਭੂਚਾਲ
ਸਾਵਣ ਮਹੀਨੇ ਦੇ ਵਰਤ
ਪਹਿਲਾ ਸੋਮਵਾਰ : 14 ਜੁਲਾਈ, 2025
ਦੂਜਾ ਸੋਮਵਾਰ : 21 ਜੁਲਾਈ, 2025
ਤੀਜਾ ਸੋਮਵਾਰ : 28 ਜੁਲਾਈ, 2025
ਚੌਥਾ ਸੋਮਵਾਰ : 4 ਜੁਲਾਈ, 2025
ਇਹ ਵੀ ਪੜ੍ਹੋ - ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ
ਪਹਿਲੇ ਸੋਮਵਾਰ ਨੂੰ ਪੂਜਾ ਕਰਨ ਦਾ ਸ਼ੁੱਭ ਮਹੂਰਤ
ਬ੍ਰਹਮਾ ਮਹੂਰਤ: ਸਵੇਰੇ 4:16 ਵਜੇ ਤੋਂ 5:04 ਵਜੇ ਤੱਕ
ਅਭਿਜਿਤ ਮਹੂਰਤ: ਦੁਪਹਿਰ 12:05 ਵਜੇ ਤੋਂ 12:58 ਵਜੇ ਤੱਕ
ਅਮ੍ਰਿਤ ਕਾਲ: ਦੁਪਹਿਰ 12:01 ਵਜੇ ਤੋਂ 1:39 ਵਜੇ ਤੱਕ
ਪ੍ਰਦੋਸ਼ ਕਾਲ: ਸ਼ਾਮ 5:38 ਵਜੇ ਤੋਂ 7:22 ਵਜੇ ਤੱਕ
ਇਹ ਵੀ ਪੜ੍ਹੋ - ਫਿਰ ਲਾਗੂ ਹੋਇਆ WORK FROM HOME, ਇਹ ਕਰਮਚਾਰੀ ਕਰਨਗੇ ਘਰੋਂ ਕੰਮ
ਸਾਵਣ ਦੇ ਮਹੀਨੇ ਇਸ ਤਰੀਕੇ ਨਾਲ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ
. ਸਾਵਣ ਦੇ ਮਹੀਨੇ ਹਰੇਕ ਸੋਮਵਾਰ ਵਾਲੇ ਦਿਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ।
. ਅਜਿਹੀ ਸਥਿਤੀ ਵਿੱਚ ਸੋਮਵਾਰ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਆਪਣੇ ਸੱਜੇ ਹੱਥ ਵਿੱਚ ਪਾਣੀ ਲਓ ਅਤੇ ਸਾਵਣ ਸੋਮਵਾਰ ਦਾ ਵਰਤ ਰੱਖਣ ਦਾ ਸੰਕਲਪ ਲਓ।
. ਫਿਰ ਮਹਾਦੇਵ ਨੂੰ ਗੰਗਾ ਜਲ ਚੜ੍ਹਾਓ।
. ਇਸ ਤੋਂ ਬਾਅਦ ਓਮ ਨਮਹ ਸ਼ਿਵਾਏ ਦਾ ਜਾਪ ਕਰਦੇ ਹੋਏ ਭਗਵਾਨ ਸ਼ਿਵ ਦਾ ਜਲ ਨਾਲ ਅਭਿਸ਼ੇਕ ਕਰੋ।
. ਹੁਣ ਭਗਵਾਨ ਸ਼ਿਵ ਨੂੰ ਅਕਸ਼ਤ, ਸਫ਼ੈਦ ਫੁੱਲ, ਸਫ਼ੈਦ ਚੰਦਨ, ਭੰਗ, ਧਤੂਰਾ, ਗਾਂ ਦਾ ਦੁੱਧ, ਧੂਪ, ਪੰਚਾਮ੍ਰਿਤ, ਸੁਪਾਰੀ, ਬੇਲਪੱਤਰ ਚੜ੍ਹਾਓ।
. ਅੰਤ ਵਿੱਚ ਸ਼ਿਵ ਚਾਲੀਸ ਅਤੇ ਆਰਤੀ ਜ਼ਰੂਰ ਪੜ੍ਹੋ।
ਇਹ ਵੀ ਪੜ੍ਹੋ - ਸਾਵਣ ਦੇ ਮਹੀਨੇ ਇਨ੍ਹਾਂ ਚੀਜ਼ਾਂ ਨਾਲ ਕਰੋ ਭਗਵਾਨ ਸ਼ਿਵ ਦਾ ਅਭਿਸ਼ੇਕ, ਸਾਰੀਆਂ ਸਮੱਸਿਆਵਾਂ ਹੋਣਗੀਆਂ ਦੂਰ
ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਵਰਤੋਂ ਇਹ ਸਾਵਧਾਨੀਆਂ
. ਸਾਵਣ ਦੇ ਮਹੀਨੇ ਵਿੱਚ ਹਰੇਕ ਸੋਮਵਾਰ ਵਾਲੇ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਨੀ ਨਾ ਭੁੱਲੋ।
. ਗੰਗਾਜਲ, ਸ਼ਹਿਦ, ਪਾਣੀ, ਬੇਲ ਪੱਤਰ, ਕੱਚਾ ਦੁੱਧ ਅਤੇ ਚਿੱਟੇ ਫੁੱਲਾਂ ਵਰਗੀਆਂ ਚੀਜ਼ਾਂ ਤੋਂ ਇਲਾਵਾ ਕਿਸੇ ਹੋਰ ਚੀਜ਼ਾਂ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਨਾ ਕਰੋ।
. ਪੂਜਾ ਦੌਰਾਨ ਕਦੇ ਵੀ ਤੁਲਸੀ ਦੇ ਪੱਤੇ ਸ਼ਿਵਲਿੰਗ 'ਤੇ ਨਾ ਚੜ੍ਹਾਓ।
. ਇਸ ਮਹੀਨੇ ਪੂਜਾ ਕਰਦੇ ਸਮੇਂ ਗੁੱਸਾ, ਲਾਲਚ ਜਾਂ ਨਫ਼ਰਤ ਦੀ ਭਾਵਨਾ ਕਦੇ ਵੀ ਮਨ ਵਿਚ ਨਾ ਲਿਆਓ।
. ਸਾਵਣ ਮਹੀਨੇ ਪੂਜਾ ਕਰਦੇ ਸਮੇਂ ਕਦੇ ਵੀ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ।
. ਪੂਜਾ ਕਰਦੇ ਸਮੇਂ ਬੇਲਪੱਤਰ ਨੂੰ ਉਲਟ ਜਾਂ ਗਲਤ ਤਰੀਕੇ ਨਾਲ ਚੜ੍ਹਾਉਣਾ ਉਚਿਤ ਨਹੀਂ ਹੁੰਦਾ।
. ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਸ਼ਿਵ ਮੰਤਰ ਅਤੇ ਸ਼ਿਵ ਚਾਲੀਸਾ ਦਾ ਪਾਠ ਜ਼ਰੂਰ ਕਰੋ। ਪੂਜਾ ਕਰਦੇ ਸਮੇਂ ਕਦੇ ਆਪਣਾ ਧਿਆਨ ਨਾਲ ਭਟਕਾਓ।
. ਪੂਜਾ ਕਰਨ ਤੋਂ ਬਾਅਦ ਭੋਜਨ ਅਤੇ ਪੈਸੇ ਵਰਗੀਆਂ ਚੀਜ਼ਾਂ ਦਾ ਦਾਨ ਕਰਨਾ ਕਦੇ ਨਾ ਭੁੱਲੋ।
ਇਹ ਵੀ ਪੜ੍ਹੋ - Sawan 2025: ਸੋਮਵਾਰ ਦਾ ਵਰਤ ਰੱਖਣ ’ਤੇ ਕੀ ਖਾਣਾ ਚਾਹੀਦੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ