ਬਦਲ ਜਾਵੇਗੀ ਤੁਹਾਡੀ ਤਕਦੀਰ! ਨਰਾਤਿਆਂ ਦੌਰਾਨ ਮੁੱਖ ਦਰਵਾਜ਼ੇ ਦੇ ਇਹ 3 ਵਾਸਤੂ ਉਪਾਅ ਬਣਾ ਦੇਣਗੇ ਤੁਹਾਨੂੰ ਮਾਲਾਮਾਲ

3/11/2026 9:28:15 AM

ਵੈੱਬ ਡੈਸਕ - ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ 'ਚ ਨਰਾਤਿਆਂ ਦੇ ਨੌਂ ਦਿਨਾਂ ਨੂੰ ਬਹੁਤ ਹੀ ਊਰਜਾਵਾਨ ਮੰਨਿਆ ਗਿਆ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਬ੍ਰਹਿਮੰਡੀ ਸ਼ਕਤੀਆਂ ਧਰਤੀ ਦੇ ਸਭ ਤੋਂ ਨੇੜੇ ਹੁੰਦੀਆਂ ਹਨ। ਵਾਸਤੂ ਮਾਹਿਰਾਂ ਅਨੁਸਾਰ, ਸਾਡੇ ਘਰ ਦਾ ਮੁੱਖ ਦਰਵਾਜ਼ਾ ਸਿਰਫ਼ ਆਉਣ-ਜਾਣ ਦਾ ਰਸਤਾ ਨਹੀਂ ਹੈ, ਸਗੋਂ ਇਹ 'ਸਿੰਘ ਦੁਆਰ' ਹੈ, ਜਿੱਥੋਂ ਦੇਵੀ ਲਕਸ਼ਮੀ ਅਤੇ ਸੁੱਖ-ਸਮ੍ਰਿਧੀ ਦਾ ਪ੍ਰਵੇਸ਼ ਹੁੰਦਾ ਹੈ। ਜੇਕਰ ਤੁਹਾਡੇ ਜੀਵਨ 'ਚ ਲਗਾਤਾਰ ਰੁਕਾਵਟਾਂ ਆ ਰਹੀਆਂ ਹਨ ਜਾਂ ਮਾਨਸਿਕ ਤਣਾਅ ਰਹਿੰਦਾ ਹੈ, ਤਾਂ ਨਵਰਾਤਰੀ ਦੌਰਾਨ ਮੁੱਖ ਦਰਵਾਜ਼ੇ 'ਤੇ ਇਹ 3 ਚੀਜ਼ਾਂ ਰੱਖਣ ਨਾਲ ਚਮਤਕਾਰੀ ਬਦਲਾਅ ਦੇਖੇ ਜਾ ਸਕਦੇ ਹਨ:

ਅੰਬ ਅਤੇ ਅਸ਼ੋਕ ਦੇ ਪੱਤਿਆਂ ਦਾ ਤੋਰਨ
ਵਾਸਤੂ ਅਨੁਸਾਰ ਤਿਉਹਾਰਾਂ ਦੇ ਸਮੇਂ ਮੁੱਖ ਦਰਵਾਜ਼ੇ ਨੂੰ ਤੋਰਨ ਨਾਲ ਸਜਾਉਣਾ ਲਾਜ਼ਮੀ ਹੈ। ਨਰਾਤਿਆਂ ਦੇ ਪਹਿਲੇ ਦਿਨ ਪੁਰਾਣੇ ਤੋਰਨ ਨੂੰ ਹਟਾ ਕੇ ਤਾਜ਼ੇ ਪੱਤਿਆਂ ਦਾ ਤੋਰਨ ਲਗਾਓ। ਅੰਬ ਦੇ ਪੱਤਿਆਂ 'ਚ ਨਕਾਰਾਤਮਕ ਊਰਜਾ ਨੂੰ ਸੋਖਣ ਦੀ ਅਦਭੁਤ ਸ਼ਕਤੀ ਹੁੰਦੀ ਹੈ, ਜਦੋਂ ਕਿ ਅਸ਼ੋਕ ਦੇ ਪੱਤੇ ਘਰ ਤੋਂ ਦੁੱਖਾਂ ਨੂੰ ਦੂਰ ਕਰਦੇ ਹਨ। ਜੇਕਰ ਤੁਸੀਂ ਪੱਤਿਆਂ ਦੇ ਵਿਚਕਾਰ ਗੇਂਦੇ ਦੇ ਫੁੱਲ ਲਗਾਉਂਦੇ ਹੋ, ਤਾਂ ਇਹ ਗੁਰੂ ਗ੍ਰਹਿ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਘਰ 'ਚ ਹੋਣ ਵਾਲੇ ਮੰਗਲ ਕੰਮਾਂ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।

ਸਿੰਦੂਰ ਦਾ ਸਵਾਸਤਿਕ ਅਤੇ 'ਸ਼ੁਭ-ਲਾਭ'
ਬਾਜ਼ਾਰ ਤੋਂ ਮਿਲਣ ਵਾਲੇ ਪਲਾਸਟਿਕ ਦੇ ਸਵਾਸਤਿਕ ਦੀ ਬਜਾਏ, ਆਪਣੇ ਹੱਥ ਨਾਲ ਸ਼ੁੱਧ ਕੇਸਰ ਜਾਂ ਸਿੰਦੂਰ ਅਤੇ ਚਮੇਲੀ ਦੇ ਤੇਲ ਦੇ ਮਿਸ਼ਰਨ ਨਾਲ ਸਵਾਸਤਿਕ ਬਣਾਓ। ਸਵਾਸਤਿਕ ਦੀਆਂ ਚਾਰੋਂ ਭੁਜਾਵਾਂ ਬਰਾਬਰ ਹੋਣੀਆਂ ਚਾਹੀਦੀਆਂ ਹਨ ਅਤੇ ਵਿਚਕਾਰ ਚਾਰ ਬਿੰਦੀਆਂ ਜ਼ਰੂਰ ਲਗਾਓ, ਜੋ ਧਰਮ, ਅਰਥ, ਕਾਮ ਅਤੇ ਮੋਕਸ਼ ਦਾ ਪ੍ਰਤੀਕ ਹਨ। ਇਸ ਦੇ ਨਾਲ ਹੀ ਦਰਵਾਜ਼ੇ ਦੇ ਦੋਵੇਂ ਪਾਸੇ 'ਸ਼ੁਭ' ਅਤੇ 'ਲਾਭ' ਲਿਖੋ। ਇਹ ਨਾ ਸਿਰਫ਼ ਧਨ ਆਗਮਨ ਦੇ ਰਾਹ ਖੋਲ੍ਹਦਾ ਹੈ, ਸਗੋਂ ਵਪਾਰ ਜਾਂ ਨੌਕਰੀ 'ਚ ਆ ਰਹੀਆਂ ਰੁਕਾਵਟਾਂ ਨੂੰ ਵੀ ਖ਼ਤਮ ਕਰਦਾ ਹੈ।

ਜਲ ਨਾਲ ਭਰਿਆ ਪਾਤਰ 
ਜਲ ਤੱਤ ਨੂੰ ਵਾਸਤੂ 'ਚ ਸ਼ਾਂਤੀ ਅਤੇ ਭਰਪੂਰਤਾ ਦਾ ਕਾਰਕ ਮੰਨਿਆ ਗਿਆ ਹੈ। ਨਵਰਾਤਰੀ ਦੌਰਾਨ ਇਕ ਪਿੱਤਲ ਜਾਂ ਮਿੱਟੀ ਦੇ ਚੌੜੇ ਪਾਤਰ ਵਿੱਚ ਸਾਫ਼ ਪਾਣੀ ਭਰ ਕੇ ਉਸ 'ਚ ਤਾਜ਼ੇ ਫੁੱਲ ਪਾਓ। ਇਸ 'ਚ ਇਕ ਕਪੂਰ ਦੀ ਟਿੱਕੀ ਅਤੇ ਥੋੜ੍ਹਾ ਜਿਹਾ ਇਤਰ ਵੀ ਛਿੜਕੋ। ਇਸ ਨੂੰ ਮੁੱਖ ਦਰਵਾਜ਼ੇ ਦੇ ਸੱਜੇ ਪਾਸੇ (ਘਰੋਂ ਬਾਹਰ ਨਿਕਲਦੇ ਸਮੇਂ) ਰੱਖੋ। ਜਲ ਦਾ ਇਹ ਪਾਤਰ ਘਰ 'ਚ ਆਉਣ ਵਾਲੀ ਕਿਸੇ ਵੀ 'ਬੁਰੀ ਨਜ਼ਰ' ਨੂੰ ਆਪਣੇ ਵੱਲ ਖਿੱਚ ਲੈਂਦਾ ਹੈ, ਜਿਸ ਨਾਲ ਪਰਿਵਾਰਕ ਮੈਂਬਰ ਸੁਰੱਖਿਅਤ ਰਹਿੰਦੇ ਹਨ। ਧਿਆਨ ਰਹੇ ਕਿ ਇਸ ਪਾਣੀ ਨੂੰ ਰੋਜ਼ਾਨਾ ਬਦਲਿਆ ਜਾਵੇ।

ਇਨ੍ਹਾਂ ਗੱਲਾਂ ਦਾ ਵੀ ਰੱਖੋ ਖਾਸ ਧਿਆਨ:-

ਦਰਵਾਜ਼ੇ ਦੀ ਸਫ਼ਾਈ
- ਮੁੱਖ ਦਰਵਾਜ਼ੇ ਦੇ ਕੋਲ ਜੁੱਤੀਆਂ-ਚੱਪਲਾਂ ਦਾ ਢੇਰ ਜਾਂ ਕੂੜੇਦਾਨ ਕਦੇ ਨਾ ਰੱਖੋ, ਕਿਉਂਕਿ ਇਹ ਰਾਹੂ ਦੇ ਦੋਸ਼ ਨੂੰ ਵਧਾਉਂਦਾ ਹੈ।

ਰੋਸ਼ਨੀ ਦੀ ਵਿਵਸਥਾ
- ਸ਼ਾਮ ਦੇ ਸਮੇਂ ਮੁੱਖ ਦਰਵਾਜ਼ੇ 'ਤੇ ਘਿਓ ਦਾ ਦੀਵਾ ਜਾਂ ਬਲਬ ਜ਼ਰੂਰ ਜਗਾਓ।

ਕਪੂਰ ਦਾ ਧੂੰਆਂ
- ਸਵੇਰੇ-ਸ਼ਾਮ ਦੀ ਆਰਤੀ ਤੋਂ ਬਾਅਦ ਕਪੂਰ ਦਾ ਧੂੰਆਂ ਪੂਰੇ ਘਰ ਅਤੇ ਮੁੱਖ ਦਰਵਾਜ਼ੇ 'ਤੇ ਜ਼ਰੂਰ ਦਿਖਾਓ, ਇਸ ਨਾਲ ਵਾਤਾਵਰਣ ਊਰਜਾਵਾਨ ਬਣਦਾ ਹੈ।


Sunaina

Content Editor Sunaina