ਮੱਸਿਆ ਦੀ ਰਾਤ ਕਰ ਲਓ ਇਹ ਛੋਟਾ ਜਿਹਾ ਉਪਾਅ ! ਖੁੱਲ੍ਹ ਜਾਵੇਗੀ ਕਿਸਮਤ, ਹੋ ਜਾਏਗਾ ਪੈਸਾ ਹੀ ਪੈਸਾ
3/10/2026 10:00:01 AM
ਵੈੱਬ ਡੈਸਕ - ਅਕਸਰ ਸਖ਼ਤ ਮਿਹਨਤ ਦੇ ਬਾਵਜੂਦ ਸਫ਼ਲਤਾ ਹੱਥ ਨਹੀਂ ਲੱਗਦੀ ਅਤੇ ਘਰ ਦੀ ਤਿਜੋਰੀ ਖਾਲੀ ਹੀ ਰਹਿੰਦੀ ਹੈ। ਜੋਤਿਸ਼ ਸ਼ਾਸਤਰ ਅਤੇ ਵਾਸਤੂ ਅਨੁਸਾਰ ਅਜਿਹੀਆਂ ਸਥਿਤੀਆਂ ਨੂੰ ਨਕਾਰਾਤਮਕ ਊਰਜਾ ਜਾਂ ਕਿਸਮਤ ਦਾ ਬੰਧਨ ਮੰਨਿਆ ਜਾਂਦਾ ਹੈ। ਤੁਹਾਡੀ ਰਸੋਈ ਜਾਂ ਬਾਥਰੂਮ ਦੇ ਕੋਨੇ 'ਚ ਪਈ ਸਧਾਰਨ ਫਿਟਕਰੀ 'ਚ ਤੁਹਾਡੀ ਕਿਸਮਤ ਬਦਲਣ ਦੀ ਅਦਭੁਤ ਸ਼ਕਤੀ ਛਿਪੀ ਹੈ, ਜੋ ਜੀਵਨ ਦੀ ਦਰਿੱਦਰਤਾ ਅਤੇ ਨਜ਼ਰ ਦੋਸ਼ ਨੂੰ ਸੋਖਣ ਦੀ ਸਮਰੱਥਾ ਰੱਖਦੀ ਹੈ। ਖਾਸ ਕਰਕੇ ਅਮਾਵਸਿਆ ਦੀ ਰਾਤ, ਜਿਸ ਨੂੰ ਊਰਜਾ ਪਰਿਵਰਤਨ ਦਾ ਸਭ ਤੋਂ ਸ਼ਕਤੀਸ਼ਾਲੀ ਸਮਾਂ ਮੰਨਿਆ ਜਾਂਦਾ ਹੈ, ਫਿਟਕਰੀ ਦਾ ਇਕ ਛੋਟਾ ਜਿਹਾ ਗੁਪਤ ਉਪਾਅ ਬੰਦ ਕਿਸਮਤ ਦੇ ਤਾਲੇ ਖੋਲ੍ਹ ਸਕਦਾ ਹੈ।
ਧਨ 'ਚ ਵਾਧੇ ਲਈ ਅਚੂਕ ਉਪਾਅ
- ਜੇਕਰ ਤੁਹਾਡੇ ਕੋਲ ਪੈਸਾ ਆਉਂਦਾ ਹੈ ਪਰ ਟਿਕਦਾ ਨਹੀਂ, ਤਾਂ ਅਮਾਵਸਿਆ ਦੀ ਰਾਤ ਨੂੰ ਫਿਟਕਰੀ ਦੇ ਇਕ ਟੁਕੜੇ 'ਤੇ ਸਿੰਦੂਰ ਦਾ ਤਿਲਕ ਲਗਾਓ। ਇਸ ਨੂੰ ਲਾਲ ਰੇਸ਼ਮੀ ਕੱਪੜੇ 'ਚ ਲਪੇਟ ਕੇ ਆਪਣੇ ਇਸ਼ਟ ਦੇਵ ਜਾਂ ਮਾਂ ਲਕਸ਼ਮੀ ਦਾ ਧਿਆਨ ਕਰੋ ਅਤੇ ਇਸ ਪੋਟਲੀ ਨੂੰ ਆਪਣੀ ਤਿਜੋਰੀ ਜਾਂ ਧਨ ਰੱਖਣ ਵਾਲੀ ਥਾਂ 'ਤੇ ਰੱਖ ਦਿਓ। ਇਹ ਉਪਾਅ ਤਿਜੋਰੀ ਦੇ ਆਲੇ-ਦੁਆਲੇ ਦੀ ਨਕਾਰਾਤਮਕਤਾ ਨੂੰ ਖਤਮ ਕਰਕੇ ਧਨ ਦੇ ਆਗਮਨ ਦੇ ਨਵੇਂ ਰਸਤੇ ਖੋਲ੍ਹਦਾ ਹੈ।
ਕਰਜ਼ੇ ਤੋਂ ਮੁਕਤੀ ਅਤੇ ਵਪਾਰ 'ਚ ਉੱਨਤੀ
- ਕਰਜ਼ੇ ਦੇ ਬੋਝ ਤੋਂ ਰਾਹਤ ਪਾਉਣ ਲਈ ਅਮਾਵਸਿਆ ਵਾਲੇ ਦਿਨ ਫਿਟਕਰੀ ਦੇ ਟੁਕੜੇ 'ਤੇ ਥੋੜ੍ਹਾ ਜਿਹਾ ਪਾਨ ਦਾ ਰਸ ਲਗਾ ਕੇ ਉਸ ਨੂੰ ਕਿਸੇ ਪਿੱਪਲ ਦੇ ਦਰੱਖਤ ਹੇਠਾਂ ਮਿੱਟੀ 'ਚ ਦਬਾ ਦਿਓ ਅਤੇ ਪਿੱਛੇ ਮੁੜ ਕੇ ਨਾ ਦੇਖੋ। ਜੇਕਰ ਦੁਕਾਨ ਜਾਂ ਦਫ਼ਤਰ ਠੀਕ ਨਹੀਂ ਚੱਲ ਰਿਹਾ, ਤਾਂ ਕਾਲੇ ਕੱਪੜੇ 'ਚ ਫਿਟਕਰੀ ਬੰਨ੍ਹ ਕੇ ਮੁੱਖ ਦਰਵਾਜ਼ੇ 'ਤੇ ਲਟਕਾਉਣ ਨਾਲ ਨਜ਼ਰ ਦੋਸ਼ ਦੂਰ ਹੁੰਦਾ ਹੈ ਅਤੇ ਗਾਹਕਾਂ ਦੀ ਆਵਾਜਾਈ ਵਧਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ :-
- ਇਹ ਉਪਾਅ 'ਗੁਪਤ' ਰਹਿਣ 'ਤੇ ਹੀ ਫਲ ਦਿੰਦੇ ਹਨ, ਇਸ ਲਈ ਇਨ੍ਹਾਂ ਦੀ ਚਰਚਾ ਕਿਸੇ ਨਾਲ ਨਾ ਕਰੋ।
- ਅਮਾਵਸਿਆ ਵਾਲੇ ਦਿਨ ਘਰ ਦੀ ਸਾਫ਼-ਸਫ਼ਾਈ ਜ਼ਰੂਰ ਕਰੋ, ਕਿਉਂਕਿ ਲਕਸ਼ਮੀ ਜੀ ਦਾ ਵਾਸ ਸਾਫ਼ ਸਥਾਨ 'ਤੇ ਹੀ ਹੁੰਦਾ ਹੈ।
- ਹਰ 6 ਮਹੀਨਿਆਂ ਬਾਅਦ ਪੁਰਾਣੀ ਫਿਟਕਰੀ ਨੂੰ ਕਿਸੇ ਵਗਦੇ ਪਾਣੀ ਵਿੱਚ ਪ੍ਰਵਾਹਿਤ ਕਰ ਦਿਓ ਅਤੇ ਉਸ ਦੀ ਥਾਂ ਨਵਾਂ ਟੁਕੜਾ ਰੱਖੋ।
