48 ਘੰਟੇ ਬਾਅਦ ਬੋਰਵੈੱਲ 'ਚੋਂ ਸੁਰੱਖਿਅਤ ਕੱਢਿਆ ਗਿਆ ਮਾਸੂਮ

03/22/2019 5:49:50 PM

ਹਿਸਾਰ-ਹਰਿਆਣਾ ਦੇ ਹਿਸਾਰ 'ਚ 60 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਡੇਢ ਸਾਲਾ ਮਾਸੂਮ ਨੂੰ ਬਚਾਅ ਦਲ ਨੇ ਬਚਾਅ ਲਿਆ ਹੈ। ਰੈਸਕਿਊ ਆਪਰੇਸ਼ਨ ਕਰੀਬ 48 ਘੰਟੇ ਬਾਅਦ ਖਤਮ ਹੋ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਉਸ ਨੂੰ ਮੈਡੀਕਲ ਲਈ ਹਸਪਤਾਲ ਲਿਜਾਇਆ ਗਿਆ ਹੈ। ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਮੌਕੇ 'ਤੇ ਫੌਜ ਦੇ ਜਵਾਨ, ਐੱਨ. ਡੀ. ਆਰ. ਐੱਫ. ਦੀਆਂ 2 ਟੀਮਾਂ, ਪੁਲਸ ਫੋਰਸ, ਪ੍ਰਸ਼ਾਸਨਿਕ ਅਧਿਕਾਰੀ, ਜ਼ਿਲੇ ਦੇ ਉੱਚ ਅਫ਼ਸਰ ਅਤੇ ਕਾਫੀ ਗਿਣਤੀ 'ਚ ਲੋਕ ਮੌਜੂਦ ਹਨ। 

PunjabKesari

ਜ਼ਿਕਰਯੋਗ ਹੈ ਕਿ ਹਿਸਾਰ ਦੇ ਬਾਲਸਮੰਦ ਖੇਤਰ ਦੀ ਇਕ ਢਾਣੀ ਕੋਲ  ਬੁੱਧਵਾਰ ਨੂੰ ਬੱਚੇ ਖੇਡ ਰਹੇ ਸਨ। ਸ਼ਾਮ 5.15 ਵਜੇ ਡੇਢ ਸਾਲ ਦਾ ਨਦੀਮ ਇਕ ਖੁੱਲ੍ਹੇ ਬੋਰਵੈੱਲ 'ਚ ਡਿੱਗ ਗਿਆ।

PunjabKesari

 


Iqbalkaur

Content Editor

Related News