ਮੁਸਕਾਨ ਦੇ ਹੋਣ ਵਾਲੇ ਬੱਚੇ ਨੂੰ ਅਪਣਾਉਣ ਲਈ ਤਿਆਰ ਸੌਰਭ ਦਾ ਪਰਿਵਾਰ ਪਰ....

Wednesday, Apr 09, 2025 - 02:46 PM (IST)

ਮੁਸਕਾਨ ਦੇ ਹੋਣ ਵਾਲੇ ਬੱਚੇ ਨੂੰ ਅਪਣਾਉਣ ਲਈ ਤਿਆਰ ਸੌਰਭ ਦਾ ਪਰਿਵਾਰ ਪਰ....

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਹੋਏ ਸੌਰਭ ਰਾਜਪੂਤ ਕਤਲਕਾਂਡ ਕੇਸ 'ਚ ਨਵਾਂ ਮੋੜ ਸਾਹਮਣੇ ਆਇਆ ਹੈ। ਆਪਣੀ ਪਤੀ ਸੌਰਭ ਦੇ ਕਤਲ ਦੇ ਦੋਸ਼ 'ਚ ਜੇਲ੍ਹ 'ਚ ਬੰਦ ਪਤਨੀ ਮੁਸਕਾਨ ਰਸਤੋਗੀ ਦੇ ਗਰਭਵਤੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦਰਮਿਆਨ ਸੌਰਭ ਦੇ ਭਰਾ ਬਬਲੂ ਰਾਜਪੂਤ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਜੇਕਰ ਬੱਚਾ ਸੌਰਭ ਦਾ ਹੈ ਤਾਂ ਉਹ ਉਸ ਨੂੰ ਗੋਦ ਲੈਣਗੇ ਅਤੇ ਉਸ ਦਾ ਪਾਲਣ-ਪੋਸ਼ਣ ਕਰਨਗੇ ਪਰ ਇਸ ਲਈ ਉਹ ਪਹਿਲਾਂ DNA ਟੈਸਟ ਕਰਾਉਣਾ ਚਾਹੁਣਗੇ।

ਇਹ ਵੀ ਪੜ੍ਹੋ-  ਇਕ ਹੋਰ ਪਤਨੀ ਬਣੀ 'ਮੁਸਕਾਨ', ਪਹਿਲਾਂ ਘੁੱਟਿਆ ਪਤੀ ਦਾ ਗਲਾ ਫਿਰ....

DNA ਟੈਸਟ ਕਰਾਉਣਾ ਚਾਹੁੰਦਾ ਹੈ ਭਰਾ ਬਬਲੂ

ਇਸ ਮੌਕੇ ਮੁੱਖ ਮੈਡੀਕਲ ਅਧਿਕਾਰੀ ਡਾ. ਅਸ਼ੋਕ ਕਟਾਰੀਆ ਨੇ ਮੁਸਕਾਨ ਦੀ ਜਾਂਚ ਬਾਰੇ ਪੁਸ਼ਟੀ ਕਰਦਿਆਂ ਕਿਹਾ ਕਿ ਗਰਭਵਤੀ ਹੋਣ ਦੀ ਗੱਲ ਸਹੀ ਹੈ। ਉੱਥੇ ਹੀ ਸੌਰਭ ਦੇ ਭਰਾ ਨੇ ਸਪੱਸ਼ਟ ਕੀਤਾ ਕਿ ਜੇਕਰ DNA ਟੈਸਟ ਵਿਚ ਸਾਬਤ ਹੁੰਦਾ ਹੈ ਕਿ ਬੱਚਾ ਸੌਰਭ ਦਾ ਹੈ ਤਾਂ ਉਹ ਬੱਚੇ ਨੂੰ ਅਪਣਾ ਲੈਣਗੇ ਅਤੇ ਪੂਰੀ ਜ਼ਿੰਮੇਵਾਰੀ ਨਾਲ ਉਸ ਦਾ ਪਾਲਣ-ਪੋਸ਼ਣ ਕਰਨਗੇ। ਹਾਲਾਂਕਿ ਮੁਸਕਾਨ ਦੇ ਪਰਿਵਾਰ ਵਲੋਂ ਇਸ ਮਾਮਲੇ ਵਿਚ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਮੁਸਕਾਨ ਦਾ ਅਲਟਰਾਸਾਊਂਡ ਟੈਸਟ ਜਲਦੀ ਹੀ ਕੀਤਾ ਜਾਵੇਗਾ, ਤਾਂ ਕਿ ਉਸ ਦੀ ਗਰਭ ਅਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇ। ਸੀਨੀਅਰ ਜੇਲ੍ਹ ਸੁਪਰਡੈਂਟ ਡਾ. ਵੀਰੇਸ਼ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੋਈ ਅਧਿਕਾਰਤ ਪੁਸ਼ਟੀ ਅਜੇ ਤੱਕ ਨਹੀਂ ਦਿੱਤੀ ਗਈ ਹੈ ਪਰ ਅਲਟਰਾਸਾਊਂਡ ਰਿਪੋਰਟ ਮਗਰੋਂ ਹੀ ਆਖ਼ਰੀ ਜਾਣਕਾਰੀ ਦਿੱਤੀ ਜਾਵੇਗੀ। ਇਸ ਪੂਰੇ ਮਾਮਲੇ ਵਿਚ ਹੁਣ ਇਕ ਨਵੀਂ ਚੁਣੌਤੀ ਪੈਦਾ ਕਰ ਦਿੱਤੀ ਹੈ ਅਤੇ ਵੇਖਣਾ ਹੋਵੇਗਾ ਕਿ ਅੱਗੇ ਕਿਸ ਤਰ੍ਹਾਂ ਦਾ ਮੋੜ ਆਉਂਦਾ ਹੈ।

ਇਹ ਵੀ ਪੜ੍ਹੋ- ਸੌਰਭ ਕਤਲਕਾਂਡ : ਜੇਲ੍ਹ 'ਚ ਬੰਦ ਮੁਸਕਾਨ ਪ੍ਰੈਗਨੈਂਟ, 2 ਦਿਨ ਪਹਿਲੇ ਵਿਗੜੀ ਸੀ ਸਿਹਤ

ਕੀ ਹੈ ਪੂਰਾ ਮਾਮਲਾ?

ਦੱਸ ਦੇਈਏ ਕਿ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਸੌਰਭ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਦੋਹਾਂ ਨੇ ਉਸ 'ਤੇ 10-12 ਵਾਰ ਚਾਕੂ ਨਾਲ ਵਾਰ ਕੀਤੇ ਸਨ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਾਹਿਲ ਅਤੇ ਮੁਸਕਾਨ ਦੋਵੇਂ ਇਸ ਸਾਜ਼ਿਸ਼ ਵਿਚ ਸ਼ਾਮਲ ਸਨ। ਕਤਲ ਦੀ ਇਸ ਘਿਨੌਣੀ ਵਾਰਦਾਤ ਨੂੰ ਲੁਕਾਉਣ ਲਈ ਦੋਹਾਂ ਨੇ ਸੌਰਭ ਦੀ ਲਾਸ਼ ਨੂੰ ਡਰੰਮ 'ਚ ਲੁਕਾ ਦਿੱਤਾ ਅਤੇ ਉਪਰੋਂ ਸੀਮੈਂਟ ਭਰ ਦਿੱਤਾ। ਜਿਸ ਤੋਂ ਬਾਅਦ ਮੁਸਕਾਨ ਆਪਣੇ ਪ੍ਰੇਮੀ ਨਾਲ ਮਨਾਲੀ ਘੁੰਮਣ ਚੱਲੀ ਗਈ। ਇਸ ਵਾਰਦਾਤ ਨੂੰ ਮੁਸਕਾਨ ਨੇ ਖੁਦ ਆਪਣੀ ਮਾਂ ਨੂੰ ਦੱਸਿਆ ਸੀ, ਜਿਸ ਤੋਂ ਬਾਅਦ ਸੱਸ ਨੇ ਜਵਾਈ ਦੇ ਕਤਲ ਦੀ ਪੂਰੀ ਵਾਰਦਾਤ ਨੂੰ ਪੁਲਸ ਸਾਹਮਣੇ ਬਿਆਨ ਕੀਤਾ।

ਇਹ ਵੀ ਪੜ੍ਹੋ- ਸ਼ੱਕ ਦੇ ਬੀਜ ਨੇ ਤਬਾਹ ਕਰ 'ਤਾ ਘਰ, ਪਤੀ ਨੇ ਇੰਜੀਨੀਅਰ ਪਤਨੀ ਨੂੰ ਦਿੱਤੀ ਇੰਨੀ ਦਰਦਨਾਕ ਮੌਤ ਕਿ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tanu

Content Editor

Related News