ਸੌਰਭ ਕਤਲਕਾਂਡ : ਜੇਲ੍ਹ ''ਚ ਬੰਦ ਮੁਸਕਾਨ ਪ੍ਰੈਗਨੈਂਟ, 2 ਦਿਨ ਪਹਿਲੇ ਵਿਗੜੀ ਸੀ ਸਿਹਤ
Monday, Apr 07, 2025 - 04:43 PM (IST)

ਮੇਰਠ- ਸੌਰਭ ਕਤਲਕਾਂਡ ਦੀ ਦੋਸ਼ੀ ਮੁਸਕਾਨ ਗਰਭਵਤੀ ਹੈ। 5 ਅਪ੍ਰੈਲ ਨੂੰ ਉਸ ਦੀ ਸਿਹਤ ਵਿਗੜ ਗਈ ਸੀ। ਉਸ 'ਚ ਪ੍ਰੈਗਨੈਂਸੀ ਵਰਗੇ ਲੱਛਣ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਮੁਸਕਾਨ ਦਾ ਚੈਕਅੱਪ ਕਰਨ ਲਈ ਡਾਕਟਰ ਬੁਲਾਏ। 7 ਅਪ੍ਰੈਲ ਨੂੰ ਲੇਡੀ ਡਾਕਟਰ ਕੋਮਲ ਨੇ ਜ਼ਿਲ੍ਹਾ ਜੇਲ੍ਹ 'ਚ ਆ ਕੇ ਮੁਸਕਾਨ ਦਾ ਟੈਸਟ ਕੀਤਾ ਸੀ। ਇਸ 'ਚ ਉਸ ਦੀ ਪ੍ਰੈਗਨੈਂਸੀ ਦੀ ਪੁਸ਼ਟੀ ਹੋਈ। ਦਰਅਸਲ 19 ਮਾਰਚ ਤੋਂ ਮੁਸਕਾਨ ਅਤੇ ਸਾਹਿਲ ਮੇਰਠ ਜ਼ਿਲ੍ਹਾ ਜੇਲ 'ਚ ਬੰਦ ਹਨ। ਮੁਸਕਾਨ ਨੇ ਸਾਹਿਲ ਨਾਲ ਮਿਲ ਕੇ ਪਤੀ ਸੌਰਭ ਦਾ ਕਤਲ ਕਰ ਦਿੱਤਾ ਸੀ। ਜੇਲ੍ਹ ਆਉਣ ਤੋਂ ਬਾਅਦ ਮੁਸਕਾਨ ਦਾ ਪ੍ਰਾਇਮਰੀ ਮੈਡੀਕਲ ਟੈਸਟ ਕੀਤਾ ਗਿਆ ਸੀ। ਉਦੋਂ ਉਹ ਪੂਰੀ ਤਰ੍ਹਾਂ ਠੀਕ ਸੀ। ਉੱਥੇ ਹੀ ਸੋਮਵਾਰ ਨੂੰ ਸਾਹਿਲ ਦੀ ਨਾਨੀ ਵੀ ਜ਼ਿਲ੍ਹਾ ਜੇਲ੍ਹ 'ਚ ਉਸ ਨੂੰ ਮਿਲਣ ਪਹੁੰਚੀ। ਹਾਲਾਂਕਿ ਉਸ ਨੂੰ ਮੁਸਕਾਨ ਦੇ ਪ੍ਰੈਗਨੈਂਟ ਹੋਣ ਬਾਰੇ ਪਤਾ ਨਹੀਂ ਸੀ।
ਇਹ ਵੀ ਪੜ੍ਹੋ : 'ਚਿੱਟੇ' ਨਾਲ ਫੜਿਆ ਗਿਆ ਇਕ ਹੋਰ ਪੁਲਸ ਮੁਲਾਜ਼ਮ
ਮਹਿਲਾ ਜ਼ਿਲ੍ਹਾ ਹਸਪਤਾਲ ਤੋਂ ਲੇਡੀ ਡਾਕਟਰ ਹਰ ਮਹੀਨੇ ਦੀ 15 ਤਾਰੀਖ਼ ਨੂੰ ਜੇਲ੍ਹ 'ਚ ਰੂਟੀਨ ਵਿਜਿਟ 'ਤੇ ਜਾਂਦੀ ਹੈ। ਵਿਸ਼ੇਸ਼ ਸਥਿਤੀਆਂ 'ਚ ਹੀ ਡਾਕਟਰ ਨੂੰ ਵਿਚਲੇ ਦਿਨਾਂ 'ਚ ਬੁਲਾਇਆ ਜਾਂਦਾ ਹੈ। 2 ਮਹਿਲਾ ਬੰਦੀਆਂ ਸੰਗੀਤਾ ਅਤੇ ਮੁਸਕਾਨ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਜ਼ਿਲ੍ਹਾ ਮਹਿਲਾ ਹਸਪਤਾਲ ਨੂੰ ਪੱਤਰ ਭੇਜ ਕੇ ਡਾਕਟਰ ਭੇਜਣ ਦੀ ਮੰਗ ਕੀਤੀ ਸੀ। ਮੇਰਠ ਦੀ ਸੀਨੀਅਰ ਇਸਤਰੀ ਰੋਗ ਮਾਹਿਰ ਡਾ. ਸਰਿਤਾ ਤਿਆਗੀ ਨੇ ਦੱਸਿਆ,''ਕਈ ਵਾਰ ਸ਼ੁਰੂਆਤ 'ਚ ਜਾਂ ਪਹਿਲੇ ਮਹੀਨੇ ਪ੍ਰੈਗਨੈਂਸੀ ਦਾ ਪਤਾ ਨਹੀਂ ਲੱਗਦਾ ਹੈ। ਦੂਜੇ ਜਾਂ ਤੀਜੇ ਮਹੀਨੇ ਪ੍ਰੈਗਨੈਂਸੀ ਦੀ ਪੁਸ਼ਟੀ ਹੁੰਦੀ ਹੈ। ਇਹ ਕਿਸੇ ਵੀ ਔਰਤ ਨਾਲ ਹੋ ਸਕਦਾ ਹੈ। ਮੁਸਕਾਨ ਕਿੰਨੇ ਮਹੀਨੇ ਦੀ ਪ੍ਰੈਗਨੈਂਟ ਹੈ, ਇਹ ਜਾਂਚ ਤੋਂ ਬਾਅਦ ਦੱਸਿਆ ਜਾਵੇਗਾ। ਜੇਲ੍ਹ ਸੂਤਰਾਂ ਅਨੁਸਾਰ ਮੁਸਕਾਨ ਨੂੰ ਵਾਰ-ਵਾਰ ਉਲਟੀ ਹੋ ਰਹੀ ਹੈ। ਮੁਸਕਾਨ ਦਾ ਪ੍ਰੈਗਨੈਂਸੀ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਸਜ਼ਾ 'ਚ ਰਿਆਇਤ ਮਿਲ ਸਕਦੀ ਹੈ। ਉਸ ਦੀ ਜ਼ਮਾਨਤ ਵੀ ਆਸਾਨੀ ਨਾਲ ਹੋ ਸਕਦੀ ਹੈ। ਉੱਥੇ ਹੀ ਜੇਲ੍ਹ 'ਚ ਉਸ ਨੂੰ ਵਿਸ਼ੇਸ਼ ਸਹੂਲਤਾਂ ਨਾਲ ਰੱਖਿਆ ਜਾਵੇਗਾ। ਅਜਿਹੇ 'ਚ ਮਾਮਲੇ ਵੀ ਲੰਬਾ ਚੱਲ ਸਕਦਾ ਹੈ। ਗਰਭ ਅਵਸਥਾ ਕਾਰਨ ਉਸ ਨੂੰ ਕਈ ਤਰ੍ਹਾਂ ਦੀ ਰਾਹਤ ਮਿਲ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8