ਬੰਦੂਕ ਜਾਂ ਹੜਤਾਲ ਨਹੀਂ, ਵੋਟਿੰਗ ਸਭ ਤੋਂ ਵੱਡਾ ਹਥਿਆਰ : ਮਲਿਕ

05/06/2019 2:56:32 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਦਲਾਅ ਲਈ ਬੰਦੂਕ ਜਾਂ ਹੜਤਾਲ ਨਹੀਂ, ਵੋਟ ਸਭ ਤੋਂ ਵੱਡਾ ਅਤੇ ਕਾਰਗਰ ਹਥਿਆਰ ਹੈ। ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਮੈਂ ਸਾਰੇ ਸਿਆਸੀ ਦਲਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੇ ਇੱਥੇ ਆਉਣ, ਤਾਂ ਕਿ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇ ਸਕੀਏ ਕਿ ਬੰਦੂਕ ਜਾਂ ਹੜਤਾਲ ਨਹੀਂ, ਵੋਟ ਉਨ੍ਹਾਂ ਦਾ ਸਭ ਤੋਂ ਵੱਡਾ ਹਥਿਆਰ ਹੈ। ਸਾਨੂੰ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਨੂੰ ਸੂਬੇ ਵਿਚ ਜ਼ਰੂਰੀ ਬਦਲਾਅ ਲਈ ਵੋਟਿੰਗ ਪ੍ਰਕਿਰਿਆ 'ਚ ਸ਼ਾਮਲ ਹੋਣ ਦੀ ਆਦਤ ਬਣਾਉਣੀ ਹੋਵੇਗੀ।''

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਨੂੰ ਨਵੰਬਰ ਤਕ ਟਾਲਣ ਦੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਰਿਪੋਰਟ ਭੇਜੀ ਗਈ ਹੈ, ਇਸ ਬਾਰੇ ਉਹ ਖੁਲਾਸਾ ਨਹੀਂ ਕਰ ਸਕਦੇ। ਇਹ ਚੋਣ ਕਮਿਸ਼ਨ ਦੇ ਉੱਪਰ ਹੈ। ਉਹ ਜੰਮੂ-ਕਸ਼ਮੀਰ ਵਿਚ ਜੇਕਰ ਚੋਣਾਂ ਕਰਾਉਣਾ ਚਾਹੁੰਦਾ ਹੈ ਤਾਂ ਕਰਵਾ ਸਕਦਾ ਹੈ। ਸਾਨੂੰ ਪਹਿਲਾਂ ਲੋਕ ਸਭਾ ਚੋਣਾਂ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਹੀ ਵਿਧਾਨ ਸਭਾ ਚੋਣਾਂ ਬਾਰੇ ਸੋਚਣਾ ਚਾਹੀਦਾ ਹੈ। ਚੋਣ ਦੀ ਤਰੀਕ ਵੀ ਚੋਣ ਕਮਿਸ਼ਨ ਨੂੰ ਹੀ ਤੈਅ ਕਰਨੀ ਹੈ। ਇਕ ਪ੍ਰਸ਼ਨ ਦੇ ਉੱਤਰ ਵਿਚ ਮਲਿਕ ਨੇ ਕਿਹਾ ਕਿ ਹਿੰਸਾ ਦੀਆਂ ਛੋਟੀ-ਮੋਟੀ ਘਟਨਾ ਦੇ ਬਾਵਜੂਦ ਲੋਕ ਵੋਟਾਂ ਪਾਉਣ ਆ ਰਹੇ ਹਨ।


Tanu

Content Editor

Related News