ਝੱਜਰ 'ਚ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਇਨੈਲੋ ਦੇ ਸਾਬਕਾ ਜ਼ਿਲਾ ਪ੍ਰਧਾਨ ਦੀ ਕੀਤੀ ਹੱਤਿਆ

04/02/2019 11:34:03 AM

ਰੋਹਤਕ-ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸਾਬਕਾ ਜ਼ਿਲਾ ਪ੍ਰਧਾਨ ਸਤੀਸ਼ ਦੇਸ਼ਵਾਲ ਦੀ ਅਣਜਾਣ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ, ਜਦੋਂ ਸਤੀਸ਼ ਦੇਸਵਾਲ ਆਪਣੇ ਹੋਟਲ ਦੇ ਕਾਊਂਟਰ 'ਤੇ ਬੈਠੇ ਹੋਏ ਸੀ।

PunjabKesari

ਮਿਲੀ ਜਾਣਕਾਰੀ ਮੁਤਾਬਕ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸਾਬਕਾ ਜ਼ਿਲਾ ਪ੍ਰਧਾਨ ਸਤੀਸ਼ ਦੇਸ਼ਵਾਲ ਜਦੋਂ ਗੁੜਗਾਓ ਰੋਡ ਸਥਿਤ ਆਪਣੇ ਮਹਾਰਾਜ ਹੋਟਲ ਦੇ ਕਾਊਂਟਰ 'ਤੇ ਬੈਠੇ ਸੀ ਤਾਂ ਉਸ ਸਮੇਂ 2 ਬਦਮਾਸ਼ ਅੰਦਰ ਆਏ ਅਤੇ ਉਨ੍ਹਾਂ 'ਤੇ ਤਾਬਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਹੜਕੰਪ ਮੱਚ ਗਿਆ। ਮੌਕੇ 'ਤੇ ਪੁਲਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ।


Iqbalkaur

Content Editor

Related News