ਜਲ‍ਦ ਰਿਹਾਅ ਹੋ ਸਕਦੀ ਹੈ ਸ਼ਸ਼ੀਕਲਾ, ਭਰਿਆ 10 ਕਰੋੜ ਰੁਪਏ ਦਾ ਜੁਰਮਾਨਾ

Thursday, Nov 19, 2020 - 01:36 AM (IST)

ਜਲ‍ਦ ਰਿਹਾਅ ਹੋ ਸਕਦੀ ਹੈ ਸ਼ਸ਼ੀਕਲਾ, ਭਰਿਆ 10 ਕਰੋੜ ਰੁਪਏ ਦਾ ਜੁਰਮਾਨਾ

ਚੇਨਈ - ਤਾਮਿਲਨਾਡੂ ਦੀ ਸਵਰਗੀ ਸੀ.ਐੱਮ. ਜੈਲਲਿਤਾ ਦੀ ਸਾਬਕਾ ਸਾਥੀ ਅਤੇ ਕਮਾਈ ਤੋਂ ਜ਼ਿਆਦਾ ਪ੍ਰਾਪਰਟੀ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਵੀ.ਕੇ. ਸ਼ਸ਼ੀਕਲਾ ਨੇ ਬੁੱਧਵਾਰ ਨੂੰ ਬੈਂਗਲੁਰੂ ਦੀ ਅਦਾਲਤ 'ਚ 10 ਕਰੋੜ ਰੁਪਏ ਦਾ ਜੁਰਮਾਨਾ ਭਰਿਆ। ਇਸ ਜੁਰਮਾਨੇ ਤੋਂ ਬਾਅਦ ਹੁਣ ਅਜਿਹੀ ਉ‍ਮੀਦ ਕੀਤੀ ਜਾ ਰਹੀ ਹੈ ਕਿ ਜਲ‍ਦ ਹੀ ਸ਼ਸ਼ੀਕਲਾ ਦੀ ਰਿਹਾਈ ਹੋ ਜਾਵੇਗੀ। ਸ਼ਸ਼ੀਕਲਾ ਦੇ ਵਕੀਲ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਪਲਾਨੀਸਵਾਮੀ ਨੇ ਸਪੱਸ਼ਟ ਕੀਤਾ ਹੈ ਕਿ ਸ਼ਸ਼ੀਕਲਾ ਦੀ ਸੰਭਾਵਤ ਰਿਹਾਈ ਨਾਲ ਅੰਨਾਦਰਮੁਕ ਦੇ ਉਨ੍ਹਾਂ ਦੇ ਪਰਿਵਾਰ ਤੋਂ ਦੂਰੀ ਬਣਾਏ ਰੱਖਣ ਦੇ ਰੁਖ਼ 'ਚ ਬਦਲਾਅ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਦੋਨੋਂ ਹੀ ਸ਼ਸ਼ੀਕਲਾ ਤੋਂ ਦੂਰੀ ਬਣਾ ਕੇ ਰੱਖਣਗੀਆਂ।
ਇਹ ਵੀ ਪੜ੍ਹੋ: ਇਨ੍ਹਾਂ ਸ਼ਰਤਾਂ ਨਾਲ ਹਿਮਾਚਲ 'ਚ ਕਾਲਜ, ਸ‍ਟੇਡੀਅਮ, ਮੰਦਰ ਅਤੇ ਹਾਲ ਨੂੰ ਖੋਲ੍ਹਣ ਦੀ ਮਿਲੀ ਮਨਜ਼ੂਰੀ

ਕੋਇੰਬਟੂਰ 'ਚ ਪਲਾਨੀਸਵਾਮੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਸ਼ੀਕਲਾ ਦੇ ਮਾਮਲੇ 'ਚ ਪਾਰਟੀ ਦੇ ਰੁਖ਼ 'ਚ ਕੋਈ ਬਦਲਾਅ ਨਹੀਂ ਆਇਆ ਹੈ। ਉਥੇ ਹੀ, ਸ਼ਸ਼ੀਕਲਾ ਦੇ ਵਕੀਲ ਰਾਜਾ ਸੇਂਤੁਰ ਪਾਂਡੀਅਨ ਨੇ ਦੱਸਿਆ ਕਿ 10 ਕਰੋੜ ਰੁਪਏ ਦੇ ਜੁਰਮਾਨੇ ਦੀ ਰਾਸ਼ੀ ਬੈਂਗਲੁਰੂ ਦੀ ਅਦਾਲਤ 'ਚ ਜਮਾਂ ਕਰਵਾਈ ਗਈ। ਉਨ੍ਹਾਂ ਨੇ ਪੀਟੀਆਈ - ਭਾਸ਼ਾ ਨੂੰ ਦੱਸਿਆ  ਅਦਾਲਤ ਛੇਤੀਂ ਹੀ ਜੇਲ੍ਹ ਅਧਿਕਾਰੀਆਂ ਨੂੰ ਜੁਰਮਾਨਾ ਰਾਸ਼ੀ ਜਮਾਂ ਕਰਾਉਣ ਦੀ ਸੂਚਨਾ ਦੇਵੇਗੀ ਅਤੇ ਮੈਨੂੰ ਉਂਮੀਦ ਹੈ ਕਿ ਉਹ ਛੇਤੀ ਰਿਹਾ ਹੋਣਗੀਆਂ, ਇਹ ਰਿਹਾਈ ਪੂਰਵ ਨਿਰਧਾਰਤ ਤਾਰੀਖ਼ 21 ਜਨਵਰੀ 2021 ਤੋਂ ਪਹਿਲਾਂ ਹੋਵੇਗੀ ।


author

Inder Prajapati

Content Editor

Related News