ਸਵਰਨ ਸਿੰਘ ਚੰਨੀ ਭਾਜਪਾ 'ਚ ਹੋਏ ਸ਼ਾਮਲ

Thursday, May 09, 2019 - 01:46 PM (IST)

ਸਵਰਨ ਸਿੰਘ ਚੰਨੀ ਭਾਜਪਾ 'ਚ ਹੋਏ ਸ਼ਾਮਲ

ਨਵੀਂ ਦਿੱਲੀ— ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਨਜ਼ਦੀਕੀ ਸੰਬੰਧੀ ਸਰਵਨ ਸਿੰਘ ਚੰਨੀ ਵੀਰਵਾਰ ਨੂੰ ਇੱਥੇ ਭਾਜਪਾ 'ਚ ਸ਼ਾਮਲ ਹੋ ਗਏ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਪਾਰਟੀ ਹੈੱਡ ਕੁਆਰਟਰ 'ਚ ਸ਼੍ਰੀ ਚੰਨੀ ਨੂੰ ਪਾਰਟੀ ਦੀ ਮੈਂਬਰਤਾ ਦਿਵਾਈ। ਸ਼੍ਰੀ ਚੰਨੀ 1982 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਰਿਟਾਇਰਡ ਅਧਿਕਾਰੀ ਹਨ। ਚੰਨੀ ਇਸ ਸਾਲ 4 ਮਈ 2019 ਨੂੰ ਰਿਟਾਇਰ ਹੋਏ ਹਨ।
PunjabKesariਪੰਜਾਬ 'ਚ ਅੱਤਵਾਦ ਦੇ ਸਿਖਰ 'ਤੇ ਰਹਿਣ ਦੌਰਾਨ ਸ਼੍ਰੀ ਚੰਨੀ ਗੁਰਦਾਸਪੁਰ ਅਤੇ ਲੁਧਿਆਣਾ ਦੇ ਜ਼ਿਲਾ ਅਧਿਕਾਰੀ ਰਹਿਣ ਦੇ ਤੋਂ ਇਲਾਵਾ ਰਾਜ ਦੇ ਗ੍ਰਹਿ ਸਕੱਤਰ ਅਤੇ ਮੁੱਖ ਸੂਚਨਾ ਅਧਿਕਾਰੀ ਵੀ ਰਹੇ ਸਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਸਿਹਤ ਦੇ ਖੇਤਰ 'ਚ ਪੀ.ਐੱਚ.ਡੀ. ਅਤੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ।​​​​​​​


author

DIsha

Content Editor

Related News