ਪਤੀ ਨੇ ਨਹੀਂ ਲਿਆ ਕੇ ਦਿੱਤੀ ਸਾੜ੍ਹੀ ਤਾਂ ਖ਼ਫ਼ਾ ਹੋ ਗਈ ਘਰਵਾਲੀ, ਕੁੱਕਰ ਦੇ ਢੱਕਣ ਨਾਲ ਕੁੱਟ-ਕੁੱਟ ਮਾਰ''ਤਾ ਪਤੀ !

Wednesday, Jul 22, 2026 - 02:16 PM (IST)

ਪਤੀ ਨੇ ਨਹੀਂ ਲਿਆ ਕੇ ਦਿੱਤੀ ਸਾੜ੍ਹੀ ਤਾਂ ਖ਼ਫ਼ਾ ਹੋ ਗਈ ਘਰਵਾਲੀ, ਕੁੱਕਰ ਦੇ ਢੱਕਣ ਨਾਲ ਕੁੱਟ-ਕੁੱਟ ਮਾਰ''ਤਾ ਪਤੀ !

ਠਾਣੇ (ਏਜੰਸੀ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਸਾੜ੍ਹੀ ਨਹੀਂ ਲਿਆਉਣ ਨੂੰ ਲੈ ਕੇ ਹੋਏ ਘਰੇਲੂ ਵਿਵਾਦ ਤੋਂ ਬਾਅਦ ਪ੍ਰੈਸ਼ਰ ਕੁੱਕਰ ਦੇ ਢੱਕਣ ਨਾਲ ਆਪਣੇ ਪਤੀ ਨੂੰ ਕੁੱਟਣ ਅਤੇ ਗਲਾ ਘੁੱਟ ਕੇ ਮਾਰਨ ਦੇ ਦੋਸ਼ 'ਚ 30 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੀ ਰਹਿਣ ਵਾਲੀ ਦੋਸ਼ੀ ਸੁਨੀਤਾ ਦੇਵੀ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਸ ਅਨੁਸਾਰ, ਔਰਤ ਨੇ ਸ਼ੁਰੂ 'ਚ ਮੌਤ ਨੂੰ ਇਕ ਹਾਦਸਾ ਦੱਸ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਕਿਹਾ ਕਿ ਪੀੜਤ ਹਰਰਾਮ ਕਿਸ਼ੁਨਜੀ ਸਿੰਘ (35) 19 ਜੁਲਾਈ ਨੂੰ ਬਦਲਾਪੁਰ ਪੂਰਬ 'ਚ ਆਪਣੇ ਘਰ ਸੀ, ਉਜੋਂ ਸਾੜ੍ਹੀ ਨਾ ਲਿਆਉਣ ਨੂੰ ਲੈ ਕੇ ਜੋੜੇ ਵਿਚਕਾਰ ਝਗੜਾ ਹੋਇਆ। ਉਨ੍ਹਾਂ ਦੱਸਿਆ ਕਿ ਗੁੱਸੇ 'ਚ ਆਈ ਔਰਤ ਨੇ ਪ੍ਰੈਸ਼ਰ ਕੁੱਕਰ ਦੇ ਢੱਕਣ ਨਾਲ ਆਪਣੇ ਪਤੀ 'ਤੇ ਹਮਲਾ ਕਰ ਦਿੱਤਾ।

ਪੁਲਸ ਨੇ ਦੱਸਿਆ ਕਿ ਪਤਨੀ ਦੇ ਬਿਆਨ ਦੇ ਆਧਾਰ 'ਤੇ ਸ਼ੁਰੂਆਤ 'ਚ ਅਚਾਨਕ ਹੋਈ ਮੌਤ ਦੀ ਰਿਪੋਰਟ ਦਰਜ ਕੀਤੀ ਗਈ ਸੀ ਪਰ ਸਰਕਾਰੀ ਹਸਪਤਾਲ ਦੀ ਮੈਡੀਕਲ ਰਿਪੋਰਟ ਨੇ ਮਾਮਲੇ ਨੂੰ ਪੂਰੀ ਤਰ੍ਹਾਂ ਜਾਂਚ ਦਾ ਵਿਸ਼ਾ ਬਣਾ ਦਿੱਤਾ। ਬਦਲਾਪੁਰ ਪੂਰਬ ਥਾਣੇ ਦੇ ਸੀਨੀਅਰ ਇੰਸਪੈਕਟਰ ਨਿਤਿਨ ਪਾਟਿਲ ਨੇ ਕਿਹਾ,''ਮੈਡੀਕਲ ਰਿਪੋਰਟ 'ਚ ਪੁਸ਼ਟੀ ਹੋਈ ਕਿ ਮੌਤ ਕੁਦਰਤੀ ਨਹੀਂ ਸਗੋਂ ਗਲ਼ਾ ਦਬਾਉਣ ਕਾਰਨ ਦਮ ਘੁੱਟਣ ਨਾਲ ਹੋਈ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਅਤੇ ਮਕਾਨ ਮਕਾਨ ਤੋਂ ਪੁੱਛ-ਗਿੱਛ 'ਚ ਪਤਨੀ 'ਤੇ ਸ਼ੱਕ ਹੋਇਆ।'' ਉਨ੍ਹਾਂ ਦੱਸਿਆ ਕਿ ਸਥਾਨਕ ਅਦਾਲਤ ਨੇ ਮੰਗਲਵਾਰ ਨੂੰ ਸੁਨੀਤਾ ਦੇਵੀ ਨੂੰ 29 ਜੁਲਾਈ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News