ਜੇਕਰ ਪਤੀ ਨਾਜਾਇਜ਼ ਸੰਬੰਧਾਂ ਦਾ ਦੋਸ਼ ਲਗਾਉਂਦਾ ਹੈ ਤਾਂ ਕੋਰਟ ਨੂੰ ਪਹਿਲਾਂ ਇਸ ਮੁੱਦੇ ''ਤੇ ਫੈਸਲਾ ਕਰਨਾ ਹੋਵੇਗਾ : SC
Saturday, Aug 01, 2026 - 11:22 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਕੋਈ ਪਤੀ ਵਿਭਚਾਰ (ਨਾਜਾਇਜ਼ ਸੰਬੰਧਾਂ) ਦਾ ਦੋਸ਼ ਲਗਾਉਂਦਾ ਹੈ, ਤਾਂ ਅਦਾਲਤ ਨੂੰ ਪਤਨੀ ਨੂੰ ਅੰਤਰਿਮ ਗੁਜ਼ਾਰਾ ਭੱਤਾ ਦੇਣ ਦਾ ਫੈਸਲਾ ਸੁਣਾਉਣ ਤੋਂ ਉਸ ਦੋਸ਼ 'ਤੇ ਫੈਸਲਾ ਲੈਣਾ ਹੋਵੇਗਾ। ਜਸਟਿਸ ਸੰਜੇ ਕਰੋਲ ਅਤੇ ਵਿਪੁਲ ਐੱਮ ਪੰਚੋਲੀ ਦੇ ਬੈਂਚ ਨੇ ਕਿਹਾ ਕਿ ਅਦਾਲਤਾਂ ਦਾ ਇਹ ਮੰਨਣਾ ਗਲਤ ਹੋਵੇਗਾ ਕਿ ਅਜਿਹੇ ਦੋਸ਼ ਦਾ ਫੈਸਲਾ ਸਿਰਫ਼ ਸੁਣਵਾਈ ਦੇ ਅੰਤਿਮ ਪੜਾਅ 'ਚ ਹੀ ਕੀਤਾ ਜਾ ਸਕਦਾ ਹੈ।
ਬੈਂਚ ਨੇ ਕਿਹਾ,"ਕਿਉਂਕਿ ਦੰਡ ਪ੍ਰਕਿਰਿਆ ਜ਼ਾਬਤਾ (CrPC) ਦੀ ਧਾਰਾ 125(4) ਇਹ ਵਿਵਸਥਾ ਕਰਦੀ ਹੈ ਕਿ ਜੇਕਰ ਵਿਭਚਾਰ ਦਾ ਦੋਸ਼ ਸਾਬਤ ਹੋ ਜਾਂਦਾ ਹੈ, ਤਾਂ ਪਤਨੀ ਨਾ ਤਾਂ ਅੰਤਰਿਮ ਜਾਂ ਅੰਤਿਮ ਗੁਜ਼ਾਰਾ ਭੱਤਾ ਪ੍ਰਾਪਤ ਕਰਨ ਦੀ ਹੱਕਦਾਰ ਨਹੀਂ ਹੋਵੇਗੀ। ਇਸ ਲਈ ਸਾਡਾ ਵਿਚਾਰ ਹੈ ਕਿ ਜੇਕਰ ਪਤੀ ਧਾਰਾ 125(4) ਦੇ ਤਹਿਤ ਅਰਜ਼ੀ ਦਾਇਰ ਕਰਦਾ ਹੈ ਅਤੇ ਸ਼ੁਰੂ 'ਚ ਮੌਜੂਦ ਸਬੂਤਾਂ ਦੇ ਆਧਾਰ 'ਤੇ ਪਹਿਲੀ ਨਜ਼ਰੇ ਦੋਸ਼ ਸਾਬਤ ਕਰ ਦਿੰਦਾ ਹੈ, ਤਾਂ ਅੰਤਰਿਮ ਗੁਜ਼ਾਰਾ ਭੱਤੇ 'ਤੇ ਰੋਕ ਲਗਾਈ ਜਾ ਸਕਦੀ ਹੈ।''
ਸੁਪਰੀਮ ਕੋਰਟ ਦਾ ਇਹ ਫੈਸਲਾ ਇਕ ਵਿਅਕਤੀ ਦੀ ਅਪੀਲ 'ਤੇ ਆਇਆ ਹੈ। ਵਿਭਚਾਰ ਦੇ ਆਧਾਰ 'ਤੇ ਗੁਜਾਰਾਤ ਭੱਤੇ ਦਾ ਵਿਰੋਧ ਕਰਨ ਵਾਲੀ ਵਿਅਕਤੀ ਦੀ ਪਟੀਸ਼ਨ ਨੂੰ ਰਾਜਸਥਾਨ ਹਾਈ ਕੋਰਟ ਨੇ ਖਾਰਜ ਕਰ ਦਿੱਤਾ, ਜਿਸ ਨੂੰ ਚੁਣੌਤੀ ਦਿੰਦੇ ਹੋਏ ਉਸ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਪਟੀਸ਼ਨਕਰਤਾ ਵਿਅਕਤੀ ਅਤੇ ਔਰਤ ਦਾ ਵਿਆਹ 7 ਜੁਲਾਈ 2014 ਨੂੰ ਹੋਇਆ ਸੀ। ਵਿਆਹ ਦੇ ਕੁਝ ਬਾਅਦ ਹੀ ਉਨ੍ਹਾਂ ਵਿਚਾਲੇ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਔਰਤ ਨੇ ਪੁਰਸ਼ 'ਤੇ ਕਈ ਦੋਸ਼ ਲਗਾਏ ਅਤੇ ਪੁਲਸ 'ਚ ਸ਼ਿਕਾਇਤਾਂ ਵੀ ਦਰਜ ਕਰਵਾਈਆਂ।
ਆਖ਼ਰਕਾਰ 13 ਮਈ 2020 ਨੂੰ ਉਸ ਨੇ ਆਪਣੇ ਬੱਚੇ ਅਤੇ ਕੀਮਤੀ ਸਾਮਾਨ ਨਾਲ ਸਹੁਰਾ ਘਰ ਛੱਡ ਦਿੱਤਾ। ਬਾਅਦ 'ਚ ਔਰਤ ਨੇ ਉਦੇਪੁਰ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ 'ਚ ਅੰਤਰਿਮ ਗੁਜ਼ਾਰਾ ਭੱਤੇ ਲਈ ਅਰਜ਼ੀ ਦਿੱਤੀ। ਇਸ ਤੋਂ ਬਾਅਦ ਵਿਅਕਤੀ ਨੇ ਵੀ ਸੀਆਰਪੀਸੀ ਦੀ ਧਾਰਾ 125 (4) ਦੇ ਅਧੀਨ ਅਰਜ਼ੀ ਦਾਖਲ ਕੀਤੀ ਅਤੇ ਦਲੀਲ ਦਿੱਤੀ ਕਿ ਪਤਨੀ ਦੇ ਵਿਭਚਾਰੀ ਆਚਰਨ ਕਾਰਨ ਉਹ ਕਿਸੇ ਵੀ ਤਰ੍ਹਾਂ ਦੇ ਅੰਤਰਿਮ ਗੁਜ਼ਾਰਾ ਭੱਤੇ ਦੀ ਹੱਕਦਾਰ ਨਹੀਂ ਹੈ। ਹਾਲਾਂਕਿ ਕੋਰਟ ਨੇ ਉਸ ਦੀ ਅਰਜ਼ੀ ਖਾਰਜ ਕਰ ਦਿੱਤੀ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਇਹ ਸਾਬਿਤ ਕਰਨ ਲਈ ਪਤਨੀ ਵਿਾਹੁਤਾ ਸੰਬੰਧ 'ਚ ਰਹਿ ਰਹੀ ਸੀ, ਪਤੀ ਨੇ ਕਈ ਤਸਵੀਰਾਂ ਅਤੇ ਹੋਰ ਸਬੂਤ ਪੇਸ਼ ਕੀਤੇ ਹਨ। ਸੀਆਰਪੀਸੀ ਦੀ ਧਾਰਾ 125 (4) ਅਨੁਸਾਰ, ਜੇਕਰ ਕੋਈ ਪਤਨੀ ਵਿਭਚਾਰ 'ਚ ਸ਼ਾਮਲ ਹੈ ਤਾਂ ਉਹ ਧਾਰਾ 125 ਦੇ ਅਧੀਨ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ, ਅੰਤਰਿਮ ਗੁਜ਼ਾਰਾ ਭੱਤਾ ਅਤੇ ਕਾਨੂੰਨੀ ਖਰਚ ਦਾ ਦਾਅਵਾ ਨਹੀਂ ਕਰ ਸਕਦੀ। ਸੁਪਰੀਮ ਕੋਰਟ ਨੇ ਪਤਨੀ ਦੀਆਂ ਤਸਵੀਰਾਂ ਅਤੇ ਵੀਡੀਓ ਹਾਸਲ ਕਰਨ ਲਈ ਪਤੀ ਵਲੋਂ ਨਿੱਜੀ ਜਾਸੂਸ ਦਾ ਇਸਤੇਮਾਲ ਕਰਨ 'ਤੇ ਸਵਾਲ ਚੁੱਕੇ। ਬੈਂਚ ਨੇ ਕਿਹਾ ਕਿ ਸਬੂਤ ਇਕੱਠੇ ਕਰਨ ਦੇ ਬਦਲਦੇ ਤਰੀਕਿਆਂ ਨਾਲ ਨਜਿ4ਠਣ 'ਤੇ ਇਕ ਵਿਵਸਥਾ ਹੋਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
