ਸਾੜ੍ਹੀ ਨੂੰ ਲੈ ਕੇ ਲੜ ਪਈਆਂ 2 ਔਰਤਾਂ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ

Wednesday, Oct 22, 2025 - 02:12 PM (IST)

ਸਾੜ੍ਹੀ ਨੂੰ ਲੈ ਕੇ ਲੜ ਪਈਆਂ 2 ਔਰਤਾਂ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ

ਵੈੱਬ ਡੈਸਕ- ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਕੁਝ ਵੀਡੀਓ ਜੁਗਾੜ ਦੇ ਹੁਨਰ ਦਿਖਾਉਂਦੀਆਂ ਹਨ, ਕੁਝ ਮੈਟਰੋ ਜਾਂ ਬੱਸ 'ਚ ਸੀਟ ਲਈ ਲੜਾਈ ਦਰਸਾਉਂਦੀਆਂ ਹਨ। ਅਕਸਰ ਇਹ ਵੀਡੀਓਜ਼ ਇੰਨੀ ਵਾਇਰਲ ਹੋ ਜਾਂਦੀਆਂ ਹਨ ਕਿ ਉਨ੍ਹਾਂ ਦੇ ਮੀਮ ਬਣ ਜਾਂਦੇ ਹਨ।

 

ਇਸ ਵਾਰ ਵਾਇਰਲ ਹੋ ਰਿਹਾ ਵੀਡੀਓ ਕਿਸੇ ਸਾੜ੍ਹੀ ਸੇਲ ਦਾ ਲੱਗਦਾ ਹੈ। ਵੀਡੀਓ 'ਚ ਕੁਝ ਔਰਤਾਂ ਇਕ ਟੇਬਲ ਦੇ ਨੇੜੇ ਖੜੀਆਂ ਸਾੜ੍ਹੀਆਂ ਦੇਖ ਰਹੀਆਂ ਹਨ। ਅਚਾਨਕ ਪਿੱਛੋਂ ਕਿਸੇ ਦੀ ਚੀਕ ਸੁਣਾਈ ਦਿੰਦੀ ਹੈ। ਫਿਰ ਵੀਡੀਓ 'ਚ ਦਿਖਾਈ ਦਿੰਦਾ ਹੈ ਕਿ 2 ਔਰਤਾਂ ਬਹੁਤ ਹੀ ਜ਼ੋਰ ਨਾਲ ਇਕ ਦੂਜੇ ਨਾਲ ਲੜ ਰਹੀਆਂ ਹਨ। ਲੋਕ ਦਾਅਵਾ ਕਰ ਰਹੇ ਹਨ ਕਿ ਇਹ ਲੜਾਈ ਦੀਵਾਲੀ ਸੇਲ ਦੌਰਾਨ ਸਾੜ੍ਹੀ ਲਈ ਹੋਈ।

ਇਹ ਵੀ ਪੜ੍ਹੋ : OMG! ਸਿਰਫ਼ 40,470 'ਚ ਨੌਜਵਾਨ ਨੇ ਖਰੀਦਿਆ iPhone 17 Pro, ਸ਼ੇਅਰ ਕੀਤੀ ਸਮਾਰਟ ਟ੍ਰਿਕ

ਇਹ ਵੀਡੀਓ ਐਕਸ ਪਲੇਟਫਾਰਮ ‘ਤੇ @gharkekalesh ਅਕਾਊਂਟ ਤੋਂ ਪੋਸਟ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ ਕਈ ਲੋਕਾਂ ਨੇ ਦੇਖਿਆ ਅਤੇ ਇਸ ‘ਤੇ ਆਪਣੇ ਰਿਐਕਸ਼ਨ ਦਿੱਤੇ। ਇਕ ਯੂਜ਼ਰ ਨੇ ਲਿਖਿਆ, “ਪੂਰੇ ਸਾਲ ਕਲੇਸ਼ ਹੋਵੇਗਾ।” ਦੂਜੇ ਯੂਜ਼ਰ ਨੇ ਕਿਹਾ, “ਇਨ੍ਹਾਂ ਦਾ ਹਰ ਜਗ੍ਹਾ ਕਲੇਸ਼ ਹੁੰਦਾ ਹੈ, ਬੱਸ 'ਚ, ਮਾਰਕੀਟ 'ਚ, ਘਰ 'ਚ।” ਤੀਜੇ ਯੂਜ਼ਰ ਨੇ ਵੀਡੀਓ ਬਾਰੇ ਕਮੈਂਟ ਕਰਦੇ ਹੋਏ ਲਿਖਿਆ, “ਇਹ ਅਸਲੀ ਕਲੇਸ਼ ਹੈ।”

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News