''ਰਨ ਫਾਰ ਯੂਨਿਟੀ'' ''ਚ ਹਿੱਸਾ ਲੈਣ ਵਾਲਿਆਂ ਨੇ ਦਿੱਲੀ ਦੀ ਦੂਸ਼ਿਤ ਹਵਾ ''ਚ ਲਗਾਈ ਦੌੜ

10/31/2019 3:40:57 PM

ਨਵੀਂ ਦਿੱਲੀ— ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭਭਾਈ ਪਟੇਲ ਦੀ 144ਵੀਂ ਜਯੰਤੀ ਮੌਕੇ ਵੀਰਵਾਰ ਨੂੰ ਆਯੋਜਿਤ 'ਏਕਤਾ ਦੌੜ' (ਰਨ ਫਾਰ ਯੂਨਿਟੀ) 'ਚ ਹਿੱਸਾ ਲੈਣ ਵਾਲੇ ਪ੍ਰਤਿਭਾਗੀਆਂ ਨੇ ਸਾਹਸ ਦਿਖਾਇਆ ਅਤੇ ਸ਼ਹਿਰ ਦੀ ਖਰਾਬ ਹਵਾ ਦੇ ਬਾਵਜੂਦ ਬਿਆਨ ਧੁੰਦ 'ਚ ਦੌੜ ਲਗਾਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਨੈਸ਼ਨਲ ਸਟੇਡੀਅਮ ਤੋਂ ਸਵੇਰੇ ਕਰੀਬ 7 ਵਜੇ ਦੌੜ ਨੂੰ ਹਰੀ ਝੰਡੀ ਦਿਖਾਈ। ਦੌੜ 'ਚ ਹਿੱਸਾ ਲੈਣ ਵਾਲਿਆਂ 'ਚ ਖਿਡਾਰੀ, ਉਤਸ਼ਾਹੀ ਲੋਕ, ਕੇਂਦਰੀ ਪੁਲਸ ਫੋਰਸ ਤੋਂ ਕਰਮਚਾਰੀ ਸ਼ਾਮਲ ਸਨ, ਜਿਨ੍ਹਾਂ ਨੇ ਸਰਦਾਰ ਪਟੇਲ ਦੀ ਤਸਵੀਰ ਲੱਗੀ ਟੀ-ਸ਼ਰਟ ਪਾਈ ਸੀ ਅਤੇ ਕਿਸੇ ਨੇ ਵੀ ਚਿਹਰੇ 'ਤੇ ਮਾਸਕ ਨਹੀਂ ਲਗਾਇਆ ਸੀ। ਦੌੜ ਨੂੰ ਹਰੀ ਝੰਡੇ ਦਿਖਾਉਂਦੇ ਸਮੇਂ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ 'ਨਿਸ਼ੰਕ', ਹਰਦੀਪ ਸਿੰਘ ਪੁਰੀ, ਆਰ.ਕੇ. ਸਿੰਘ, ਕਿਰਨ ਰਿਜਿਜੂ, ਜੀ. ਕਿਸ਼ਨ ਰੈੱਡੀ, ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਅਤੇ ਕੇਂਦਰੀ ਗ੍ਰਹਿ ਸਕੱਤਰ ਅਜੇ ਕੇ. ਭੱਲਾ ਨੇ ਗ੍ਰਹਿ ਮੰਤਰੀ ਨਾਲ ਮੰਚ ਸਾਂਝਾ ਕੀਤਾ।

PunjabKesariਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਲਗਾਤਾਰ ਚੌਥੇ ਦਿਨ ਵੀ ਸਾਹ ਘੋਟੂ ਹਵਾ ਛਾਈ ਰਹੀ ਅਤੇ ਹਵਾ ਦੀ ਗੁਣਵੱਤਾ ਵੀਰਵਾਰ ਨੂੰ ਗੰਭੀਰ ਸ਼੍ਰੇਣੀ 'ਚ ਬਣੀ ਰਹੀ। ਇੰਡੀਆ ਗੇਟ ਦੇ ਨੇੜੇ-ਤੇੜੇ ਕਰੀਬ 1.5 ਕਿਲੋਮੀਟਰ ਦੇ ਮਾਰਗ 'ਤੇ ਹੌਲੀ ਅਤੇ ਤੇਜ਼ ਗਤੀ ਨਾਲ ਦੌੜ ਲਗਾ ਰਹੇ ਲੋਕਾਂ ਨੂੰ ਤਸਵੀਰਾਂ ਅਤੇ ਸੈਲਫੀ ਲੈਂਦੇ ਹੋਏ ਦੇਖਿਆ ਗਿਆ। ਸਵੇਰੇ 8 ਵਜੇ ਸ਼ਹਿਰ ਦਾ ਕੁੱਲ ਹਵਾ ਗੁਣਵੱਤਾ ਸੂਚਕਾਂਕ 408 ਦਰਜ ਕੀਤਾ ਗਿਆ ਜੋ ਕਿ ਬੁੱਧਵਾਰ ਸਵੇਰੇ 8 ਵਜੇ ਦੀ ਹਵਾ ਗੁਣਵੱਤਾ ਸੂਚਕਾਂਕ 415 ਦੀ ਤੁਲਨਾ 'ਚ ਥੋੜ੍ਹਾ ਬਿਹਤਰ ਸੀ। ਪੂਰੀ ਦਿੱਲੀ ਦੇ 37 ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ 'ਚੋਂ 22 ਨੇ ਵੀਰਵਾਰ ਸਵੇਰੇ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਦਰਜ ਕੀਤੀ ਗਈ। ਮੋਦੀ ਸਰਕਾਰ 2014 ਤੋਂ ਪਟੇਲ ਦੀ ਜਯੰਤੀ ਨੂੰ 'ਏਕਤਾ ਦਿਵਸ' ਦੇ ਤੌਰ 'ਤੇ ਮਨ੍ਹਾ ਰਹੀ ਹੈ। ਪਟੇਲ ਦਾ ਜਨਮ ਗੁਜਰਾਤ ਦੇ ਨੇਡਿਆਦ 'ਚ 31 ਅਕਤੂਬਰ 1875 ਨੂੰ ਹੋਇਆ ਸੀ। ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਪਟੇਲ ਨੂੰ ਭਾਰਤੀ ਸੰਘ 'ਚ 560 ਤੋਂ ਵਧ ਰਿਆਸਤਾਂ ਨੂੰ ਮਿਲਾਉਣ ਦਾ ਸਿਹਰਾ ਜਾਂਦਾ ਹੈ।


DIsha

Content Editor

Related News