ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਖ਼ਬਰ, ਜਾਣੋ ਅਸਲ ਸੱਚਾਈ

Tuesday, Sep 29, 2026 - 11:33 AM (IST)

ਨਹੀਂ ਰਹੇ ਦਿੱਗਜ ਅਦਾਕਾਰ "ਜੈਕੀ ਚੈਨ?", ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਖ਼ਬਰ, ਜਾਣੋ ਅਸਲ ਸੱਚਾਈ

ਐਂਟਰਟੇਨਮੈਂਟ ਡੈਸਕ - ਦਿੱਗਜ ਅਦਾਕਾਰ ਜੈਕੀ ਚੈਨ ਇਕ ਵਾਰ ਮੁੜ ਆਪਣੀ 'ਮੌਤ ਦੀ ਝੂਠੀ ਅਫਵਾਹ' ਦਾ ਸ਼ਿਕਾਰ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਪੋਸਟਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਗਲਤ ਦਾਅਵਾ ਕੀਤਾ ਗਿਆ ਸੀ ਕਿ ਇਹ ਮਹਾਨ ਅਦਾਕਾਰ ਅਤੇ ਮਾਰਸ਼ਲ ਆਰਟਿਸਟ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਪਰ ਫੈਕਟ ਚੈੱਕ ਅਤੇ ਅਧਿਕਾਰਤ ਰਿਪੋਰਟਾਂ ਨੇ ਪੁਸ਼ਟੀ ਕੀਤੀ ਕਿ ਅਦਾਕਾਰ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟ ਵਿੱਚ ਰੁੱਝੇ ਹੋਏ ਹਨ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ, ਉਸਨੂੰ ਕੱਢ ਦਿਓ 'ਬਾਹਰ'

PunjabKesari

ਦਰਅਸਲ ਸੋਸ਼ਲ ਮੀਡੀਆ 'ਤੇ ਜੈਕੀ ਚੈਨ ਦੀ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਵਾਇਰਲ ਕੀਤੀ ਗਈ, ਜਿਸ 'ਤੇ 1954-2026 ਇਸ ਤਰ੍ਹਾਂ ਲਿਖਿਆ ਗਿਆ ਸੀ ਕਿ ਹਰ ਦੇਖਣ ਵਾਲੇ ਨੂੰ ਇੰਝ ਲੱਗਿਆ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਜਿਵੇਂ ਹੀ ਇਹ ਪੋਸਟ ਸਾਹਮਣੇ ਆਈ ਤਾਂ ਜੈਕੀ ਦੇ ਫੈਨਜ਼ 'ਚ ਚਿੰਤਾ ਪੈਦਾ ਹੋ ਗਈ ਅਤੇ ਉਨ੍ਹਾਂ ਨੇ ਸ਼ਰਧਾਂਜਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ ਹੋਇਆ IVF, ਖੁਦ ਕੀਤਾ ਖੁਲਾਸਾ

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਜੈਕੀ ਚੈਨ ਦੀ ਮੌਤ ਦੀ ਅਫਵਾਹ ਉੱਡੀ ਹੋਵੇ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਮਸ਼ਹੂਰ ਐਕਸ਼ਨ ਸਟਾਰ ਜੈਕੀ ਚੈਨ ਦੇ ਦਿਹਾਂਤ ਨੂੰ ਲੈ ਕੇ ਕਈ ਵਾਰ ਝੂਠੀਆਂ ਅਫ਼ਵਾਹਾਂ ਉੱਡ ਚੁੱਕੀਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਮਹਿਜ਼ ਇਕ ਅਫਵਾਹ ਹੀ ਨਿਕਲੀ ਹੈ।

ਇਹ ਵੀ ਪੜ੍ਹੋ: 30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ ਇੱਕ ਦਿਨ ਪਹਿਲਾਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News