‘ਤੂ ਹੈ ਮੇਰੀ ਕਿਰਨ’ ਦਾ ਟ੍ਰੇਲਰ ਅੱਜ ਹੋਵੇਗਾ ਰਿਲੀਜ਼, 23 ਅਕਤੂਬਰ ਨੂੰ ਸਿਨੇਮਾਘਰਾਂ ’ਚ ਦੇਵੇਗੀ ਦਸਤਕ

Tuesday, Oct 06, 2026 - 11:34 AM (IST)

‘ਤੂ ਹੈ ਮੇਰੀ ਕਿਰਨ’ ਦਾ ਟ੍ਰੇਲਰ ਅੱਜ ਹੋਵੇਗਾ ਰਿਲੀਜ਼, 23 ਅਕਤੂਬਰ ਨੂੰ ਸਿਨੇਮਾਘਰਾਂ ’ਚ ਦੇਵੇਗੀ ਦਸਤਕ

ਮੁੰਬਈ- ਆਖ਼ਰਕਾਰ ਉਡੀਕ ਲਗਭਗ ਖ਼ਤਮ ਹੋਣ ਵਾਲਾ ਹੈ। ਸੋਨਾਕਸ਼ੀ ਸਿਨ੍ਹਾ ਅਤੇ ਜ਼ਹੀਰ ਇਕਬਾਲ ਦੀ ਅਦਾਕਾਰੀ ਵਾਲੀ ਫ਼ਿਲਮ ‘ਤੂ ਹੈ ਮੇਰੀ ਕਿਰਨ’ ਦਾ ਟ੍ਰੇਲਰ ਅੱਜ ਰਿਲੀਜ਼ ਕੀਤਾ ਜਾਵੇਗਾ, ਜੋ ਦਰਸ਼ਕਾਂ ਨੂੰ ਇਸ ਆਉਣ ਵਾਲੀ ਰੋਮਾਂਟਿਕ ਥ੍ਰਿਲਰ ਦੀ ਦੁਨੀਆ ਦੀ ਪਹਿਲੀ ਝਲਕ ਦਿਖਾਏਗਾ।

ਰੋਮਾਂਸ, ਰਹੱਸ ਅਤੇ ਸਸਪੈਂਸ ਨਾਲ ਭਰਪੂਰ ਇਹ ਟ੍ਰੇਲਰ ਸੋਨਾਕਸ਼ੀ ਅਤੇ ਜ਼ਹੀਰ ਦੇ ਕਿਰਦਾਰਾਂ ਦੀ ਇਕ ਝਲਕ ਪੇਸ਼ ਕਰੇਗਾ, ਨਾਲ ਹੀ ਕਹਾਣੀ ਦੇ ਵੱਡੇ ਰਹੱਸ ਨੂੰ ਫਿਲਹਾਲ ਪਰਦੇ ਦੇ ਪਿੱਛੇ ਰੱਖੇਗਾ। ਪਿਆਰ ਅਤੇ ਸਸਪੈਂਸ ਦੇ ਦਿਲਚਸਪ ਮੇਲ ਨਾਲ, ਇਹ ਟ੍ਰੇਲਰ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਵਧਾਉਣ ਲਈ ਤਿਆਰ ਹੈ।

ਕਰਣ ਰਾਵਲ ਦੁਆਰਾ ਲਿਖੀ ਤੇ ਨਿਰਦੇਸ਼ਿਤ ਅਤੇ ਐਕੇਲਾਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਵਿਸ਼ਾਲ ਰਾਣਾ ਵੱਲੋਂ ਨਿਰਮਿਤ ਫ਼ਿਲਮ ‘ਤੂ ਹੈ ਮੇਰੀ ਕਿਰਨ’ 23 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


author

cherry

Content Editor

Related News