ਦਿੱਗਜ ਅਦਾਕਾਰ ਮੁਸ਼ਤਾਕ ਖਾਨ ਦੀ ਹਸਪਤਾਲ ਤੋਂ ਆਖਰੀ ਵੀਡੀਓ ਆਈ ਸਾਹਮਣੇ
Friday, Sep 25, 2026 - 03:01 PM (IST)
ਮੁੰਬਈ (ਏਜੰਸੀ)- "ਵੈਲਕਮ," "ਗਦਰ" ਅਤੇ "ਹਮ ਹੈਂ ਰਾਹੀ ਪਿਆਰ ਕੇ" ਵਰਗੀਆਂ ਹਿੱਟ ਫਿਲਮਾਂ ਸਮੇਤ 500 ਤੋਂ ਵੱਧ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ 24 ਸਤੰਬਰ ਨੂੰ ਕੈਂਸਰ ਨਾਲ ਦੇਹਾਂਤ ਹੋ ਗਿਆ। ਉਹ 56 ਸਾਲ ਦੇ ਸਨ।
ਉਥੇ ਹੀ ਅਦਾਕਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਖਰੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਹਸਪਤਾਲ ਦੇ ਬੈੱਡ 'ਤੇ ਲੰਮੇ ਪਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੂੰ ਡਰਿੱਪ ਅਤੇ ਆਕਸੀਜਨ ਲੱਗੀ ਹੋਈ ਹੈ। ਉਨ੍ਹਾਂ ਦੀ ਹਾਲਤ ਵੇਖ ਹਰ ਕੋਈ ਹੈਰਾਨ ਹੈ। ਇਸ ਵੀਡੀਓ ਅਦਾਕਾਰ ਰਾਜਪਾਲ ਯਾਦਵ ਵੀ ਨਜ਼ਰ ਆ ਰਹੇ ਹਨ ਅਤੇ ਉਹ ਮੁਸ਼ਤਾਕ ਨੂੰ ਹੌਂਸਲਾ ਦਿੰਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ: ਭਾਰਤ ਆਇਆ ਦੁਨੀਆ ਦਾ ਸਭ ਤੋਂ ਮਸ਼ਹੂਰ ਯੂਟਿਊਬਰ MrBeast, ਪਤਨੀ ਨਾਲ ਕੀਤੇ ਤਾਜ ਮਹਿਲ ਦੇ ਦੀਦਾਰ

ਇਸ ਤੋਂ ਬਾਅਦ ਅਦਾਕਾਰ ਦੀ ਅਚਾਨਕ ਮੌਤ ਦੀ ਖਬਰ ਸਾਹਮਣੇ ਆਉਣ ਮਗਰੋਂ ਰਾਜਪਾਲ ਯਾਦਵ ਵੀ ਸਦਮੇ ਵਿੱਚ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਦਾਕਾਰ ਦੀ ਮੌਤ ਤੋਂ 2 ਘੰਟੇ ਪਹਿਲਾਂ ਹੋਈ ਮੁਲਾਕਾਤ ਨੂੰ ਯਾਦ ਕੀਤਾ। ਅਦਾਕਾਰ ਨੇ ਮੁਸ਼ਤਾਕ ਖਾਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਅੱਜ ਦੁਪਹਿਰ, ਮੈਂ ਮੁਸ਼ਤਾਕ ਭਰਾ ਨੂੰ ਮਿਲਣ ਗਿਆ। ਮੈਂ ਉਨ੍ਹਾਂ ਨਾਲ ਗੱਲ ਕੀਤੀ, ਉਨ੍ਹਾਂ ਨੇ ਮੈਨੂੰ ਦੇਖਿਆ, ਮੇਰੇ ਨਾਲ ਹੱਥ ਮਿਲਾਇਆ। ਉਹ ਹਰ ਗੱਲ ਸੁਣ ਰਹੇ ਸਨ ਅਤੇ ਪ੍ਰਤੀਕਿਰਿਆ ਦੇ ਰਹੇ ਸਨ। ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਜਿਸ ਵਿਅਕਤੀ ਨੂੰ ਮੈਂ 2 ਘੰਟੇ ਪਹਿਲਾਂ ਮਿਲਿਆ ਸੀ ਅਤੇ ਹੱਥ ਮਿਲਾਇਆ ਸੀ, ਉਹ ਹੁਣ ਸਾਡੇ ਵਿੱਚ ਨਹੀਂ ਹੈ। ਅਸੀਂ ਸਾਰੇ ਪ੍ਰਮਾਤਮਾ ਦੇ ਫੈਸਲੇ ਅੱਗੇ ਝੁਕਦੇ ਹਾਂ। ਮੁਸ਼ਤਾਕ ਇੱਕ ਪ੍ਰਸਿੱਧ ਵਿਅਕਤੀ ਅਤੇ ਅਦਾਕਾਰ ਸੀ, ਹੈ ਅਤੇ ਹਮੇਸ਼ਾ ਰਹਿਣਗੇ।"
ਇਹ ਵੀ ਪੜ੍ਹੋ: 'ਗਟਰ ਸ਼ੋਅ ਨੂੰ ਬੰਦ ਕਰੋ'; ਸਲਮਾਨ ਖਾਨ 'ਤੇ ਭੜਕੇ ਕਾਮੇਡੀਅਨ ਸੁਨੀਲ ਪਾਲ, ਕਿਹਾ- ਸ਼ਰਮ ਆਉਣੀ ਚਾਹੀਦੀ ਹੈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
