ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾਲ ਸ਼ਖਸ ਨੇ ਸਟੇਜ ''ਤੇ ਕੀਤੀ ਸ਼ਰੇਆਮ ਬਦਤਮੀਜ਼ੀ, ਵੀਡੀਓ ਵਾਇਰਲ

Wednesday, Nov 09, 2022 - 10:14 AM (IST)

ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾਲ ਸ਼ਖਸ ਨੇ ਸਟੇਜ ''ਤੇ ਕੀਤੀ ਸ਼ਰੇਆਮ ਬਦਤਮੀਜ਼ੀ, ਵੀਡੀਓ ਵਾਇਰਲ

ਮੁੰਬਈ (ਬਿਊਰੋ) : ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾ ਸਿਰਫ਼ ਹਰਿਆਣਾ 'ਚ ਨਹੀਂ  ਦੇਸ਼-ਵਿਦੇਸ਼ 'ਚ ਵੀ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਹੈ। ਸਪਨਾ ਚੌਧਰੀ ਦੇ ਡਾਂਸ ਦਾ ਹਰ ਕੋਈ ਦੀਵਾਨਾ ਹੈ। ਅੱਜ ਸਪਨਾ ਚੌਧਰੀ ਆਪਣੇ ਕਰੀਅਰ 'ਚ ਉਸ ਮੁਕਾਮ 'ਤੇ ਪਹੁੰਚ ਚੁੱਕੀ ਹੈ, ਜਿੱਥੇ ਉਸ ਨੇ ਨਾ ਸਿਰਫ਼ ਲੋਕਾਂ ਦਾ ਦਿਲ ਜਿੱਤਿਆ ਹੈ ਸਗੋਂ ਖੂਬ ਧਨ-ਦੌਲਤ ਅਤੇ ਪ੍ਰਸਿੱਧੀ ਵੀ ਹਾਸਲ ਕੀਤੀ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਹਿੱਸੇ 'ਚ ਸਪਨਾ ਚੌਧਰੀ ਨੇ ਪਰਿਵਾਰਕ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ 'ਤੇ ਲੈ ਕੇ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ।

ਇਨ੍ਹਾਂ ਸ਼ੋਅਜ਼ ਦੌਰਾਨ ਵੀ ਸਪਨਾ ਚੌਧਰੀ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਦੇ ਤਾਅਨੇ ਵੱਖਰੇ ਸਨ ਪਰ ਸਪਨਾ ਚੌਧਰੀ ਨਾਲ ਸਟੇਜ ਸ਼ੋਅ 'ਤੇ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਨੂੰ ਸਪਨਾ ਚੌਧਰੀ ਜ਼ਰੂਰ ਭੁੱਲਣਾ ਚਾਵੇਗੀ। ਸਪਨਾ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਸਿਰਫਿਰਿਆ ਸ਼ਖਸ ਸਟੇਜ 'ਤੇ ਆ ਕੇ ਉਸ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਡੀਓ 'ਚ ਸਪਨਾ ਚੌਧਰੀ ਲਾਲ ਰੰਗ ਦੇ ਸੂਟ 'ਚ ਆਪਣੇ ਗੀਤਾਂ 'ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ ਪਰ ਇਸੇ ਦੌਰਾਨ ਇਕ ਸ਼ਖਸ ਆਉਂਦਾ ਹੈ ਤੇ ਉਸ ਨਾਲ ਅਜਿਹੀ ਹਰਕਤ ਕਰਨ ਲੱਗ ਜਾਂਦਾ ਹੈ, ਜਿਸ ਨੂੰ ਦੇਖ ਕੇ ਉਹ ਕਾਫ਼ੀ ਬੇਚੈਨ ਹੋ ਜਾਂਦੀ ਹੈ ਪਰ ਇਸ ਦੌਰਾਨ ਸਪਨਾ ਨੇ ਸਮਝਦਾਰੀ ਨਾਲ ਕੰਮ ਲਿਆ ਅਤੇ ਗੁੱਸੇ ਨਾਲ ਉਸ ਆਦਮੀ ਵੱਲ ਦੇਖਿਆ। ਉਹ ਸ਼ਖਸ ਸਪਨਾ ਦੀ ਘੂਰੀ ਤੋਂ ਇੰਨਾਂ ਡਰ ਗਿਆ ਕਿ ਉਸ ਨੇ ਉਸੇ ਸਮੇਂ ਉਸ ਤੋਂ ਦੂਰੀ ਬਣਾ ਲਈ। ਸਪਨਾ ਚੌਧਰੀ ਨਾਲ ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ। 

ਦੱਸਣਯੋਗ ਹੈ ਕਿ ਕਈ ਵਾਰ ਸਪਨਾ ਚੌਧਰੀ ਵੀ ਆਪਣੇ ਇੰਟਰਵਿਊ 'ਚ ਇਨ੍ਹਾਂ ਘਟਨਾਵਾਂ ਬਾਰੇ ਗੱਲ ਕਰ ਚੁੱਕੀ ਹੈ। ਇਕ ਸਮਾਂ ਸੀ ਜਦੋਂ ਸਪਨਾ ਚੌਧਰੀ ਲੋਕਾਂ ਦੀਆਂ ਹਰਕਤਾਂ ਅਤੇ ਤਾਅਨੇ-ਮਿਹਣਿਆਂ ਤੋਂ ਪ੍ਰੇਸ਼ਾਨ ਹੋ ਕੇ ਅਜਿਹਾ ਕਦਮ ਚੁੱਕਣ ਜਾ ਰਹੀ ਸੀ, ਜਿਸ ਨੂੰ ਯਾਦ ਕਰਕੇ ਉਹ ਅੱਜ ਵੀ ਪਛਤਾਉਂਦੀ ਹੈ ਪਰ ਸਪਨਾ ਚੌਧਰੀ ਦੇ ਜਜ਼ਬੇ ਨੇ ਉਸ ਨੂੰ ਕਦੇ ਵੀ ਹਾਰਨ ਨਹੀਂ ਦਿੱਤਾ ਅਤੇ ਅੱਜ ਸਪਨਾ ਚੌਧਰੀ ਸਿਰਫ਼ ਇਕ ਨਾਮ ਨਹੀਂ ਸਗੋਂ ਇਕ ਬ੍ਰਾਂਡ ਬਣ ਗਈ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News