ਸਪਨਾ ਚੌਧਰੀ ''ਤੇ ਗਲਤ ਕਮੈਂਟ ਕਰਨ ਵਾਲੇ ਸੱਤਪਾਲ ਤੰਵਰ ''ਤੇ ਜਾਨਲੇਵਾ ਹਮਲਾ (ਤਸਵੀਰਾਂ)

01/17/2017 1:32:51 PM

ਗੁਰੂਗ੍ਰਾਮ— ਇੱਥੋਂ ਦੇ ਖਾਂਡਸਾ ਪਿੰਡ ਦੇ ਰਹਿਣ ਵਾਲੇ ਸੱਤਪਾਲ ਤੰਵਰ ''ਤੇ ਸੋਮਵਾਰ ਨੂੰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਸੱਤਪਾਲ ਤੰਵਰ ਦੇਰ ਰਾਤ ਆਪਣੇ ਕੰਮ ਤੋਂ ਘਰ ਆ ਰਹੇ ਸਨ। ਸੱਤਪਾਲ ਤੰਵਰ ''ਤੇ ਅਣਪਛਾਤੇ 8 ਤੋਂ 10 ਲੋਕਾਂ ਨੇ ਹਮਲਾ ਕੀਤਾ। ਸੱਤਪਾਲ ਤੰਵਰ ਅਨੁਸਾਰ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਸੱਤਪਾਲ ਆਪਣੀ ਐਕਟਿਵਾ ਛੱਡ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਦੌੜੇ ਅਤੇ ਪੁਲਸ ਨੂੰ ਫੋਨ ਕੀਤਾ। ਪੁਲਸ ਮੌਕੇ ''ਤੇ ਪੁੱਜਦੀ ਉਸ ਤੋਂ ਪਹਿਲਾਂ ਹਮਲਾਵਰਾਂ ਨੇ ਉਸ ਦੀ ਐਕਟਿਵਾ ਨੂੰ ਤੋੜ ਦਿੱਤਾ ਅਤੇ ਉੱਥੋਂ ਮੌਕਾ ਦੇਖ ਕੇ ਫਰਾਰ ਹੋ ਗਏ। ਪੁਲਸ ਨੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਹਰਿਆਣਵੀ ਰਾਗਿਨੀ ਗਾਇਕਾ ਸਪਨਾ ਚੌਧਰੀ ਨਾਲ ਸੱਤਪਾਲ ਦਾ ਵਿਵਾਦ ਚੱਲ ਰਿਹਾ ਹੈ। ਸੱਤਪਾਲ ਤੰਵਰ ਨੇ ਸਪਨਾ ਖਿਲਾਫ ਗੁਰੂਗ੍ਰਾਮ ''ਚ ਜਾਤੀ ਸੂਚਕ ਰਾਗਿਨੀ ਗਾਉਣ ਦਾ ਮਾਮਲਾ ਦਰਜ ਕਰ ਰੱਖਿਆ ਹੈ। ਇਹ ਵਿਵਾਦ ਮੀਡੀਆ ''ਚ ਕਾਫੀ ਛਾਇਆ ਰਿਹਾ ਸੀ ਅਤੇ ਸਪਨਾ ਚੌਧਰੀ ਨੇ ਇਸ ਮਾਮਲੇ ''ਚ ਤੰਵਰ ਨੂੰ ਸਮਝੌਤਾ ਕਰਨ ਦੀ ਪਹਿਲਾਂ ਵੀ ਧਮਕੀ ਦਿੱਤੀ ਸੀ। ਜਿਸ ਦੇ ਖਿਲਾਫ ਸੱਤਪਾਲ ਨੇ ਪੁਲਸ ਨੂੰ ਰਿਕਾਰਡਿੰਗ ਦੇ ਕੇ ਉਸ ਨਾਮੀ ਬਦਮਾਸ਼ ਦੇ ਖਿਲਾਫ ਮਾਮਲਾ ਦਰਜ ਕਰਵਾ ਰੱਖਿਆ ਹੈ, ਜਿਸ ਨੂੰ ਪੁਲਸ ਨੇ ਪਿਛਲੇ ਦਿਨੀਂ ਭੋਪਾਲ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਉਹ ਜੇਲ ''ਚ ਹੈ। ਸੱਤਪਾਲ ਨੂੰ ਸ਼ੱਕ ਹੈ ਕਿ ਸਪਨਾ ਚੌਧਰੀ ਵਾਲੇ ਵਿਵਾਦ ਨਾਲ ਇਹ ਮਾਮਲਾ ਜੁੜਿਆ ਹੋ ਸਕਦਾ ਹੈ।


Disha

News Editor

Related News