ਸੱਚ ਸਾਬਿਤ ਹੋਇਆ ਸੰਜੇਨਗਰ ਨਾਲ ਧਰਮ ਤਬਦੀਲੀ ਦਾ ਕੁਨੈਕਸ਼ਨ
Tuesday, Jun 13, 2023 - 02:00 PM (IST)
ਗਾਜ਼ੀਆਬਾਦ, (ਸੰਜੀਵ ਸ਼ਰਮਾ)- ਗਾਜ਼ੀਆਬਾਦ ਦੇ ਸੰਜੇਨਗਰ ਤੋਂ ਧਰਮ ਤਬਦੀਲੀ ਦੇ ਤਾਰ ਜੁਡ਼ੇ ਹੋਣ ਦੀ ਖਬਰ ਦੀ ਪੁਸ਼ਟੀ ਹੋਈ ਹੈ। ਗੇਮਿੰਗ ਦੇ ਜ਼ਰੀਏ ਨਾਬਾਲਿਗਾਂ ਦਾ ਧਰਮ ਤਬਦੀਲ ਕਰਾਉਣ ਦੇ ਮਾਸਟਰਮਾਈਂਡ ਬੱਦੋ ਉਰਫ ਸ਼ਾਹਨਵਾਜ ਦੀ ਇੰਸਟਗ੍ਰਾਮ ਚੈਟਿੰਗ ਨਾਲ ਪੁਲਸ ਦੇ ਹੱਥ ਅਜਿਹੇ ਸਬੂਤ ਲੱਗੇ ਹਨ, ਜੋ ਸੰਜੇਨਗਰ ਨਾਲ ਧਰਮ ਤਬਦੀਲੀ ਦਾ ਕੁਨੈਕਸ਼ਨ ਜੋੜਣ ਲਈ ਕਾਫ਼ੀ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਬੱਦੋ ਦੇ ਖਿਲਾਫ ਸਬੂਤ ਇਕੱਠੇ ਕਰਨ ਲਈ ਜਦੋਂ ਪੁਲਸ ਨੇ ਉਸ ਦੀ ਇੰਸਟਗ੍ਰਾਮ ਆਈ. ਡੀ. ਖੰਗਾਲੀ ਤਾਂ ਹੈਰਾਨ ਕਰਨ ਵਾਲੇ ਰਾਜ ਸਾਹਮਣੇ ਆਏ। ਚੈਟਿੰਗ ਤੋਂ ਪਤਾ ਲੱਗਾ ਕਿ ਧਰਮ ਤਬਦੀਲੀ ਦਾ ਸ਼ਿਕਾਰ ਹੋ ਚੁੱਕੇ ਰਾਜਨਗਰ ਨਿਵਾਸੀ ਨਾਬਾਲਿਗ ਵਿਦਿਆਰਥੀ ਨੂੰ ਬੱਦੋ ਨੇ ਹੀ ਸੰਜੇਨਗਰ ਸਥਿਤ ਧਾਰਮਿਕ ਸਥਾਨ ਦਾ ਪਤਾ ਅਤੇ ਰਸਤਾ ਦੱਸਿਆ ਸੀ, ਜਿੱਥੇ ਜਾ ਕੇ ਵਿਦਿਆਰਥੀ ਨੇ ਖੁਦਾ ਦੀ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਬੱਦੋ ਉਰਫ ਸ਼ਾਹਨਵਾਜ ਦੀ ਵ੍ਹਟਸਐਪ ਅਤੇ ਇੰਸਟਾਗ੍ਰਾਮ ਦੀ ਚੈਟਿੰਗ ਪੁਲਸ ਦੇ ਹੱਥ ਲੱਗੀ ਹੈ, ਉਸ ਤੋਂ ਸਪੱਸ਼ਟ ਹੈ ਕਿ ਬੱਦੋ ਦਾ ਸੰਜੇਨਗਰ ਨਾਲ ਕੋਈ ਨਾ ਕੋਈ ਕੁਨੈਕਸ਼ਨ ਜ਼ਰੂਰ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਬੱਦੋ ਦੀ ਇੰਸਟਾਗ੍ਰਾਮ ਆਈ. ਡੀ. ਦਾ ਡਾਟਾ ਰਿਕਵਰ ਕਰਾਇਆ ਹੈ, ਜਿਸ ’ਚ ਬੱਦੋ ਦੀ ਨਾਬਾਲਿਗ ਵਿਦਿਆਰਥੀ ਨਾਲ ਗੱਲਬਾਤ ਦੀਆਂ ਹਜ਼ਾਰਾਂ ਚੈਟ ਮਿਲੀਆਂ ਹਨ।
ਸ਼ਾਹਨਵਾਜ਼ ਦਾ ਟਰਾਂਜ਼ਿਟ ਰਿਮਾਂਡ ਮਨਜ਼ੂਰ
ਓਧਰ ਮੁੰਬਈ ਦੀ ਇਕ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਆਨਲਾਈਨ ਧਰਮ ਪਰਿਵਰਤਨ ਮਾਮਲੇ ਦੇ ਮੁੱਖ ਫਰਾਰ ਦੋਸ਼ੀ ਸ਼ਾਹਨਵਾਜ਼ ਮਕਸੂਦ ਖ਼ਾਨ ਉਰਫ਼ ਬੱਦੋ ਦਾ 15 ਜੂਨ ਤੱਕ ਟਰਾਂਜ਼ਿਟ ਰਿਮਾਂਡ ਮਨਜ਼ੂਰ ਕਰ ਲਿਆ ਹੈ। ਉੱਤਰ ਪ੍ਰਦੇਸ਼ ਪੁਲਸ ਵੱਲੋਂ ਖਾਨ ਖਿਲਾਫ ਲੰਬਿਤ ਮਾਮਲਿਆਂ ’ਚ ਜਾਂਚ ਲਈ ਮੁਲਜ਼ਮ ਦੀ ਹਿਰਾਸਤ ਦੀ ਮੰਗ ਕਰਨ ਵਾਲੀ ਇਕ ਅਰਜ਼ੀ ਤੋਂ ਬਾਅਦ ਟਰਾਂਜ਼ਿਟ ਰਿਮਾਂਡ ਦਿੱਤਾ ਗਿਆ।
ਠਾਣੇ ਪੁਲਸ ਨੇ ਸ਼ਾਹਨਵਾਜ਼ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪਛਾਣ ਸ਼ਾਹਜ਼ੇਬ ਖਾਨ ਵਜੋਂ ਹੋਈ ਹੈ। ਉਸ ਨੂੰ ਠਾਣੇ ਤੋਂ ਗਾਜ਼ੀਆਬਾਦ ਤੱਕ ਸੜਕ ਰਾਹੀਂ ਲਿਜਾਇਆ ਜਾ ਰਿਹਾ ਹੈ।