ਭਾਜਪਾ ਵਿਧਾਇਕ ਨਿਤੇਸ਼ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

Wednesday, Aug 07, 2024 - 10:44 PM (IST)

ਭਾਜਪਾ ਵਿਧਾਇਕ ਨਿਤੇਸ਼ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

ਮੁੰਬਈ, (ਭਾਸ਼ਾ)- ਮੁੰਬਈ ਦੀ ਇਕ ਅਦਾਲਤ ਨੇ ਸ਼ਿਵ ਸੈਨਾ-ਊਧਵ ਬਾਲਾ ਸਾਹਿਬ ਠਾਕਰੇ ਦੇ ਆਗੂ ਸੰਜੇ ਰਾਊਤ ਵੱਲੋਂ ਦਾਇਰ ਮਾਣਹਾਨੀ ਦੇ ਕੇਸ ’ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨਿਤੇਸ਼ ਰਾਣੇ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

ਨਿਤੀਸ਼ ਮੰਗਲਵਾਰ ਅਦਾਲਤ ’ਚ ਪੇਸ਼ ਨਹੀਂ ਹੋਏ ਸਨ ਜਿਸ ਤੋਂ ਬਾਅਦ ਜੁਡੀਸ਼ੀਅਲ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਆਰਤੀ ਏ. ਕੁਲਕਰਨੀ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ।

ਅਦਾਲਤ ਨੇ ਜਨਵਰੀ ’ਚ ਵੀ ਭਾਜਪਾ ਵਿਧਾਇਕ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। 26 ਫਰਵਰੀ ਨੂੰ ਉਨ੍ਹਾਂ ਦੀ ਪੇਸ਼ੀ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਉਦੋਂ ਤੋਂ ਨਿਤੀਸ਼ ਰਾਣੇ ਪੇਸ਼ ਨਹੀਂ ਹੋਏ ਅਤੇ ਵੱਖ-ਵੱਖ ਆਧਾਰ ’ਤੇ ਪੇਸ਼ੀ ਤੋਂ ਛੋਟ ਮੰਗ ਰਹੇ ਸਨ।


author

Rakesh

Content Editor

Related News