ਬੰਗਾਲ ਚੋਣਾਂ: ਭਾਜਪਾ ਵੱਲੋਂ 144 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਮਮਤਾ ਵਿਰੁੱਧ ਸ਼ੁਭੇਂਦੂ ਅਧਿਕਾਰੀ ਲੜਨਗੇ ਚੋਣ

Monday, Mar 16, 2026 - 07:01 PM (IST)

ਬੰਗਾਲ ਚੋਣਾਂ: ਭਾਜਪਾ ਵੱਲੋਂ 144 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਮਮਤਾ ਵਿਰੁੱਧ ਸ਼ੁਭੇਂਦੂ ਅਧਿਕਾਰੀ ਲੜਨਗੇ ਚੋਣ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (BJP) ਨੇ ਆਪਣੀ ਰਣਨੀਤੀ ਸਪੱਸ਼ਟ ਕਰਦਿਆਂ 144 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਸਭ ਤੋਂ ਵੱਡਾ ਨਾਮ ਸ਼ੁਭੇਂਦੂ ਅਧਿਕਾਰੀ ਦਾ ਹੈ, ਜੋ ਨੰਦੀਗ੍ਰਾਮ ਦੇ ਨਾਲ-ਨਾਲ ਭਵਾਨੀਪੁਰ ਸੀਟ ਤੋਂ ਵੀ ਚੋਣ ਲੜਨਗੇ। ਜ਼ਿਕਰਯੋਗ ਹੈ ਕਿ ਭਵਾਨੀਪੁਰ ਮੌਜੂਦਾ ਮੁੱਖ ਮੰਤਰੀ ਮਮਤਾ ਬਨਰਜੀ ਦੀ ਵਿਧਾਇਕੀ ਵਾਲੀ ਸੀਟ ਹੈ, ਜਿਸ ਕਾਰਨ ਇੱਥੇ ਇੱਕ ਵਾਰ ਫਿਰ ਮਮਤਾ ਅਤੇ ਸ਼ੁਭੇਂਦੂ ਵਿਚਕਾਰ ਸਿੱਧੀ ਅਤੇ ਦਿਲਚਸਪ ਟੱਕਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਭਾਜਪਾ ਨੇ ਮਾਲਦਾ (ਐੱਸ.ਸੀ.) ਤੋਂ ਗੋਪਾਲ ਚੰਦਰ ਸਾਹਾ ਅਤੇ ਮੁਰਸ਼ਿਦਾਬਾਦ ਤੋਂ ਗੌਰੀ ਸ਼ੰਕਰ ਘੋਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਇਲਾਵਾ ਰਤੂਆ ਤੋਂ ਅਭਿਸ਼ੇਕ ਸਿੰਘਾਨੀਆ, ਮਾਨਿਕਚਕ ਤੋਂ ਗੌਰ ਚੰਦਰ ਮੰਡਲ, ਬੋਲਪੁਰ ਤੋਂ ਦਿਲੀਪ ਕੁਮਾਰ ਘੋਸ਼, ਸੂਰੀ ਤੋਂ ਜਗਨਨਾਥ ਚੱਟੋਪਾਧਿਆਏ ਅਤੇ ਮਯੂਰੇਸ਼ਵਰ ਤੋਂ ਦੁੱਧ ਕੁਮਾਰ ਮੰਡਲ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। 

ਪਹਿਲੀ ਸੂਚੀ ਵਿੱਚ ਪਾਰਟੀ ਨੇ ਮੋਥਾਬਾੜੀ ਤੋਂ ਨਿਬਾਰਨ ਘੋਸ਼, ਸੁਜਾਪੁਰ ਤੋਂ ਅਭਿਰਾਜ ਚੌਧਰੀ, ਸੂਤੀ ਤੋਂ ਮਹਾਬੀਰ ਘੋਸ਼ ਅਤੇ ਰਘੂਨਾਥਗੰਜ ਤੋਂ ਸੁਰਜੀਤ ਪੋਦਾਰ ਨੂੰ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਲਾਲਗੋਲਾ ਤੋਂ ਅਮਰ ਕੁਮਾਰ ਦਾਸ ਅਤੇ ਭਗਵਾਨਗੋਲਾ ਤੋਂ ਭਾਸਕਰ ਸਰਕਾਰ ਨੂੰ ਟਿਕਟ ਦਿੱਤੀ ਗਈ ਹੈ।

ਭਾਜਪਾ ਨੇ ਰਾਖਵੀਆਂ ਸੀਟਾਂ 'ਤੇ ਵੀ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਦੁਬਰਾਜਪੁਰ (ਐੱਸ.ਸੀ.) ਤੋਂ ਅਨੂਪ ਕੁਮਾਰ ਸਾਹਾ ਅਤੇ ਨਾਨੂਰ (ਐੱਸ.ਸੀ.) ਵਿਧਾਨ ਸਭਾ ਖੇਤਰ ਤੋਂ ਖੋਖਨ ਦਾਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਹੰਸਨ ਵਿਧਾਨ ਸਭਾ ਖੇਤਰ ਤੋਂ ਨਿਖਿਲ ਬੈਨਰਜੀ ਪਾਰਟੀ ਦੀ ਨੁਮਾਇੰਦਗੀ ਕਰਨਗੇ।

ਇਸ ਪਹਿਲੀ ਸੂਚੀ ਦੇ ਆਉਣ ਨਾਲ ਬੰਗਾਲ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਸਾਰਿਆਂ ਦੀਆਂ ਨਜ਼ਰਾਂ ਹੁਣ ਹਾਈ-ਪ੍ਰੋਫਾਈਲ ਸੀਟਾਂ 'ਤੇ ਹੋਣ ਵਾਲੇ ਮੁਕਾਬਲਿਆਂ 'ਤੇ ਟਿਕੀਆਂ ਹੋਈਆਂ ਹਨ।


author

Rakesh

Content Editor

Related News