ਜਜ਼ਬੇ ਨੂੰ ਸਲਾਮ : ਮਾਸੂਮ ਨਾਲ ਡਿਊਟੀ ਨਿਭਾ ਰਹੀ ਹੈ ਕਾਂਸਟੇਬਲ ਸੰਗੀਤਾ

Sunday, Feb 23, 2020 - 05:03 PM (IST)

ਜਜ਼ਬੇ ਨੂੰ ਸਲਾਮ : ਮਾਸੂਮ ਨਾਲ ਡਿਊਟੀ ਨਿਭਾ ਰਹੀ ਹੈ ਕਾਂਸਟੇਬਲ ਸੰਗੀਤਾ

ਅਹਿਮਦਾਬਾਦ—   ਇਕ ਮਾਂ ਆਪਣੇ ਬੱਚੇ ਦੇ ਪਾਲਣ-ਪੋਸ਼ਣ ਪੂਰੀ ਜ਼ਿੰਮੇਵਾਰੀ ਨਾਲ ਕਰਦੀ ਹੈ। ਛੋਟੇ ਬੱਚਿਆਂ ਨੂੰ ਸੰਭਾਲਣਾ ਕੋਈ ਆਸਾਨ ਕੰਮ ਨਹੀਂ ਹੈ। ਅਜਿਹੇ 'ਚ ਇਕ ਸਾਲ ਦੇ ਮਾਸੂਮ ਨੂੰ ਨਾਲ ਲੈ ਕੇ ਡਿਊਟੀ ਕਰਨ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ। ਹਾਲਾਂਕਿ ਗੁਜਰਾਤ ਦੇ ਅਹਿਮਦਾਬਾਦ ਵਿਚ ਇਕ ਮਾਂ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੀ ਹੈ। ਗੁਜਰਾਤ ਪੁਲਸ 'ਚ ਕਾਂਸਟੇਬਲ ਸੰਗੀਤਾ ਪਰਮਾਰ ਦੇ ਸਾਹਮਣੇ ਦੋ-ਦੋ ਚੁਣੌਤੀਆਂ ਹਨ। ਪਹਿਲੀ ਤਾਂ ਕਾਨੂੰਨ ਵਿਵਸਥਾ ਨੂੰ ਸੰਭਾਲਣ ਦੀ ਅਤੇ ਦੂਜੀ ਆਪਣੇ 1 ਸਾਲ ਦੇ ਬੱਚੇ ਨੂੰ ਪਾਲਣ-ਪੋਸ਼ਣ ਦੀ। ਆਪਣੀ ਡਿਊਟੀ ਨਿਭਾਉਂਦੇ ਹੋਏ ਸੰਗੀਤਾ ਰੋਜ਼ਾਨਾ ਇਸ ਚੁਣੌਤੀ ਨੂੰ ਪਾਰ ਕਰਦੀ ਹੈ। ਉਹ ਅਹਿਮਦਾਬਾਦ ਦੇ ਵਿਸਾਤ ਪੁਲਸ ਥਾਣੇ ਵਿਚ ਤਾਇਨਾਤ ਹੈ। 

ਕਾਂਸਟੇਬਲ ਸੰਗੀਤਾ ਦਾ ਕਹਿਣਾ ਹੈ ਕਿ ਇਹ ਮੁਸ਼ਕਲ ਹੈ ਪਰ ਮੇਰੀ ਜ਼ਿੰਮੇਵਾਰੀ ਇਕ ਮਾਂ ਅਤੇ ਇਕ ਪੁਲਸ ਕਰਮੀ ਦੋਹਾਂ ਦੇ ਰੂਪ ਵਿਚ ਹੈ, ਮੈਨੂੰ ਇਸ ਡਿਊਟੀ ਨੂੰ ਵੀ ਨਿਭਾਉਣਾ ਹੈ। ਮੇਰਾ ਬੱਚਾ ਅਜੇ ਠੀਕ ਨਹੀਂ ਹੈ, ਇਸ ਲਈ ਮੈਨੂੰ ਉਸ ਨੂੰ ਆਪਣੇ ਨਾਲ ਲੈ ਕੇ ਆਉਣਾ ਪੈਂਦਾ ਹੈ। ਇਕੱਠੀਆਂ ਦੋ ਜ਼ਿੰਮੇਵਾਰੀਆਂ ਨੂੰ ਨਿਭਾ ਰਹੀ ਇਸ ਮਹਿਲਾ ਕਾਂਸਟੇਬਲ ਦੇ ਜਜ਼ਬੇ ਨੂੰ ਸਲਾਮ ਕਰਨ 'ਤੇ ਮਜਬੂਰ ਕਰਦਾ ਹੈ।


author

Tanu

Content Editor

Related News