ਸੰਦੇਸ਼ਖਾਲੀ ਹਿੰਸਾ: ਲਾਠੀਚਾਰਜ ਦੌਰਾਨ ਜ਼ਖਮੀ ਹੋਏ ਭਾਜਪਾ ਪ੍ਰਧਾਨ ਮਜੂਮਦਾਰ, ਲਿਜਾਇਆ ਗਿਆ ਹਸਪਤਾਲ

Wednesday, Feb 14, 2024 - 06:14 PM (IST)

ਨਵੀਂ ਦਿੱਲੀ- ਸੰਦੇਸ਼ਖਾਲੀ ਹਿੰਸਾ ਖਿਲਾਫ ਉਤਰ 24 ਪਰਗਨਾ ਦੇ ਬਸ਼ੀਰਹਾਟ 'ਚ ਐੱਸ.ਪੀ. ਦਫਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਦੌਰਾਨ ਪੁਲਸ ਨੇ ਵਰਕਰਾਂ 'ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਪੱਛਮੀ ਬੰਗਾਲ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪ੍ਰਦਰਸ਼ਨ ਦੌਰਾਨ ਭਾਜਪਾ ਵਰਕਰਾਂ ਨੇ ਹਿਲਾਂ ਬੈਰੀਕੇਡ ਤੋੜਿਆ। ਉਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਪੱਖਾਂ 'ਚ ਖਤਰਨਾਕ ਝੜਪ ਹੋ ਗਈ। ਇਸੇ ਦੌਰਾਨ ਸੁਕਾਂਤ ਮਜੂਮਦਾਰ ਵੀ ਜ਼ਖਮੀ ਹੋ ਗਏ। 

ਲਿਜਾਇਆ ਗਿਆ ਹਸਪਤਾਲ

ਪੁਲਸ ਵਾਲੇ ਮਜੂਮਦਾਰ ਨੂੰ ਵਾਪਸ ਉਸੇ ਹੋਟਲ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ ਜਿੱਥੋਂ ਉਹ ਨਿਕਲੇ ਸਨ ਪਰ ਗੱਲ ਵਿਗੜ ਗਈ। ਮਜੂਮਦਾਰ ਨੂੰ ਬਸ਼ੀਰਹਾਟ ਮਲਟੀ-ਫੈਸਿਲਿਟੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਆਕਸੀਜਨ ਮਾਸਕ ਪਾ ਕੇ ਹਸਪਤਾਲ ਲਿਜਾਉਣਾ ਪਿਆ। ਪੁਲਸ ਨੇ ਵਰਕਰਾਂ ਨੂੰ ਕਾਬੂ ਕਰਨ ਲਈ ਪਾਣੀ ਦੀ ਬੌਛਾਰ ਦੀ ਵਰਤੋਂ ਕੀਤੀ। ਭਾਜਪਾ ਸਮਰਥਕਾਂ ਦਾ ਕਹਿਣਾ ਹੈ ਕਿ ਪੁਲਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ, ਜਿਸ 'ਚ ਕਈ ਸਮਰਥਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮਜੂਮਦਾਰ ਨੂੰ ਪੁਲਸ ਦੀ ਗੱਡੀ 'ਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਕਿਉਂ ਭੜਕੀ ਹਿੰਸਾ

ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ਦੇ ਸੰਦੇਸ਼ਖਲੀ 'ਚ ਔਰਤਾਂ ਨੇ ਟੀ.ਐੱਮ.ਸੀ. ਨੇਤਾ ਸ਼ੇਖ ਸ਼ਾਹਜਹਾਂ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਹੜੱਪਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਅਤੇ ਭਾਜਪਾ ਨੇਤਾਵਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਕਲਕੱਤਾ ਹਾਈ ਕੋਰਟ ਨੇ ਮੰਗਲਵਾਰ (13 ਫਰਵਰੀ) ਨੂੰ ਇਸ ਮਾਮਲੇ ਨੂੰ ਲੈ ਕੇ ਆਪਣੇ ਤੌਰ 'ਤੇ ਕਾਰਵਾਈ ਕੀਤੀ ਹੈ।

ਜਸਟਿਸ ਅਪੂਰਬਾ ਸਿਨਹਾ ਰਾਏ ਨੇ ਕਿਹਾ ਕਿ ਸੰਦੇਸ਼ਖਾਲੀ ਵਿੱਚ ਜੋ ਵੀ ਹੋ ਰਿਹਾ ਹੈ ਉਹ ਹੈਰਾਨ ਕਰਨ ਵਾਲਾ ਹੈ। ਮੀਡੀਆ ਰਾਹੀਂ ਇਹ ਖੁਲਾਸਾ ਹੋਇਆ ਸੀ ਕਿ ਬੰਦੂਕ ਦੀ ਨੋਕ 'ਤੇ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਹ ਦੁਖਦਾਈ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਪੱਛਮੀ ਬੰਗਾਲ ਸਰਕਾਰ ਨੂੰ ਨੋਟਿਸ ਜਾਰੀ ਕਰਕੇ 20 ਫਰਵਰੀ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ।


Rakesh

Content Editor

Related News