ਹਨੀਮੂਨ ਮਨਾਉਣ ਜੰਮੂ-ਕਸ਼ਮੀਰ ਦੀਆਂ ਵਾਦੀਆਂ 'ਚ ਪਹੁੰਚੀ ਅਦਾਕਾਰਾ ਸਨਾ ਖ਼ਾਨ,  ਸਾਂਝੀਆਂ ਤਸਵੀਰਾਂ ਕੀਤੀਆਂ

Monday, Dec 07, 2020 - 04:51 PM (IST)

ਹਨੀਮੂਨ ਮਨਾਉਣ ਜੰਮੂ-ਕਸ਼ਮੀਰ ਦੀਆਂ ਵਾਦੀਆਂ 'ਚ ਪਹੁੰਚੀ ਅਦਾਕਾਰਾ ਸਨਾ ਖ਼ਾਨ,  ਸਾਂਝੀਆਂ ਤਸਵੀਰਾਂ ਕੀਤੀਆਂ

ਜੰਮੂ-ਕਸ਼ਮੀਰ/ਮੁੰਬਈ— ਬਾਲੀਵੁੱਡ ਅਦਾਕਾਰਾ ਸਨਾ ਖ਼ਾਨ ਨੇ ਹਾਲ ਹੀ 'ਚ ਗੁਜਰਾਤ ਦੇ ਮੌਲਾਨਾ ਮੁਫ਼ਤੀ ਨਾਲ ਨਿਕਾਹ ਕਰਵਾ ਲਿਆ ਸੀ। ਉਸ ਦੇ ਨਿਕਾਹ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ। ਸਨਾ ਖ਼ਾਨ ਬਾਰੇ ਹੁਣ ਇਕ ਹੋਰ ਇਹ ਖ਼ਬਰ ਸਾਹਮਣੇ ਆਈ ਹੈ, ਉਹ ਹੁਣ ਮੌਲਾਨਾ ਮੁਫ਼ਤੀ ਦੇ ਨਾਲ ਇਨੀਂ ਦਿਨੀ ਹਨੀਮੂਨ 'ਤੇ ਚਲੀ ਗਈ ਹੈ।

ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ

PunjabKesari

ਸਨਾ ਆਪਣੇ ਹਨੀਮੂਨ ਲਈ ਕਸ਼ਮੀਰ ਪਹੁੰਚੀ ਹੋਈ ਹੈ। ਸਨਾ ਨੇ ਹਨੀਮੂਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਸਨਾ ਖ਼ਾਨ ਇਨ੍ਹਾਂ ਤਸਵੀਰਾਂ 'ਚ ਬੇਹੱਦ ਖ਼ੁਸ਼ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਕੰਗਨਾ ਰਣੌਤ ਦੇ ਵਿਵਾਦ 'ਤੇ ਬੋਲੇ ਖਹਿਰਾ, 'ਥੋੜੇ ਪੈਸਿਆਂ ਲਈ ਅਸ਼ਲੀਲ ਤੋਂ ਅਸ਼ਲੀਲ ਸੀਨ ਕਰਨ ਲਈ ਵੀ ਤਿਆਰ'

PunjabKesari

ਇਥੇ ਦੱਸ ਦੇਈਏ ਕਿ ਆਪਣੇ ਧਰਮ ਲਈ ਬਾਲੀਵੁੱਡ ਨੂੰ ਅਲਵਿਦਾ ਕਹਿਣ ਵਾਲੀ ਸਨਾ ਪਹਿਲੀ ਅਦਾਕਾਰਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਕਈ ਅਦਾਕਾਰਾਂ ਬਾਲੀਵੁੱਡ ਨੂੰ ਅਲਵਿਦਾ ਕਹਿ ਚੁੱਕੀਆਂ ਹਨ।

ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ

PunjabKesari
ਜ਼ਿਕਰਯੋਗ ਹੈ ਕਿ ਸਨਾ ਖ਼ਾਨ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਕੇ 21 ਨਵੰਬਰ ਨੂੰ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਵਿਆਹ ਕਰਵਾ ਲਿਆ ਸੀ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਤੇ ਇਸ ਦੇ ਜ਼ਰੀਏ ਲੋਕਾਂ ਨੂੰਉਸ ਦੇ ਵਿਆਹ ਦੀ ਖ਼ਬਰ ਮਿਲੀ।

ਇਹ ਵੀ ਪੜ੍ਹੋ: ਸਹੁਰਿਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ ਮਾਪੇ ਵੀ ਹੋਏ ਹੈਰਾਨ

PunjabKesari

ਹਾਲਾਂਕਿ ਬਾਅਦ 'ਚ ਸਨਾ ਖ਼ਾਨ ਨੇ ਆਪਣੇ ਵਿਆਹ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਸਨ ਅਤੇ ਪ੍ਰਸ਼ੰਸਕਾਂ ਨੂੰ ਉਸ ਦੇ ਵਿਆਹ ਬਾਰੇ ਜਾਣਕਾਰੀ ਦਿੱਤੀ ਸੀ। ਸਨਾ ਖ਼ਾਨ ਵੱਲੋਂ ਅਚਾਨਕ ਨਿਕਾਹ ਕਰ ਲੈਣਾ ਸਾਰਿਆਂ ਲਈ ਹੈਰਾਨ ਕਰਨ ਵਾਲਾ ਸੀ।


author

shivani attri

Content Editor

Related News