ਹਿਮਾਚਲ ''ਚ ਬਣੀਆਂ 13 ਦਵਾਈਆਂ ਦੇ ਸੈਂਪਲ ਫ਼ੇਲ
Tuesday, Apr 25, 2023 - 01:44 PM (IST)
ਸੋਲਨ- ਹਿਮਾਚਲ ਪ੍ਰਦੇਸ਼ 'ਚ ਬਣੀਆਂ 13 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਕੇਂਦਰੀ ਡਰੱਗ ਕੰਟਰੋਲਰ ਸੰਗਠਨ (ਸੀ.ਡੀ.ਐੱਸ.ਸੀ.ਓ.) ਨੇ ਡਰੱਗ ਅਲਰਟ ਜਾਰੀ ਕੀਤਾ ਹੈ। ਸੀ.ਡੀ.ਐੱਸ.ਸੀ.ਓ. ਨੇ ਦੇਸ਼ ਭਰ ਤੋਂ ਕੁੱਲ 1497 ਦਵਾਈਆਂ ਦੇ ਸੈਂਪਲ ਲਏ ਸਨ, ਜਿਨ੍ਹਾਂ 'ਚੋਂ 1449 ਦਵਾਈਆਂ ਸਟੈਂਡਰਡ ਕੁਆਲਿਟੀ ਦੀਆਂ ਪਾਈਆਂ ਗਈਆਂ ਹਨ, ਜਦੋਂ ਕਿ 48 ਦਵਾਈਆਂ ਨਾਟ ਆਫ਼ ਸਟੈਂਡਰਡ ਪਾਈਆਂ ਗਈਆਂ ਹਨ।
ਫੇਲ ਪ੍ਰੋਡਕਟ ਅਤੇ ਦਵਾਈਆਂ 'ਚ ਇਕ ਟੂਥਪੇਸਟ ਸਮੇਤ ਕੈਲਸ਼ੀਅਮ, ਵਿਟਾਮਿਟ ਸਿਰਪ, ਵਿਟਾਮਿਨ ਸੀ ਇੰਜੈਕਸ਼ਨ ਅਤੇ ਕਈ ਗੰਭੀਰ ਰੋਗਾਂ ਦੀਆਂ ਦਵਾਈਆਂ ਸ਼ਾਮਲ ਹਨ। ਰਾਜ ਡਰੱਗ ਵਿਭਾਗ ਨੇ ਸੰਬੰਧਤ ਉਦਯੋਗਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਮਾਰਕੀਟ ਤੋਂ ਪੂਰਾ ਸਟਾਕ ਰਿਕਾਲ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਿ ਮਾਰਕੀਟ ਤੋਂ ਸਟਾਕ ਜਲਦ ਤੋਂ ਜਲਦ ਵਾਪਸ ਮੰਗਵਾਇਆ ਜਾ ਸਕੇ।