ਸਮੱਸਤੀਪੁਰਾ : ਆਟੋ-ਟੈਂਕਰ ਦੀ ਭਿਆਨਕ ਟੱਕਰ ''ਚ ਚਾਰ ਲੋਕਾਂ ਦੀ ਮੌਤ
Friday, Jun 15, 2018 - 03:18 PM (IST)

ਬਿਹਾਰ— ਬਿਹਾਰ ਦੇ ਸਮੱਸਤੀਪੁਰਾ 'ਚ ਟੈਂਕਰ ਅਤੇ ਆਟੋ ਦੇ ਵਿਚਕਾਰ ਭਿਆਨਕ ਟੱਕਰ 'ਚ ਸ਼ੁੱਕਰਵਾਰ ਨੂੰ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਮੁਸਰੀਘਰਾਰੀ ਦੇ ਚੌਸੀਮਾ ਨੈਸ਼ਨਲ ਹਾਈਵੇ-28 'ਤੇ ਵਾਪਰਿਆ ਹੈ। ਇਸ ਹਾਦਸੇ 'ਚ ਆਟੋ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਲੋਕਾਂ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਸਦਰ ਅਤੇ ਦੂਜੇ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ, ਸਾਰੇ ਮੁਸਰੀਧਾਰੀ ਦੇ ਵਿਸ਼ੰਭਰਪੁਰ ਅਹਲੋਤ ਪਿੰਡ ਤੋਂ ਸਿਮਰਿਆ ਗੰਗਾ ਇਸ਼ਨਾਨ ਲਈ ਜਾ ਰਹੇ ਸਨ ਤਾਂ ਉਸ ਸਮੇਂ 'ਚ ਲੱਗਭਗ 11 ਵਜੇ ਸੜਕ ਹਾਦਸੇ 'ਚ ਇਨ੍ਹਾਂ ਲੋਕਾਂ ਦੇ ਮੁਤਾਬਕ ਆਟੋ 'ਚ ਹੱਦ ਤੋਂ ਵਧ ਲੋਕ ਸਵਾਰ ਸਨ। ਸਿਮਰਿਆ ਜਾਣ ਦੌਰਾਨ ਆਟੋ ਦੀ ਟੈਂਕਰ ਨਾਲ ਟੱਕਰ ਹੋ ਗਈ। ਦੂਜੇ ਪਾਸੇ, ਹਾਦਸੇ ਤੋਂ ਬਾਅਦ ਟੈਂਕਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਇਸ ਬਾਰੇ ਜਾਂਚ ਕਰ ਰਹੀ ਹੈ।