ਨਹੀਂ ਰਹੇ ਰਾਜਨੀਤੀ ਦੇ ''ਅਮਰ'', ਆਪਣੇ ਆਖਰੀ ਵੀਡੀਓ ''ਚ ਮੰਗੀ ਸੀ ਅਮਿਤਾਭ ਬੱਚਨ ਤੋਂ ਮੁਆਫ਼ੀ

Saturday, Aug 01, 2020 - 06:28 PM (IST)

ਨਹੀਂ ਰਹੇ ਰਾਜਨੀਤੀ ਦੇ ''ਅਮਰ'', ਆਪਣੇ ਆਖਰੀ ਵੀਡੀਓ ''ਚ ਮੰਗੀ ਸੀ ਅਮਿਤਾਭ ਬੱਚਨ ਤੋਂ ਮੁਆਫ਼ੀ

ਨਵੀਂ ਦਿੱਲੀ- ਸਮਾਜਵਾਦੀ ਪਾਰਟੀ (ਸਪਾ) ਦੇ ਸਾਬਕਾ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਮਰ ਸਿੰਘ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਰਹੇ ਅਮਰ ਸਿੰਘ ਪਿਛਲੇ 6 ਮਹੀਨਿਆਂ ਤੋਂ ਸਿੰਗਾਪੁਰ 'ਚ ਆਪਣਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦਾ ਹਾਲ ਦੇ ਦਿਨਾਂ 'ਚ ਕਿਡਨੀ ਟਰਾਂਸਪਲਾਂਟ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਆਖਰੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਤੋਂ ਮੁਆਫ਼ੀ ਮੰਗਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਵੀਡੀਓ 'ਚ ਅਮਰ ਸਿੰਘ ਨੇ ਕਿਹਾ ਸੀ ਅੱਜ ਮੇਰੇ ਪਿਤਾ ਜੀ ਦੀ ਬਰਸੀ ਹੈ ਅਤੇ ਬੱਚਨ ਜੀ ਵਲੋਂ ਇਸ ਲਈ ਮੈਨੂੰ ਸੰਦੇਸ਼ ਆਇਆ। ਮੈਂ ਅਜਿਹੀ ਹਾਲਤ 'ਚ ਹਾਂ, ਜਿੱਥੇ ਜ਼ਿੰਦਗੀ ਅਤੇ ਮੌਤ ਦਰਮਿਆਨ ਜੰਗ ਲੜ ਰਿਹਾ ਹਾ। ਮੈਂ ਅਮਿਤ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਜੋ ਵੀ ਸ਼ਬਦ ਕਹੇ ਸਨ ਉਸ ਲਈ ਮੁਆਫ਼ੀ ਜ਼ਾਹਰ ਕਰਦਾ ਹਾਂ। ਈਸ਼ਵਰ ਉਨ੍ਹਾਂ ਸਾਰਿਆਂ ਨੂੰ ਚੰਗਾ ਰੱਖਣ।'' ਉਨ੍ਹਾਂ ਨੇ ਕਿਹਾ ਸੀ,''ਅੱਜ ਦੇ ਦਿਨ ਮੇਰੇ ਪਿਤਾ ਦਾ ਦਿਹਾਂਤ ਹੋਇਆ ਅਤੇ ਉਨ੍ਹਾਂ ਦੀ ਬਰਸੀ 'ਤੇ ਪਿਛਲੇ ਇਕ ਦਹਾਕੇ ਤੋਂ ਬੱਚਨ ਜੀ ਮੇਰੇ ਪਿਤਾ ਜੀ ਨੂੰ ਸ਼ਰਧਾਂਜਲੀ ਸੰਦੇਸ਼ ਭੇਜਦੇ ਹਨ।

ਪਿਛਲੇ 10 ਸਾਲਾਂ ਤੋਂ ਮੈਂ ਬੱਚਨ ਪਰਿਵਾਰ ਤੋਂ ਨਾ ਸਿਰਫ਼ ਵੱਖ ਰਿਹਾ ਸਗੋਂ ਮੈਂ ਇਹ ਵੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਦਿਲ 'ਚ ਮੇਰੇ ਲਈ ਨਫ਼ਰਤ ਹੋਵੇ ਪਰ ਅੱਜ ਫਿਰ ਅਮਿਤਾਭ ਬੱਚਨ ਜੀ ਨੇ ਮੇਰੇ ਪਿਤਾ ਨੂੰ ਯਾਦ ਕੀਤਾ ਤਾਂ ਮੈਨੂੰ ਅਜਿਹਾ ਲੱਗਾ ਕਿ ਇਸੇ ਸਿੰਗਾਪੁਰ 'ਚ ਗੁਰਦੇ ਦੀ ਬੀਮਾਰੀ ਲਈ ਮੈਂ ਅਤੇ ਅਮਿਤ ਜੀ 2 ਮਹੀਨੇ ਇਕੱਠੇ ਰਹੇ ਅਤੇ ਉਸ ਤੋਂ ਬਾਅਦ ਸਾਡਾ ਅਤੇ ਉਨ੍ਹਾਂ ਦਾ ਸਾਥ ਛੁੱਟ ਗਿਆ। 10 ਸਾਲ ਬੀਤੇ ਜਾਣ ਤੋਂ ਬਾਅਦ ਵੀ ਉਹ ਕਈ ਮੌਕਿਆਂ 'ਤੇ ਆਪਣੇ ਕਰੱਤਵ ਨਿਭਾਉਂਦੇ ਰਹੇ।'' ਦੱਸਣਯੋਗ ਹੈ ਕਿ ਸਿੰਘ ਅਤੇ ਬੱਚਨ ਅਤੇ ਦੋਹਾਂ ਪਰਿਵਾਰਾਂ ਦਰਮਿਆਨ ਡੂੰਘੀ ਦੋਸਤੀ ਸੀ ਪਰ ਬਾਅਦ 'ਚ ਦੋਹਾਂ ਦੇ ਸੰਬੰਧਾਂ ਦਰਮਿਆਨ ਬਹੁਤ ਵੱਧ ਤਲੱਖੀ ਆ ਗਈ ਸੀ।


author

DIsha

Content Editor

Related News