7ਵੇਂ ਪੜਾਅ ਤਕ ਭਾਜਪਾ ਦੇ ਬੂਥਾਂ ’ਤੇ ‘ਭੂਤ ਨੱਚਦੇ’ ਆਉਣਗੇ ਨਜ਼ਰ: ਅਖਿਲੇਸ਼

Sunday, Feb 20, 2022 - 06:15 PM (IST)

ਉੱਨਾਵ (ਭਾਸ਼ਾ)— ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਸੱਤਾਧਾਰੀ ਭਾਜਪਾ ’ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਦੇ ਪੜਾਅ ਅੱਗੇ ਵਧ ਰਹੇ ਹਨ, ਉਵੇਂ-ਉਵੇਂ ਭਾਜਪਾ ਸਿਫਰ ਵੱਲ ਵੱਧਦੀ ਜਾ ਰਹੀ ਹੈ। 7ਵੇਂ ਪੜਾਅ ਤਕ ਭਾਜਪਾ ਦੇ ਬੂਥਾਂ ’ਤੇ ‘ਭੂਤ ਨੱਚਦੇ’ ਨਜ਼ਰ ਆਉਣਗੇ। ਅਖਿਲੇਸ਼ ਉੱਨਾਵ ਦੇ ਭਗਵੰਤ ਨਗਰ ਸਥਿਤ ਇੰਟਰ ਕਾਲਜ ਵਿਚ ਸਪਾ ਉਮੀਦਵਾਰ ਦੇ ਪੱਖ ’ਚ ਆਯੋਜਿਤ ਚੋਣ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ।

ਅਖਿਲੇਸ਼ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਅਤੇ ਦੂਜੇ ਪੜਾਅ ’ਚ ਭਾਜਪਾ ਦਾ ਸਫਾਇਆ ਹੋ ਗਿਆ ਹੈ ਅਤੇ ਭਾਜਪਾ ਵਾਲੇ ਠੰਡੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਵੋਟਾਂ ਪੈਂਦੀਆਂ ਹਨ, ਇਨ੍ਹਾਂ ਦੇ ਨੇਤਾ ਸਿਫਰ ਹੁੰਦੇ ਜਾ ਰਹੇ ਹਨ। ਸਿਫਰ ਇਸ ਲਈ ਹੁੰਦੇ ਜਾ ਰਹੇ ਹਨ ਕਿ ਉਨ੍ਹਾਂ ਦੀ ਸਮਝ ’ਚ ਨਹੀਂ ਆ ਰਿਹਾ ਕਿ ਜਨਤਾ ਕੀ ਚਾਹੁੰਦੀ ਹੈ। ਯਾਦਵ ਨੇ ਕਿਹਾ ਕਿ ਜਿਸ ਸਮੇਂ ਉੱਨਾਵ ਦੀ ਜਨਤਾ ਵੋਟਾਂ ਪਾਵੇਗੀ, ਇਹ ਲੋਕ ਸਿਫਰ ਹੋ ਜਾਵੇਗੀ। 

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ 7 ਪੜਾਵਾਂ ’ਚ ਪੈ ਰਹੀਆਂ ਹਨ, ਜਿਸ ਵਿਚ ਪਹਿਲਾਂ ਪੜਾਅ 10 ਫਰਵਰੀ ਅਤੇ ਦੂਜੇ ਪੜਾਅ ਵਿਚ 14 ਫਰਵਰੀ ਨੂੰ ਵੋਟਾਂ ਸੰਪੰਨ ਹੋਈਆਂ ਹਨ। ਐਤਵਾਰ ਨੂੰ ਤੀਜੇ ਪੜਾਅ ਦੀ ਵੋਟਿੰਗ ਚੱਲ ਰਹੀ ਹੈ। 7ਵੇਂ ਪੜਾਅ ਦੀ ਵੋਟਿੰਗ 7 ਮਾਰਚ ਨੂੰ ਹੋਵੇਗੀ। ਉੱਨਾਵ ’ਚ ਚੌਥੇ ਪੜਾਅ ’ਚ 23 ਫਰਵਰੀ ਵੋਟਾਂ ਪੈਣੀਆਂ ਹਨ। ਯਾਦਵ ਨੇ ਦਾਅਵਾ ਕੀਤਾ ਕਿ ਕਿਸਾਨ, ਨੌਜਵਾਨ, ਬੇਰੁਜ਼ਗਾਰ, ਕਾਰੋਬਾਰੀ ਸਾਰੇ ਝੂਠ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਘਰ ਦਾ ਰਾਹ ਵਿਖਾਉਣ ਦਾ ਕੰਮ ਕਰਨ ਵਾਲੇ ਹਨ।


Tanu

Content Editor

Related News