Mothers Day : ਡਿਊਟੀ ਦੇ ਨਾਲ-ਨਾਲ ਮਾਂ ਦਾ ਫਰਜ਼ ਨਿਭਾ ਰਹੀਆਂ ਇਨ੍ਹਾਂ ਮਾਂਵਾਂ ਨੂੰ ਸਲਾਮ

05/08/2022 9:31:16 AM

ਨਵੀਂ ਦਿੱਲੀ- 8 ਮਈ ਨੂੰ ਦੁਨੀਆ ਭਰ 'ਚ ਮਦਰਜ਼ ਡੇਅ ਮਨਾਇਆ ਜਾ ਰਿਹਾ ਹੈ। ਉੱਥੇ ਹੀ ਡਿਊਟੀ ਦੇ ਨਾਲ-ਨਾਲ ਮਾਂ ਦਾ ਫਰਜ਼ ਨਿਭਾ ਰਹੀਆਂ ਇਨ੍ਹਾਂ ਮਾਂਵਾਂ ਨੂੰ ਵੀ ਸਲਾਮ ਕਰਨਾ ਬਣਦਾ ਹੈ। ਰਾਜਸਥਾਨ 'ਚ 2 ਮਹਿਲਾ ਕਾਂਸਟੇਬਲਾਂ ਵਲੋਂ ਢਾਈ ਮਹੀਨੇ ਦੀ ਬੱਚੀ ਨੂੰ ਆਪਣਾ ਦੁੱਧ ਪਿਲਾ ਕੇ ਉਸ ਦੀ ਜਾਨ ਬਚਾਉਣ ਦਾ ਮਾਮਲਾ ਸਾਹਮਣੇ ਆਇਆ। ਬੱਚੀ ਦਾ ਪਿਤਾ ਨਸ਼ੇੜੀ ਹੈ ਅਤੇ ਉਸ ਨੂੰ ਥੋੜ੍ਹਾ ਜਿਹਾ ਵੀ ਅਹਿਸਾਸ ਨਹੀਂ ਹੋਇਆ ਕਿ ਮਾਸੂਮ ਭੁੱਖ ਨਾਲ ਤੜਫ਼ ਰਹੀ ਹੈ। ਅਜਿਹੇ 'ਚ ਮਹਿਲਾ ਸਿਪਹਾਈਆਂ ਨੇ ਮਾਂ ਬਣ ਕੇ ਉਸ ਬੱਚੀ ਨੂੰ ਨਵੀਂ ਜ਼ਿੰਦਗੀ ਦਿੱਤੀ। ਮਹਿਲਾ ਕਾਂਸਟੇਬਲ ਮੁਕਲੇਸ਼ ਅਤੇ ਪੂਜਾ ਨੇ ਦੱਸਿਆ ਕਿ ਬੱਚੀ ਦੀ ਹਾਲਤ ਦੇਖ ਕੇ ਲੱਗਾ ਕਿ ਉਹ ਕਾਫ਼ੀ ਘੰਟਿਆਂ ਤੋਂ ਭੁੱਖੀ ਪਿਆਸੀ ਹੈ। ਬੱਚੀ ਦੇ ਬੁੱਲ੍ਹ ਸੁੱਕੇ ਹੋਏ ਸਨ। ਛੋਟੀ ਬੱਚੀ ਨੂੰ ਖਾਣ ਲਈ ਕੁਝ ਨਹੀਂ ਦੇ ਸਕਦੇ ਸੀ। ਸਾਡਾ ਦੋਹਾਂ ਦੇ ਇਕ-ਇਕ ਸਾਲ ਦੇ ਬੱਚੇ ਹਨ। ਇਸ ਲਈ ਬਿਨਾਂ ਦੇਰ ਕੀਤੇ ਅਸੀਂ ਦੋਹਾਂ ਨੇ ਵਾਰੀ-ਵਾਰੀ ਬੱਚੀ ਨੂੰ ਦੁੱਧ ਪਿਲਾਇਆ। ਈਸ਼ਵਰ ਦੀ ਇਹੀ ਮਰਜ਼ੀ ਸੀ ਅਤੇ ਸਾਨੂੰ ਇਸ 'ਤੇ ਮਾਣ ਹੈ।

PunjabKesari

ਉੱਥੇ ਹੀ ਉੱਤਰ ਪ੍ਰਦੇਸ਼ 'ਚ ਇਕ ਮਹਿਲਾ ਕਾਂਸਟੇਬਲ ਆਪਣੇ ਇਕ ਸਾਲ ਦੇ ਬੱਚੇ ਨਾਲ ਡਿਊਟੀ ਕਰਦੀ ਨਜ਼ਰ ਆਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮਹਿਲਾ ਕਾਂਸਟੇਬਲ ਦੇ ਇਸ ਜਜ਼ਬੇ ਨੂੰ ਸਲਾਮ ਕੀਤਾ ਜਾ ਰਿਹਾ ਹੈ। ਮਹਿਲਾ ਸਿਪਾਹੀ ਨੇ ਦੱਸਿਆ ਕਿ ਉਸ ਦਾ ਪਤੀ ITPB 'ਚ ਹੈ ਅਤੇ ਸੱਸ-ਸਹੁਰਾ ਨਹੀਂ ਹਨ। ਉਹ ਇੱਥੇ ਇਕੱਲੀ ਹੀ ਰਹਿੰਦੀ ਹੈ। ਇਸ ਲਈ ਉਸ ਨੂੰ ਆਪਣੇ ਬੱਚੇ ਨੂੰ ਨਾਲ ਲਿਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਕਈ ਦਿਨਾਂ ਤੋਂ ਬੱਚੇ ਨਾਲ ਡਿਊਟੀ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਨੂੰ ਪਰੇਸ਼ਾਨੀ ਤਾਂ ਬਹੁਤ ਹੁੰਦੀ ਹੈ ਪਰ ਮਹਿਲਾ ਸਿਪਾਹੀ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਸਹਿਕਰਮੀਆਂ ਤੋਂ ਵੀ ਸਹਿਯੋਗ ਮਿਲਦਾ ਹੈ। ਜਦੋਂ ਮਾਮਲਾ ਪੁਲਸ ਅਧਿਕਾਰੀਆਂ ਕੋਲ ਪਹੁੰਚ ਤਾਂ ਏ.ਐੱਸ.ਪੀ. ਸਾਗਰ ਜੈਨ ਨੇ ਦੱਸਿਆ ਕਿ ਸੋਨੀਆ ਨੂੰ ਉਸ ਦੇ ਬੱਚੇ ਦੀ ਸੁਰੱਖਿਆ ਅਤੇ ਉੱਚਿਤ ਦੇਖਭਾਲ ਲਈ ਉਸ ਦੀ ਇੱਛਾ ਅਨੁਸਾਰ ਸਿਵਲ ਲਾਈਨ ਤੋਂ ਵਾਮਾ ਸਾਰਥੀ ਪ੍ਰਾਜੈਕਟ ਦੇ ਅਧੀਨ ਰਿਜ਼ਰਵ ਪੁਲਸ ਲਾਈਨ 'ਚ ਸੰਚਾਲਿਤ ਪਲੇਅ ਸਕੂਲ 'ਚ ਤਾਇਨਾਤ ਕਰ ਦਿੱਤਾ ਹੈ। ਉਹ ਆਪਣੇ ਬੱਚੇ ਦੀ ਉੱਚਿਤ ਸੁਰੱਖਿਆ ਅਤੇ ਦੇਖਭਾਲ ਨਾਲ ਪਲੇਅ ਸਕੂਲ 'ਚ ਆਉਣ ਵਾਲੇ ਹੋਰ ਪੁਲਸ ਕਰਮੀਆਂ ਦੇ ਬੱਚਿਆਂ ਨੂੰ ਸਿੱਖਿਆ ਦੇ ਕੇ ਆਪਣੀ ਡਿਊਟੀ ਨਿਭਾ ਸਕੇਗੀ।

PunjabKesari

 


DIsha

Content Editor

Related News