ਚੀਨ ਨਹੀਂ ਹੁਣ ਹਿਮਾਚਲ ''ਚ ਤਿਆਰ ਹੋਵੇਗਾ ਦਵਾਈਆਂ ਦਾ ਸਾਲਟ

08/02/2021 5:38:36 PM

ਸ਼ਿਮਲਾ- ਨਾਲਾਗੜ੍ਹ ਦੇ ਪਲਾਸੜਾ 'ਚ ਐਕਟਿਵ ਫਾਰਮਾਸਊਟਿਕਲ ਇਨਗ੍ਰੇਡਿਐਂਟ (ਏ.ਪੀ.ਆਈ.) ਉਦਯੋਗ ਸਥਾਪਤ ਹੋਵੇਗਾ। ਇਸ ਉਦਯੋਗ ਦੇ ਸਥਾਪਤ ਹੋਣ ਤੋਂ ਬਾਅਦ ਦਵਾਈਆਂ ਦਾ ਸਾਲਟ ਚੀਨ ਨਹੀਂ ਸਗੋਂ ਹਿਮਾਚਲ ਪ੍ਰਦੇਸ਼ 'ਚ ਹੀ ਤਿਆਰ ਹੋ ਸਕੇਗਾ। ਇਹ ਦੇਸ਼ ਦਾ ਪਹਿਲਾ ਏ.ਪੀ.ਆਈ. ਉਦਯੋਗ ਹੋਵੇਗਾ। ਗੁਜਰਾਤ ਦੇ ਉਦਯੋਗਪਤੀ ਨੇ ਜ਼ਮੀਨ ਲਈ ਅਰਜ਼ੀ ਦਿੱਤੀ ਸੀ, ਜਿਸ 'ਤੇ ਉਦਯੋਗ ਵਿਭਾਗ ਨੇ ਉਨ੍ਹਾਂ ਨੂੰ 342 ਵੀਘਾ ਜ਼ਮੀਨ ਦੀ ਪ੍ਰੋਵਿਜ਼ਨਲ ਅਲਾਟਮੈਂਟ ਕਰ ਦਿੱਤੀ ਹੈ। 850 ਕਰੋੜ ਦੇ ਇਸ ਪ੍ਰਾਜੈਕਟ ਨਾਲ 2 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਦੇਸ਼ ਦਾ ਇਹ ਪਹਿਲਾ ਉਦਯੋਗ ਹੋਵੇਗਾ, ਜਿਸ 'ਚ ਐਂਟੀਬਾਓਟਿਕ ਦਵਾਈਆਂ ਸਾਲਟ ਤਿਆਰ ਹੋਵੇਗਾ ਅਤੇ ਪ੍ਰਦੇਸ਼ ਦਾ ਇਹ ਡਰੀਮ ਪ੍ਰਾਜੈਕਟ ਹੈ। ਹੁਣ ਤੱਕ ਦਵਾਈ ਉਦਯੋਗ ਲਈ ਕੱਚਾ ਮਾਲ ਚੀਨ ਤੋਂ ਆਉਂਦਾ ਸੀ ਪਰ ਹੁਣ ਇੱਥੇ ਏ.ਪੀ.ਆਈ ਉਦਯੋਗ ਖੁੱਲ੍ਹਣ ਨਾਲ ਜਿੱਥੇ ਬੀ.ਬੀ.ਐੱਨ. ਦੇ ਦਵਾਈ ਨਿਰਮਾਤਾਵਾਂ ਨੂੰ ਸਿੱਧਾ ਲਾਭ ਹੋਵੇਗਾ, ਉੱਥੇ ਹੀ ਦੇਸ਼ ਦੇ ਹੋਰ ਦਵਾਈ ਨਿਰਮਾਤਾ ਕੰਪਨੀਆਂਨੂੰ ਵੀ ਬਾਹਰੋਂ ਕੱਚਾ ਮਾਲ ਨਹੀਂ ਮੰਗਵਾਉਣਾ ਪਵੇਗਾ। 

ਇਹ ਵੀ ਪੜ੍ਹੋ : ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਮੌਤ ਤੱਕ ਜੇਲ੍ਹ ’ਚ ਰੱਖਣ ਦੀ ਸਜ਼ਾ

ਨਾਲਾਗੜ੍ਹ ਦੇ ਪਲਾਸੜਾ 'ਚ ਸਰਕਾਰ ਨੇ ਨਵਾਂ ਉਦਯੋਗਿਕ ਖੇਤਰ ਖੋਲ੍ਹਿਆ ਹੈ। ਇੱਥੇ 576 ਵੀਘਾ 12 ਵਿਸਵਾ ਜ਼ਮੀਨ ਉਦਯੋਗ ਵਿਭਾਗ ਦੇ ਨਾਮ ਕਰ ਦਿੱਤੀ ਹੈ। ਜ਼ਮੀਨ ਨਾਮ ਹੁੰਦੇ ਹੀ ਇੱਥੇ ਵੱਡੇ-ਵੱਡੇ ਉਦਯੋਗਿਕ ਘਰਾਨੇ ਆਉਣੇ ਸ਼ੁਰੂ ਹੋ ਗਏ ਹਨ। ਬੱਦੀ ਏਸ਼ੀਆ ਦਾ ਸਭ ਤੋਂ ਵੱਡਾ ਫਾਰਮਾ ਹਬ ਹੈ। ਪੂਰੇ ਪ੍ਰਦੇਸ਼ 'ਚ 750 ਫਾਰਮਾ ਇਕਾਈਆਂ ਹਨ, ਜਿਨ੍ਹਾਂ ਨੂੰ ਕੱਚਾ ਮਾਲ ਦੂਜੇ ਦੇਸ਼ਾਂ 'ਚ ਮੰਗਵਾਉਣਾ ਪੈ ਰਿਹਾ ਹੈ। ਜੇਕਰ ਇੱਥੇ ਦਵਾਈ ਕੰਪਨੀਆਂ ਲਈ ਕੱਚੇ ਮਾਲ ਦਾ ਉਦਯੋਗ ਖੋਲ੍ਹਿਆ ਜਾਂਦਾ ਹੈ ਤਾਂ ਏਸ਼ੀਆ ਦੇ ਸਭ ਤੋਂ ਵੱਡੇ ਫਾਰਮਾ ਹਬ ਬੱਦੀ ਦੀਆਂ ਦਵਾਈਆਂ ਕੰਪਨੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਦੇਸ਼ ਦੀਆਂ 30 ਫੀਸਦੀ ਦਵਾਈਆਂ ਦਾ ਉਤਪਾਦਨ ਹਿਮਾਚਲ ਪ੍ਰਦੇਸ਼ 'ਚ ਹੁੰਦਾ ਹੈ।

ਇਹ ਵੀ ਪੜ੍ਹੋ : ਵੀਡੀਓ ਚੈਟ ’ਚ ਪ੍ਰੇਮਿਕਾ ਨੇ ਠੁਕਰਾਇਆ ਵਿਆਹ ਦਾ ਪ੍ਰਸਤਾਵ, ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News