ਖੁੱਲ੍ਹ ਗਏ ਸਲਾਲ ਡੈਮ ਦੇ ਗੇਟ ! ਚਿਨਾਬ ''ਚ ਛੱਡਿਆ ਗਿਆ ਪਾਣੀ, ਗੁਆਂਢੀ ਮੁਲਕ ਲਈ ਵੱਜੀ ''ਖ਼ਤਰੇ ਦੀ ਘੰਟੀ''
Thursday, Aug 20, 2026 - 03:03 PM (IST)
ਨੈਸ਼ਨਲ ਡੈਸਕ- ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਸਿਖ਼ਰਾਂ 'ਤੇ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਨੇ ਇਕ ਦੂਜੇ ਲਈ ਆਪਣਾ ਏਅਰਸਪੇਸ ਬੰਦ ਕਰਨ ਤੋਂ ਇਲਾਵਾ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਵੀ ਰੱਦ ਕਰ ਦਿੱਤਾ ਹੈ। ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਸਥਿਤ 'ਸਲਾਲ ਡੈਮ' ਦੇ ਸਾਰੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ, ਜਿਸ ਮਗਰੋਂ ਪਾਕਿਸਤਾਨ ਵੱਲ ਚਿਨਾਬ ਨਦੀ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।
ਡੈਮ ਦੇ ਸਾਰੇ ਗੇਟ ਖੁੱਲ੍ਹਣ ਨਾਲ ਹੇਠਲੇ ਇਲਾਕਿਆਂ 'ਚ ਚਿਨਾਬ ਨਦੀ ਦਾ ਜਲ ਪੱਧਰ ਅਤੇ ਬਹਾਅ ਕਾਫ਼ੀ ਤੇਜ਼ ਹੋ ਗਿਆ ਹੈ, ਜਿਸ ਮਗਰੋਂ ਪ੍ਰਸ਼ਾਸਨ ਅਤੇ ਡੈਮ ਅਥਾਰਟੀ ਨੇ ਸਥਾਨਕ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਨਦੀ ਦੇ ਨੇੜ ਅਤੇ ਨੀਵੇਂ ਇਲਾਕਿਆਂ ਵੱਲ ਜਾਣ ਤੋਂ ਗੁਰੇਜ਼ ਕਰਨ ਦਾ ਆਦੇਸ਼ ਦਿੱਤਾ ਹੈ। ਪਸ਼ੂਆਂ ਨੂੰ ਚਰਾਉਣ ਲਈ ਵੀ ਨਦੀ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ।
#WATCH | Jammu & Kashmir | Multiple spillway gates of the Salal Dam in Reasi district have been opened following an increase in water inflow into the reservoir due to continuous rainfall in the upper catchment areas pic.twitter.com/P0X7QcHEwH
— ANI (@ANI) August 20, 2026
ਜ਼ਿਕਰਯੋਗ ਹੈ ਕਿ ਚਿਨਾਬ ਨਦੀ ਪਾਕਿਸਤਾਨ ਵੱਲ ਨੂੰ ਜਾਂਦੀ ਹੈ ਤੇ ਸਲਾਲ ਡੈਮ 'ਚ ਸਾਰੇ ਫਲੱਡ ਗੇਟ ਖੋਲ੍ਹ ਕੇ ਛੱਡਿਆ ਗਿਆ ਪਾਣੀ ਪਾਕਿਸਤਾਨ ਲਈ ਆਫ਼ਤ ਖੜ੍ਹੀ ਕਰ ਸਕਦਾ ਹੈ, ਕਿਉਂਕਿ ਸਿੰਧੂ ਜਲ ਸੰਧੀ ਰੱਦ ਹੋਣ ਤੋਂ ਬਾਅਦ ਇਸ ਨਦੀ 'ਚ ਨਾਮਾਤਰ ਪਾਣੀ ਹੀ ਜਾ ਰਿਹਾ ਹੈ, ਪਰ ਹੁਣ ਫਲੱਡ ਗੇਟ ਖੋਲ੍ਹੇ ਜਾਣ ਮਗਰੋਂ ਅਚਾਨਕ ਇੰਨੇ ਪਾਣੀ ਨੂੰ ਕੰਟਰੋਲ ਕਰਨਾ ਪਾਕਿਸਤਾਨ ਲਈ ਵੱਡੀ ਮੁਸੀਬਤ ਬਣ ਸਕਦਾ ਹੈ।
ਇਹ ਵੀ ਪੜ੍ਹੋ- ਟਰੰਪ ਰਾਜ 'ਚ ਅਮਰੀਕਾ 'ਤੇ ਵੱਡਾ ਸੰਕਟ ! ਜੰਗ ਵਿਚਾਲੇ 40 ਟ੍ਰਿਲੀਅਨ ਤੱਕ ਪੁੱਜੀ 'ਕਰਜ਼ੇ ਦੀ ਪੰਡ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
