ਬੀ.ਜੇ.ਪੀ ਸੰਸਦ ਸਾਕਸ਼ੀ ਮਹਾਰਾਜ ਹਾਦਸੇ ''ਚ ਵਾਲ-ਵਾਲ ਬਚੇ

11/14/2017 11:53:49 AM

ਉੱਨਾਵ— ਉੱਨਾਵ ਤੋਂ ਬੀ.ਜੇ.ਪੀ ਸੰਸਦ ਸਾਕਸ਼ੀ ਮਹਾਰਾਜ ਦੀ ਕਾਰ ਮੰਗਲਵਾਰ ਨੂੰ ਏਟਾ 'ਚ ਹਾਦਸੇ ਦਾ ਸ਼ਿਕਾਰ ਹੋ ਗਈ। ਤੇਜ਼ ਰਫਤਾਰ ਟੈਂਕਰ ਨੇ ਸਾਕਸ਼ੀ ਮਹਾਰਾਜ ਦੀ ਕਾਰ ਨੂੰ ਕੁਚਲ ਦਿੱਤਾ। ਜਿਸ 'ਚ ਸੰਸਦ ਨੂੰ ਮਾਮੂਲੀ ਸੱਟਾਂ ਆਈਆਂ ਹਨ। 

PunjabKesari
ਜਾਣਕਾਰੀ ਮੁਤਾਬਕ ਘਟਨਾ ਏਟਾ ਦੇ ਸ਼ਿਕੋਹਾਬਾਦ ਰੋਡ ਨੇੜੇ ਹੋਈ ਹੈ। ਜਿੱਥੇ ਸਾਕਸ਼ੀ ਮਹਾਰਾਜ ਆਪਣੇ ਕਾਫਿਲੇ ਨਾਲ ਜਾ ਰਹੇ ਸਨ। ਉਦੋਂ ਅਚਾਨਕ ਤੇਜ਼ ਰਫਤਾਰ ਟੈਂਕਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ 'ਚ ਸਾਕਸ਼ੀ ਮਹਾਰਾਜ ਵਾਲ-ਵਾਲ ਬਚ ਗਏ, ਉਨ੍ਹਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। 
PunjabKesari


Related News