84 ਸਿੱਖ ਦੰਗੇ: ਜਾਣੋ ਕੌਣ ਹੈ ਸੱਜਣ ਕੁਮਾਰ

Monday, Dec 17, 2018 - 12:40 PM (IST)

84 ਸਿੱਖ ਦੰਗੇ: ਜਾਣੋ ਕੌਣ ਹੈ ਸੱਜਣ ਕੁਮਾਰ

ਨਵੀਂ ਦਿੱਲੀ— 1984 ਸਿੱਖ ਦੰਗਿਆਂ 'ਤੇ ਦੇਸ਼ 'ਚ ਵੱਡਾ ਫੈਸਲਾ ਆਇਆ ਹੈ। ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਦੋਸ਼ੀ ਅਤੇ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਹੈ। ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 31 ਦਸੰਬਰ ਤੱਕ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ 1984 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਵਿਰੋਧੀ ਦੰਗਿਆਂ 'ਚ ਸਭ ਤੋਂ ਮੁੱਖ ਦੋਸ਼ੀ ਦੇ ਨਾਂ ਦੇ ਤੌਰ 'ਤੇ ਸੱਜਣ ਕੁਮਾਰ ਦਾ ਨਾਂ ਆ ਚੁੱਕਿਆ ਹੈ।

ਜਾਣੋ ਕੌਣ ਹੈ ਸੱਜਣ ਕੁਮਾਰ
ਸੱਜਣ ਕੁਮਾਰ ਕਾਂਗਰਸ ਪਾਰਟੀ 'ਚ ਤਿੰਨ ਦਹਾਕਿਆਂ ਤੋਂ ਵਧ ਸਮੇਂ ਤੋਂ ਸਰਗਰਮ ਰਾਜਨੀਤੀ 'ਚ ਹਨ। ਉਨ੍ਹਾਂ ਦਾ ਜਨਮ 23 ਸਤੰਬਰ 1945 ਨੂੰ ਹੋਇਆ ਸੀ। 1970 ਦੇ ਨੇੜੇ-ਤੇੜੇ ਉਹ ਕਿਸੇ ਤਰ੍ਹਾਂ ਕਾਂਗਰਸ ਨੇਤਾ ਸੰਜੇ ਗਾਂਧੀ ਦੇ ਸੰਪਰਕ 'ਚ ਆਏ, ਜਿੱਥੋਂ ਉਨ੍ਹਾਂ ਦੇ ਰਾਜਨੀਤੀ 'ਚ ਆਉਣ ਦੀ ਸੰਭਾਵਨਾ ਬਣੀ। ਇੱਥੋਂ ਉਨ੍ਹਾਂ ਨੂੰ ਬਾਹਰੀ ਦਿੱਲੀ ਦੇ ਮਾਦੀਪੁਰ ਇਲਾਕੇ ਤੋਂ ਨਗਰ ਨਿਗਮ ਦੀਆਂ ਚੋਣਾਂ ਲੜੀਆਂ ਅਤੇ 1977 'ਚ ਜਿੱਤ ਕੇ ਕੌਂਸਲਰ ਬਣ ਗਏ। ਇਸ ਤਰ੍ਹਾਂ ਨਾਲ ਸਰਗਰਮ ਰਾਜਨੀਤੀ 'ਚ ਸੱਜਣ ਕੁਮਾਰ ਨੇ ਕਦਮ ਰੱਖਿਆ। ਸੱਜਣ ਕੁਮਾਰ 14ਵੀਂ ਲੋਕ ਸਭਾ 'ਚ ਬਾਹਰੀ ਦਿੱਲੀ ਤੋਂ ਚੁਣ ਕੇ ਗਏ ਅਤੇ ਸੰਸਦ ਮੈਂਬਰ ਬਣੇ। ਸਾਲ 1980 'ਚ ਬਾਹਰੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਦੇ ਤੌਰ 'ਤੇ ਸਿਰਫ 35 ਸਾਲ ਦੀ ਉਮਰ 'ਚ ਉਨ੍ਹਾਂ ਨੂੰ ਸੰਸਦ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ। ਸਾਲ 2004 'ਚ ਭਾਰਤੀ ਰਾਜਨੀਤੀ 'ਚ ਉਨ੍ਹਾਂ ਦੇ ਨਾਂ 2 ਰਿਕਾਰਡ ਦਰਜ ਹੋਏ। ਪਹਿਲਾਂ ਦੇਸ਼ ਭਰ 'ਚ ਲੋਕ ਸਭਾ ਚੋਣਾਂ 'ਚ ਸਭ ਤੋਂ ਵਧ ਵੋਟ ਪਾਉਣ ਦਾ ਰਿਕਾਰਡ ਹੈ ਅਤੇ ਦੂਜਾ ਦਿੱਲੀ ਤੋਂ ਸਭ ਤੋਂ ਵਧ ਵੋਟਾਂ ਨਾਲ ਚੋਣਾਂ ਜਿੱਤਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੀ ਦਰਜ ਹੈ। ਉਨ੍ਹਾਂ ਨੂੰ 8 ਲੱਖ ਤੋਂ ਵਧ ਵੋਟ ਮਿਲੇ ਸਨ। ਸੱਜਣ ਕੁਮਾਰ ਦਾ ਸਿਆਸੀ ਗਰਾਫ ਸਾਲ 1977 ਤੋਂ 1980 ਤੱਕ ਤੇਜ਼ੀ ਨਾਲ ਵਧਿਆ।

ਸੱਜਣ ਕੁਮਾਰ ਨੂੰ ਕੌਂਸਲਰ ਤੋਂ ਸਿੱਧੇ ਸੰਸਦ ਮੈਂਬਰ ਦਾ ਟਿਕਟ ਮਿਲਿਆ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਬ੍ਰਹਮਾਪ੍ਰਕਾਸ਼ ਨੂੰ ਹਰਾ ਕੇ ਸੰਸਦ ਪੁੱਜੇ। ਹਾਲਾਂਕਿ 1984 'ਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੈਦਾ ਹੋਏ ਦੰਗਿਆਂ ਦਾ ਅਸਰ ਉਨ੍ਹਾਂ ਦੇ ਸਿਆਸੀ ਕਰੀਅਰ 'ਤੇ ਵੀ ਪਿਆ। ਉਸੇ ਸਾਲ ਹੋਈਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਸਿੱਖ ਵੋਟ ਬਚਾਉਣ ਲਈ ਦੋਸ਼ੀ ਸੱਜਣ ਕੁਮਾਰ ਦਾ ਟਿਕਟ ਕੱਟ ਦਿੱਤਾ ਸੀ। ਇੰਨਾ ਹੀ ਨਹੀਂ ਸਿੱਖ ਵੋਟ ਬਚਾਉਣ ਲਈ ਸਾਲ 1989 'ਚ ਵੀ ਉਨ੍ਹਾਂ ਨੂੰ ਕਾਂਗਰਸ ਦਾ ਟਿਕਟ ਨਹੀਂ ਮਿਲਿਆ ਪਰ 1991 'ਚ ਬਾਹਰੀ ਦਿੱਲੀ ਸੰਸਦੀ ਖੇਤਰ ਤੋਂ ਉਨ੍ਹਾਂ ਨੂੰ ਆਖਰਕਾਰ ਟਿਕਟ ਮਿਲਿਆ ਅਤੇ ਉਹ ਜਿੱਤ ਕੇ ਆਏ। ਇਸ ਦੌਰਾਨ ਸਿੱਖ ਦੰਗਿਆਂ ਨੂੰ ਲੈ ਕੇ ਚਰਚਾ ਕਾਫੀ ਗਰਮ ਰਹੀ। ਸਿਆਸੀ ਪਾਰਟੀਆਂ 'ਚ ਦੋਸ਼ ਲਗਾਉਣ ਦਾ ਦੌਰ ਚੱਲਦਾ ਰਿਹਾ। 1993 'ਚ ਦਿੱਲੀ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਸੱਜਣ ਦੇ ਕਈ ਸਾਥੀ ਵਿਧਾਨ ਸਭਾ 'ਚ ਚੁਣ ਕੇ ਆਏ ਪਰ ਬਾਅਦ 'ਚ 1996 ਦੀਆਂ ਚੋਣਾਂ 'ਚ ਭਾਜਪਾ ਦੇ ਸੀਨੀਅਰ ਨੇਤਾ ਕ੍ਰਿਸ਼ਨਲਾਲ ਸ਼ਰਮਾ ਦੇ ਹੱਥੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਤੱਕ ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ 'ਚ ਕਾਂਗਰਸ ਨੇਤਾ ਸੱਜਣ ਕੁਮਾਰ ਦੇ ਖਿਲਾਫ ਕਈ ਮਾਮਲੇ ਦਰਜ ਹੋ ਚੁਕੇ ਸਨ ਅਤੇ ਉਨ੍ਹਾਂ 'ਤੇ ਕੇਸ ਚੱਲ ਰਹੇ ਸਨ। ਸੀ.ਬੀ.ਆਈ. ਨੇ ਵੀ ਸੱਜਣ ਕੁਮਾਰ ਦੇ ਖਿਲਾਫ ਦੋਸ਼ ਪੱਤਰ ਦਾਇਰ ਕਰ ਦਿੱਤਾ ਸੀ। ਨਾਜ਼ੁਕ ਹਾਲਤ ਦੇਖਦੇ ਹੋਏ 1998 ਤੋਂ 1999 ਤੱਕ ਇਕ ਵਾਰ ਫਿਰ ਲੋਕ ਸਭਾ ਚੋਣਾਂ 'ਚ ਉਨ੍ਹਾਂ ਦਾ ਟਿਕਟ ਕੱਟ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਬਾਹਰੀ ਦਿੱਲੀ 'ਚ ਸੱਜਣ ਦਾ ਪ੍ਰਭਾਵ ਘੱਟ ਨਹੀਂ ਹੋਇਆ ਅਤੇ 2004 'ਚ ਫਿਰ ਤੋਂ ਉਹ ਲੋਕ ਸਭਾ ਦਾ ਟਿਕਟ ਲੈ ਗਏ।


Related News